Journalism Of Hope
BREAKING NEWS
ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਦੀ ਰੇਡ ਅੱਜ ਵੀ ਜਾਰੀ.....ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਅੱਜ ਤੋਂ ਦੀਵਾਲੀ ਤੱਕ ਕੰਮ ਰਹੇਗਾ ਠੱਪ: ਕਰਮਚਾਰੀ ਪੈੱਨ-ਡਾਊਨ ਹੜਤਾਲ ‘ਤੇ.......ਅੱਜ ਹੋਵੇਗਾ ਦਲਜੀਤ ਸਿੰਘ ਦਾ ਜੱਦੀ ਪਿੰਡ ਭੰਮੇ ਕਲਾਂ ਵਿਖੇ ਅੰਤਿਮ ਸਸਕਾਰ, ਹਾਈਕੋਰਟ ਨੇ ਪਰਿਵਾਰ ਦੀ ਮੰਗ ਮੰਨੀ......ਝੋਟਾ ਦੇ ਪੋਸਟਮਾਰਟਮ ਲਈ ਪਰਿਵਾਰ ਸਹਿਮਤ: ਸਰਕਾਰ ਨੇ ਦੋ ਮੰਗਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੰਨੀਆਂ......ਕੈਨੇਡਾ ਵਿੱਚ ਪੰਜਾਬੀ ਮੂਲ ਦੀ 20 ਸਾਲ ਦੀ ਮੁਟਿਆਰ ਨੇ ਰਚਿਆ ਇਤਿਹਾਸ.....ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਸਵੇਰੇ AQI ਗੰਭੀਰ ਪੱਧਰ ‘ਤੇ ਦਰਜ......ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਦੇਣ ਵਾਲਾ IT ਇੰਜੀਨੀਅਰ ਗ੍ਰਿਫ਼ਤਾਰ.......

ਪਿੰਡ ਭੰਮੇ ਕਲਾਂ ਵਾਲੇ ਦਲਜੀਤ ਸਿੰਘ ਦਾ ਮੌਤ ਤੋਂ 8 ਦਿਨ ਬਾਅਦ ਹੋਇਆ ਸਸਕਾਰ

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦਾ ਵੀਰਵਾਰ ਨੂੰ ਮੌਤ ਤੋਂ ਅੱਠਵੇਂ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਪੋਸਟਮਾਰਟਮ ਅਤੇ ਹੋਰ ਮੰਗਾਂ ਨੂੰ ਲੈ ਕੇ ਮਾਮਲਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਿੰਡ ਭੰਮੇ ਕਲਾਂ ਵਾਲੇ ਦਲਜੀਤ ਸਿੰਘ ਦਾ ਮੌਤ ਤੋਂ 8 ਦਿਨ ਬਾਅਦ ਹੋਇਆ ਸਸਕਾਰ

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦਾ ਵੀਰਵਾਰ ਨੂੰ ਮੌਤ ਤੋਂ ਅੱਠਵੇਂ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਪੋਸਟਮਾਰਟਮ ਅਤੇ ਹੋਰ ਮੰਗਾਂ ਨੂੰ ਲੈ ਕੇ ਮਾਮਲਾ ਲੰਬੇ ਸਮੇਂ ਤੱਕ ਚਰਚਾ ਵਿੱਚ ਰਿਹਾ।

ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਨੰਦੀ ਨੇੜੇ ਖੇਤਾਂ ਵਿੱਚੋਂ ਮਿਲੀ ਸੀ। ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਕਤਲ ਦਾ ਖ਼ਦਸ਼ਾ ਜਤਾਇਆ ਸੀ। ਬਾਅਦ ਵਿੱਚ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਅੱਗੇ ਵਧੀ।

ਅੱਠ ਦਿਨਾਂ ਬਾਅਦ ਹੋਏ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਲਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਹੁਣ ਇਸ ਮਾਮਲੇ ਵਿੱਚ ਪੋਸਟਮਾਰਟਮ ਅਤੇ ਵਿਸਰਾ ਰਿਪੋਰਟਾਂ ਅਹਿਮ ਰਹਿਣਗੀਆਂ, ਜਿਨ੍ਹਾਂ ਤੋਂ ਮੌਤ ਦੇ ਕਾਰਨਾਂ ਸਬੰਧੀ ਹੋਰ ਤੱਥ ਸਾਹਮਣੇ ਆ ਸਕਦੇ ਹਨ।

ਇਸ ਤੋਂ ਪਹਿਲਾਂ ਹਾਲਾਤਾਂ ਨੂੰ ਦੇਖਦੇ ਹੋਏ ਹਾਈਕੋਰਟ ਨੇ ਦਲਜੀਤ ਸਿੰਘ ਦਾ ਸਸਕਾਰ ਚੰਡੀਗੜ੍ਹ ‘ਚ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਪਰਿਵਾਰ ਨੇ ਦਲਜੀਤ ਸਿੰਘ ਦਾ ਸਸਕਾਰ ਪਿੰਡ ‘ਚ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਮੰਨ ਲਿਆ ਸੀ, ਜਿਸ ਤੋਂ ਬਾਅਦ ਅੱਜ ਦਲਜੀਤ ਸਿੰਘ ਦਾ ਉਸ ਦੇ ਜੱਦੀ ਪਿੰਡ ‘ਚ ਸਸਕਾਰ ਹੋਇਆ।

Read Latest News and Breaking News at Daily Post TV, Browse for more News

Ad
Ad

Punjab District News