Journalism Of Hope
BREAKING NEWS
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਲਿਆਂਦਾ ਪੰਜਾਬ........ਅੱਜ ਦੇਸ਼ ਭਰ ‘ਚ ਮਨਾਈ ਜਾਵੇਗੀ ਦੀਵਾਲੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ ਦੀਪਮਾਲਾ......ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ.....12 ਦਿਨਾਂ ਬਾਅਦ ਆਪਣੇ ਘਰ ਪਹੁੰਚੇ ਰਣਜੀਤ ਤਰਖਾਣ ਮਾਜਰਾ, ਜਸਵੀਰ ਗੜ੍ਹੀ ਨੇ ਦੇਸੀ ਘਿਓ ਦਾ ਦੀਵਾ ਜਗਾ ਕੇ ਕਰਵਾਇਆ ਗ੍ਰਹਿ ਪ੍ਰਵੇਸ਼.......ਅੱਜ ਦੀਵਾਲੀ ਵਾਲੇ ਦਿਨ ਹੋਵੇਗਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ......ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ IPS ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ.......ਜਾਪਾਨ ‘ਚ ਅੱਧੀ ਰਾਤ ਨੂੰ ਆਇਆ ਭੂਚਾਲ, ਕਈ ਲੋਕ ਜ਼ਖ਼ਮੀ

ਪੋਲੈਂਡ ਦੇ ਕ੍ਰਾਕੋ ਸ਼ਹਿਰ ‘ਚ ਫਾਇਰਿੰਗ, 6 ਦੀ ਮੌਤ ਤੇ 15 ਜ਼ਖ਼ਮੀ

ਨਵੀਂ ਦਿੱਲੀ: ਪੋਲੈਂਡ ਦੇ ਕ੍ਰਾਕੋ ਸ਼ਹਿਰ ਵਿੱਚ ਸ਼ਨੀਵਾਰ ਨੂੰ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਪੁਲਿਸ ਮੁਤਾਬਕ 24 ਸਾਲਾ ਹਮਲਾਵਰ ਕਾਰ ਰਾਹੀਂ ਸ਼ਹਿਰ ਦੇ ਮੇਨ ਮਾਰਕੀਟ ਸਕੁਏਅਰ ਪਹੁੰਚਿਆ ਅਤੇ ਉੱਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਣ ਲੱਗ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੋਲੈਂਡ ਦੇ ਕ੍ਰਾਕੋ ਸ਼ਹਿਰ ‘ਚ ਫਾਇਰਿੰਗ, 6 ਦੀ ਮੌਤ ਤੇ 15 ਜ਼ਖ਼ਮੀ

ਨਵੀਂ ਦਿੱਲੀ: ਪੋਲੈਂਡ ਦੇ ਕ੍ਰਾਕੋ ਸ਼ਹਿਰ ਵਿੱਚ ਸ਼ਨੀਵਾਰ ਨੂੰ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਪੁਲਿਸ ਮੁਤਾਬਕ 24 ਸਾਲਾ ਹਮਲਾਵਰ ਕਾਰ ਰਾਹੀਂ ਸ਼ਹਿਰ ਦੇ ਮੇਨ ਮਾਰਕੀਟ ਸਕੁਏਅਰ ਪਹੁੰਚਿਆ ਅਤੇ ਉੱਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਣ ਲੱਗ ਪਿਆ। ਉਸ ਨੇ ਫੌਜੀ ਵਰਗੀ ਵਰਦੀ, ਹੈਲਮੈੱਟ ਅਤੇ ਬਾਡੀ ਆਰਮਰ ਪਹਿਨਿਆ ਹੋਇਆ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ‘ਤੇ ਵੀ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਫਿਲਹਾਲ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਹਾਲੇ ਤੱਕ ਉਸ ਦੀ ਪਛਾਣ ਜਨਤਕ ਨਹੀਂ ਕੀਤੀ।

ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਬਣਾਇਆ ਨਿਸ਼ਾਨਾ
ਕ੍ਰਾਕੋ ਪੁਲਿਸ ਦੀ ਬੁਲਾਰਨ ਕੈਟਾਰਜ਼ੀਨਾ ਸਿਸਲੋ ਨੇ ਦੱਸਿਆ ਕਿ ਹਮਲਾਵਰ ਕੋਲ ਇੱਕ ਵੱਡੀ ਬੰਦੂਕ ਸੀ, ਜਿਸ ਦੀ ਵਰਤੋਂ ਫੌਜ ਵਿੱਚ ਕੀਤੀ ਜਾਂਦੀ ਹੈ। ਪੁਲਿਸ ਨੂੰ ਉਸ ਦੀ ਕਾਰ ਵਿੱਚੋਂ ਕਈ ਹੋਰ ਹਥਿਆਰ ਅਤੇ ਗੋਲੀਆਂ ਵੀ ਮਿਲੀਆਂ ਹਨ। ਜ਼ਖ਼ਮੀ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ। ਪੁਲਿਸ ਅਨੁਸਾਰ ਹਮਲਾਵਰ ਕਾਰ ਲੈ ਕੇ ਮੇਨ ਸਕੁਏਅਰ ਦੇ ਆਲੇ-ਦੁਆਲੇ ਘੁੰਮਦਾ ਰਿਹਾ ਅਤੇ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਨ ਕਈ ਥਾਵਾਂ ‘ਤੇ ਲੋਕ ਜ਼ਖ਼ਮੀ ਹੋਏ। ਮੁੱਢਲੀ ਜਾਂਚ ਮੁਤਾਬਕ ਇਸ ਘਟਨਾ ਨੂੰ ਇਕੱਲੇ ਹਮਲਾਵਰ ਨੇ ਅੰਜਾਮ ਦਿੱਤਾ। ਕ੍ਰਾਕੋ ਪੋਲੈਂਡ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੇ ਹਰ ਸਾਲ ਲਗਭਗ ਡੇਢ ਕਰੋੜ ਸੈਲਾਨੀ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸ਼ਹਿਰ ਦੇ ਮੇਨ ਸਕੁਏਅਰ ਦਾ ਦੌਰਾ ਕਰਦੇ ਹਨ।

ਪੋਲੈਂਡ ‘ਚ ਬੰਦੂਕ ਲਾਇਸੈਂਸ ਲੈਣ ਦਾ ਰੁਝਾਨ ਵਧਿਆ
ਪੋਲੈਂਡ ਦੀ ਆਬਾਦੀ ਲਗਭਗ 3.7 ਕਰੋੜ ਹੈ ਅਤੇ ਇੱਥੇ ਕਰੀਬ 4.11 ਲੱਖ ਲੋਕਾਂ ਕੋਲ ਬੰਦੂਕ ਰੱਖਣ ਦਾ ਲਾਇਸੈਂਸ ਹੈ। ਪਿਛਲੇ ਕੁਝ ਸਾਲਾਂ ਦੌਰਾਨ ਹਥਿਆਰ ਰੱਖਣ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਹੈ। ਹਾਲਾਂਕਿ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਆਮ ਨਹੀਂ ਹਨ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਦੇਸ਼ ਦੇ ਮਾਜ਼ੋਵੀਆ ਇਲਾਕੇ ਦੇ ਤਿੰਨ ਸਕੂਲਾਂ ਵਿੱਚ ਚਾਰ ਦਿਨਾਂ ਦੇ ਅੰਦਰ ਹਮਲੇ ਹੋਏ ਸਨ। ਇਨ੍ਹਾਂ ਘਟਨਾਵਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਸਨ।

ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਗੋਲੀਬਾਰੀ ਦੌਰਾਨ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ। ਉੱਥੇ ਹੀ ਰਾਸ਼ਟਰਪਤੀ ਕਾਰੋਲ ਨਵਰੋਤਸਕੀ ਨੇ ਮ੍ਰਿਤਕਾਂ, ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

Read Latest News and Breaking News at Daily Post TV, Browse for more News

Ad
Ad

Punjab District News