Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 29 IAS ਅਧਿਕਾਰੀਆਂ ਦੇ ਤਬਾਦਲੇ, ਰੋਪੜ, ਲੁਧਿਆਣਾ, ਬਰਨਾਲਾ, ਪਟਿਆਲਾ, ਮੋਹਾਲੀ ਅਤੇ ਤਰਨਤਾਰਨ ਦੇ DC ਬਦਲੇ...... ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ...... ਪੰਜਾਬ ਸਰਕਾਰ ਵੱਲੋਂ 111 PCS ਅਧਿਕਾਰੀਆਂ ਦੇ ਤਬਾਦਲੇ...... IPL 2027: ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ’ਚ ਸ਼ਾਮਲ, ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਨਾਲ ਜੁੜੇ...... ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਜਾਰੀ...... ਸੰਜੀਵ ਅਰੋੜਾ ਨੇ ED ਦੀ ਗ੍ਰਿਫ਼ਤਾਰੀ ਅਤੇ ਰਿਮਾਂਡ ਹੁਕਮ ਨੂੰ ਹਾਈਕੋਰਟ ’ਚ ਦਿੱਤੀ ਚੁਣੌਤੀ...... ਨਿਊਜ਼ੀਲੈਂਡ ’ਚ ਦਿਵਾਲੀ ਦੀ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ....... ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ...... ਅਸਾਮ ’ਚ ਕੋਲਕਾਤਾ-ਸੈਰੰਗ ਐਕਸਪ੍ਰੈੱਸ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ......

ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਦੇਹਰਾਦੂਨ: ਦੇਹਰਾਦੂਨ ਦੀ ਏਅਰਪੋਰਟ ਰੋਡ ’ਤੇ ਬੁੱਧਵਾਰ ਦੇਰ ਰਾਤ ਇੱਕ ਹਾਥੀ ਨੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ’ਤੇ ਹਮਲਾ ਕਰ ਦਿੱਤਾ। ਹਾਥੀ ਦੀ ਟੱਕਰ ਨਾਲ ਨੌਜਵਾਨ ਸੜਕ ’ਤੇ ਡਿੱਗ ਪਿਆ। ਇਸ ਦੌਰਾਨ ਹਾਥੀ ਉਸ ਦੇ ਉੱਪਰ ਪੈਰ ਰੱਖ ਕੇ ਅੱਗੇ ਲੰਘ ਗਿਆ ਅਤੇ ਸੜਕ ਕਿਨਾਰੇ ਲੱਗੀ ਰੇਲਿੰਗ ਤੋੜ ਕੇ ਜੰਗਲ ਵੱਲ ਚਲਾ ਗਿਆ। ਗਨੀਮਤ ਰਹੀ ਕਿ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਦੇਹਰਾਦੂਨ: ਦੇਹਰਾਦੂਨ ਦੀ ਏਅਰਪੋਰਟ ਰੋਡ ’ਤੇ ਬੁੱਧਵਾਰ ਦੇਰ ਰਾਤ ਇੱਕ ਹਾਥੀ ਨੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ’ਤੇ ਹਮਲਾ ਕਰ ਦਿੱਤਾ। ਹਾਥੀ ਦੀ ਟੱਕਰ ਨਾਲ ਨੌਜਵਾਨ ਸੜਕ ’ਤੇ ਡਿੱਗ ਪਿਆ। ਇਸ ਦੌਰਾਨ ਹਾਥੀ ਉਸ ਦੇ ਉੱਪਰ ਪੈਰ ਰੱਖ ਕੇ ਅੱਗੇ ਲੰਘ ਗਿਆ ਅਤੇ ਸੜਕ ਕਿਨਾਰੇ ਲੱਗੀ ਰੇਲਿੰਗ ਤੋੜ ਕੇ ਜੰਗਲ ਵੱਲ ਚਲਾ ਗਿਆ। ਗਨੀਮਤ ਰਹੀ ਕਿ ਇਸ ਖੌਫਨਾਕ ਘਟਨਾ ਵਿੱਚ ਨੌਜਵਾਨ ਦੀ ਜਾਨ ਬਚ ਗਈ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਾਥੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਨੌਜਵਾਨ ਸੜਕ ਕਿਨਾਰੇ ਡਿੱਗਿਆ ਪਿਆ ਹੈ। ਇਸੇ ਦੌਰਾਨ ਹਾਥੀ ਉਸ ਉੱਪਰ ਪੈਰ ਰੱਖ ਕੇ ਅੱਗੇ ਵਧ ਜਾਂਦਾ ਹੈ। ਇਸ ਤੋਂ ਬਾਅਦ ਉਹ ਰੇਲਿੰਗ ਤੋੜ ਕੇ ਜੰਗਲ ਵਿੱਚ ਦਾਖ਼ਲ ਹੋ ਜਾਂਦਾ ਹੈ।

ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਪਲਾਂ ਦੇ ਫਰਕ ਨਾਲ ਨੌਜਵਾਨ ਦੀ ਜਾਨ ਜਾ ਸਕਦੀ ਸੀ। ਇਸ ਘਟਨਾ ਨੇ ਏਅਰਪੋਰਟ ਰੋਡ ’ਤੇ ਹਾਥੀਆਂ ਦੀ ਆਵਾਜਾਈ ਵਾਲੇ ਇਲਾਕਿਆਂ ਵਿੱਚ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News