Journalism Of Hope
BREAKING NEWS
34 ਸਾਲ ਪੁਰਾਣੇ ਅਗਵਾ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ.....39 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ.......ਫੈਕਟਰੀ ਦੇ ਲੈਣ-ਦੇਣ ਦੇ ਵਿਵਾਦ ‘ਚ ਦੋ ਭਰਾ ਅਗਵਾ: ਜ਼ਬਰਦਸਤੀ ਖਾਤਿਆਂ ‘ਚ ਟਰਾਂਸਫਰ ਕਰਵਾਏ 72 ਲੱਖ ਰੁਪਏ......ਕੁੜੀ ਨੇ ਕਰਵਾਇਆ ਪ੍ਰੇਮ ਵਿਆਹ: ਨਾਰਾਜ਼ ਪੇਕੇ ਪਰਿਵਾਰ ਨੇ ਕੀਤਾ ਅਗਵਾ......ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸੁਰੱਖਿਆ ਸਖ਼ਤ, ਨੀਮ ਫ਼ੌਜੀ ਬਲਾਂ ਦੀਆਂ 3 ਕੰਪਨੀਆਂ ਤਾਇਨਾਤ.....ਜੰਮੂ-ਕਸ਼ਮੀਰ ’ਚ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫਸਰਾਂ ਦੀਆਂ ਮਿਲੀਆਂ ਲਾਸ਼ਾਂ......ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ.....ਅਲ ਨੀਨੋ ਦਾ ਪ੍ਰਭਾਵ: ਪੰਜਾਬ ‘ਚ ਨਵੰਬਰ ਮਹੀਨੇ ਵੀ ਦਿਨ ਵੇਲੇ ਗਰਮੀ ਦਾ ਅਹਿਸਾਸ, ਇਸ ਵਾਰ ਘੱਟ ਪੈ ਸਕਦੀ ਹੈ ਠੰਢ......ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ

ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਆਪਣੇ ਪੈਕਟ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ ਵੱਲੋਂ ਜਾਰੀ ਸਰਕੂਲਰ ਅਨੁਸਾਰ ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 1 ਤੋਂ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 13 ਨਵੰਬਰ ਦੀ ਸਵੇਰ ਤੋਂ ਲਾਗੂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ

ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਆਪਣੇ ਪੈਕਟ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ ਵੱਲੋਂ ਜਾਰੀ ਸਰਕੂਲਰ ਅਨੁਸਾਰ ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 1 ਤੋਂ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 13 ਨਵੰਬਰ ਦੀ ਸਵੇਰ ਤੋਂ ਲਾਗੂ ਹੋ ਗਈਆਂ ਹਨ। ਇਹ ਵਾਧਾ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਕਾਲਕਾ, ਰੋਪੜ, ਦਿੱਲੀ-NCR ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਲਾਗੂ ਹੋਵੇਗਾ। ਫੈਡਰੇਸ਼ਨ ਵੱਲੋਂ ਇਹ ਫ਼ੈਸਲਾ ਹੋਰ ਵੱਡੀਆਂ ਡੇਅਰੀ ਕੰਪਨੀਆਂ ਦੀਆਂ ਕੀਮਤਾਂ ਸਬੰਧੀ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

500 ਮਿਲੀਲੀਟਰ ਵਾਲੇ ਪੈਕਟਾਂ ਦੇ ਨਵੇਂ ਰੇਟ

ਦੁੱਧ ਦੀ ਕਿਸਮਪੁਰਾਣੀ ਕੀਮਤਨਵੀਂ ਕੀਮਤ
ਫੁੱਲ ਕਰੀਮ₹36₹38
ਸਟੈਂਡਰਡ₹33₹35
ਟੋਨਡ₹30₹31
ਡਬਲ ਟੋਨਡ₹27₹28
ਗਾਂ ਦਾ ਦੁੱਧ₹31₹33
ਸਕਿਮਡ₹24₹25

ਇੱਕ ਲੀਟਰ ਵਾਲੇ ਪੈਕਟ ਵੀ ਮਹਿੰਗੇ

ਦੁੱਧ ਦੀ ਕਿਸਮਪੁਰਾਣੀ ਕੀਮਤਨਵੀਂ ਕੀਮਤ
ਫੁੱਲ ਕਰੀਮ₹72₹76
ਸਟੈਂਡਰਡ₹65₹69
ਟੋਨਡ₹59₹61
ਡਬਲ ਟੋਨਡ₹53₹55

ਵੱਡੇ ਪੈਕਟਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ

  • 1.5 ਲੀਟਰ ਫੁੱਲ ਕਰੀਮ: ₹106 ਤੋਂ ਵਧ ਕੇ ₹112
  • 1.5 ਲੀਟਰ ਸਟੈਂਡਰਡ: ₹96 ਤੋਂ ਵਧ ਕੇ ₹102
  • 1.5 ਲੀਟਰ ਗਾਂ ਦਾ ਦੁੱਧ: ₹90 ਤੋਂ ਵਧ ਕੇ ₹96
  • 2 ਲੀਟਰ ਫੁੱਲ ਕਰੀਮ: ₹142 ਤੋਂ ਵਧ ਕੇ ₹150
  • 2 ਲੀਟਰ ਸਟੈਂਡਰਡ: ₹128 ਤੋਂ ਵਧ ਕੇ ₹136

ਕੁਝ ਪੈਕਟਾਂ ਦੀ ਕੀਮਤ ਨਹੀਂ ਬਦਲੀ, ਮਾਤਰਾ ਘਟੇਗੀ
ਵੇਰਕਾ ਨੇ 180 ਮਿਲੀਲੀਟਰ ਡਬਲ ਟੋਨਡ ਅਤੇ 350 ਮਿਲੀਲੀਟਰ ਟੋਨਡ ਦੁੱਧ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਹਾਲਾਂਕਿ, ਮੌਜੂਦਾ ਪੈਕਿੰਗ ਫਿਲਮ ਦਾ ਸਟਾਕ ਖ਼ਤਮ ਹੋਣ ਤੋਂ ਬਾਅਦ 350 ਮਿਲੀਲੀਟਰ ਟੋਨਡ ਦੁੱਧ ਦਾ ਪੈਕਟ 320 ਮਿਲੀਲੀਟਰ ਅਤੇ 450 ਮਿਲੀਲੀਟਰ ਸਟੈਂਡਰਡ ਦੁੱਧ ਦਾ ਪੈਕਟ 430 ਮਿਲੀਲੀਟਰ ਕਰ ਦਿੱਤਾ ਜਾਵੇਗਾ।

ਫੈਡਰੇਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਲਕ ਮਿਲਕ ਦੀਆਂ ਕੀਮਤਾਂ ਅਤੇ ਡਿਸਟ੍ਰੀਬਿਊਟਰਾਂ ਤੇ ਰਿਟੇਲਰਾਂ ਦੇ ਮਾਰਜਿਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿਮਲਾ, ਸੋਲਨ, ਬੱਦੀ, ਪਰਵਾਣੂ ਅਤੇ ਨਾਲਾਗੜ੍ਹ ਲਈ ਪੈਕਟਾਂ ’ਤੇ ਵਾਧੂ ਓਵਰਪ੍ਰਿੰਟਿੰਗ ਚਾਰਜ 2 ਰੁਪਏ ਪ੍ਰਤੀ ਲੀਟਰ ਅਤੇ 3 ਰੁਪਏ ਪ੍ਰਤੀ 1.5 ਲੀਟਰ ਰੱਖਿਆ ਗਿਆ ਹੈ। ਜਦਕਿ ਉੱਤਰਾਖੰਡ, ਬਿਲਾਸਪੁਰ, ਨਾਹਨ ਅਤੇ ਪਾਉਂਟਾ ਸਾਹਿਬ ਰੂਟ ਲਈ ਇਹ ਚਾਰਜ ਕ੍ਰਮਵਾਰ 4 ਅਤੇ 5 ਰੁਪਏ ਹੋਵੇਗਾ।

Read Latest News and Breaking News at Daily Post TV, Browse for more News

Ad
Ad

Punjab District News