ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ, ਅੱਜ ਤੋਂ ਨਵੇਂ ਰੇਟ ਜਾਰੀ, ਜਾਣੋ ਅੱਜ ਦੀ ਕੀਮਤ
Gold Price Today; ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਦੇ ਨਵੇਂ ਭਾਅ ਜ਼ਰੂਰ ਜਾਣ ਲਓ। 13 ਨਵੰਬਰ 2026 ਨੂੰ ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨਾ ਇੱਕ ਦਿਨ ਵਿੱਚ 131 ਰੁਪਏ ਪ੍ਰਤੀ ਗ੍ਰਾਮ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ 22 ਅਤੇ 18 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ।
ਗੁੱਡਰਿਟਰਨਜ਼ (Goodreturns) ਮੁਤਾਬਕ, ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ਘਟ ਕੇ 13,849 ਰੁਪਏ ਪ੍ਰਤੀ ਗ੍ਰਾਮ ਰਹਿ ਗਈ ਹੈ। ਉੱਥੇ ਹੀ 22 ਕੈਰੇਟ ਸੋਨੇ ਦਾ ਭਾਅ 12,695 ਰੁਪਏ ਪ੍ਰਤੀ ਗ੍ਰਾਮ ਅਤੇ 18 ਕੈਰੇਟ ਸੋਨੇ ਦੀ ਕੀਮਤ 10,387 ਰੁਪਏ ਪ੍ਰਤੀ ਗ੍ਰਾਮ ਦਰਜ ਕੀਤੀ ਗਈ ਹੈ।
12 ਨਵੰਬਰ ਦੇ ਮੁਕਾਬਲੇ 22 ਕੈਰੇਟ ਸੋਨਾ 120 ਰੁਪਏ ਅਤੇ 18 ਕੈਰੇਟ ਸੋਨਾ 98 ਰੁਪਏ ਪ੍ਰਤੀ ਗ੍ਰਾਮ ਸਸਤਾ ਹੋਇਆ ਹੈ। ਇਹ ਕੀਮਤਾਂ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹਨ। ਗਹਿਣੇ ਖਰੀਦਣ ਸਮੇਂ ਮੇਕਿੰਗ ਚਾਰਜ ਅਤੇ ਲਾਗੂ ਟੈਕਸ ਵੱਖਰੇ ਤੌਰ ‘ਤੇ ਦੇਣੇ ਪੈ ਸਕਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਜਿਊਲਰਾਂ ਕੋਲ ਸੋਨੇ ਦੀ ਅੰਤਿਮ ਕੀਮਤ ਵਿੱਚ ਫ਼ਰਕ ਹੋ ਸਕਦਾ ਹੈ।
ਦਿੱਲੀ ਵਿੱਚ ਸੋਨੇ ਦੀ ਕੀਮਤ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 13 ਨਵੰਬਰ ਨੂੰ 24 ਕੈਰੇਟ ਸੋਨੇ ਦਾ ਭਾਅ 13,864 ਰੁਪਏ ਪ੍ਰਤੀ ਗ੍ਰਾਮ ਦਰਜ ਕੀਤਾ ਗਿਆ ਹੈ। ਜਦਕਿ 22 ਕੈਰੇਟ ਸੋਨਾ 12,710 ਰੁਪਏ ਅਤੇ 18 ਕੈਰੇਟ ਸੋਨਾ 10,402 ਰੁਪਏ ਪ੍ਰਤੀ ਗ੍ਰਾਮ ‘ਤੇ ਮਿਲ ਰਿਹਾ ਹੈ। ਦੱਸੇ ਗਏ ਸ਼ਹਿਰਾਂ ਵਿੱਚ ਦਿੱਲੀ ਅੰਦਰ ਤਿੰਨਾਂ ਕੈਰੇਟ ਦੇ ਸੋਨੇ ਦੀ ਕੀਮਤ ਸਭ ਤੋਂ ਵੱਧ ਹੈ।
ਮੁੰਬਈ ਅਤੇ ਪੁਣੇ ਵਿੱਚ ਸੋਨੇ ਦੇ ਭਾਅ
ਮੁੰਬਈ ਵਿੱਚ 24 ਕੈਰੇਟ ਸੋਨੇ ਦੀ ਕੀਮਤ 13,849 ਰੁਪਏ ਪ੍ਰਤੀ ਗ੍ਰਾਮ ਹੈ। ਉੱਥੇ ਹੀ 22 ਕੈਰੇਟ ਸੋਨਾ 12,695 ਰੁਪਏ ਅਤੇ 18 ਕੈਰੇਟ ਸੋਨਾ 10,387 ਰੁਪਏ ਪ੍ਰਤੀ ਗ੍ਰਾਮ ‘ਤੇ ਵਿਕ ਰਿਹਾ ਹੈ।
ਪੁਣੇ ਵਿੱਚ ਵੀ 13 ਨਵੰਬਰ ਨੂੰ 24 ਕੈਰੇਟ ਸੋਨੇ ਦਾ ਭਾਅ 13,849 ਰੁਪਏ ਪ੍ਰਤੀ ਗ੍ਰਾਮ ਹੈ। ਇੱਥੇ 22 ਕੈਰੇਟ ਸੋਨੇ ਦੀ ਕੀਮਤ 12,695 ਰੁਪਏ ਅਤੇ 18 ਕੈਰੇਟ ਸੋਨੇ ਦਾ ਭਾਅ 10,387 ਰੁਪਏ ਪ੍ਰਤੀ ਗ੍ਰਾਮ ਦਰਜ ਕੀਤਾ ਗਿਆ ਹੈ।
ਕੋਲਕਾਤਾ ਅਤੇ ਬੈਂਗਲੁਰੂ ਵਿੱਚ ਸੋਨੇ ਦੇ ਨਵੇਂ ਰੇਟ
ਕੋਲਕਾਤਾ ਵਿੱਚ 24 ਕੈਰੇਟ ਸੋਨਾ 13,849 ਰੁਪਏ ਪ੍ਰਤੀ ਗ੍ਰਾਮ ‘ਤੇ ਵਿਕ ਰਿਹਾ ਹੈ। ਉੱਥੇ ਹੀ 22 ਕੈਰੇਟ ਸੋਨੇ ਦੀ ਕੀਮਤ 12,695 ਰੁਪਏ ਅਤੇ 18 ਕੈਰੇਟ ਸੋਨੇ ਦਾ ਭਾਅ 10,387 ਰੁਪਏ ਪ੍ਰਤੀ ਗ੍ਰਾਮ ਹੈ।
ਬੈਂਗਲੁਰੂ ਵਿੱਚ ਵੀ ਸੋਨੇ ਦੇ ਭਾਅ ਮੁੰਬਈ ਅਤੇ ਕੋਲਕਾਤਾ ਦੇ ਬਰਾਬਰ ਹਨ। ਇੱਥੇ 24 ਕੈਰੇਟ ਸੋਨਾ 13,849 ਰੁਪਏ, 22 ਕੈਰੇਟ ਸੋਨਾ 12,695 ਰੁਪਏ ਅਤੇ 18 ਕੈਰੇਟ ਸੋਨਾ 10,387 ਰੁਪਏ ਪ੍ਰਤੀ ਗ੍ਰਾਮ ‘ਤੇ ਦਰਜ ਕੀਤਾ ਗਿਆ ਹੈ।
ਹੈਦਰਾਬਾਦ ਅਤੇ ਚੇਨਈ ਵਿੱਚ ਸੋਨੇ ਦੀ ਕੀਮਤ
ਹੈਦਰਾਬਾਦ ਵਿੱਚ 24 ਕੈਰੇਟ ਸੋਨੇ ਦਾ ਭਾਅ 13,849 ਰੁਪਏ ਪ੍ਰਤੀ ਗ੍ਰਾਮ ਹੈ। ਇਸ ਦੇ ਨਾਲ ਹੀ 22 ਕੈਰੇਟ ਸੋਨਾ 12,695 ਰੁਪਏ ਅਤੇ 18 ਕੈਰੇਟ ਸੋਨਾ 10,387 ਰੁਪਏ ਪ੍ਰਤੀ ਗ੍ਰਾਮ ‘ਤੇ ਮਿਲ ਰਿਹਾ ਹੈ।
ਚੇਨਈ ਵਿੱਚ 24 ਕੈਰੇਟ ਸੋਨੇ ਦੀ ਕੀਮਤ 13,849 ਰੁਪਏ ਪ੍ਰਤੀ ਗ੍ਰਾਮ ਦਰਜ ਕੀਤੀ ਗਈ ਹੈ। ਇੱਥੇ 22 ਕੈਰੇਟ ਸੋਨਾ 12,695 ਰੁਪਏ ਅਤੇ 18 ਕੈਰੇਟ ਸੋਨਾ 10,390 ਰੁਪਏ ਪ੍ਰਤੀ ਗ੍ਰਾਮ ‘ਤੇ ਵਿਕ ਰਿਹਾ ਹੈ।
ਵਡੋਦਰਾ ਅਤੇ ਅਹਿਮਦਾਬਾਦ ਵਿੱਚ ਸੋਨੇ ਦੇ ਭਾਅ
ਵਡੋਦਰਾ ਵਿੱਚ 24 ਕੈਰੇਟ ਸੋਨੇ ਦੀ ਕੀਮਤ 13,854 ਰੁਪਏ ਪ੍ਰਤੀ ਗ੍ਰਾਮ ਦਰਜ ਕੀਤੀ ਗਈ ਹੈ। ਉੱਥੇ ਹੀ 22 ਕੈਰੇਟ ਸੋਨਾ 12,700 ਰੁਪਏ ਅਤੇ 18 ਕੈਰੇਟ ਸੋਨਾ 10,392 ਰੁਪਏ ਪ੍ਰਤੀ ਗ੍ਰਾਮ ‘ਤੇ ਮਿਲ ਰਿਹਾ ਹੈ।
ਅਹਿਮਦਾਬਾਦ ਵਿੱਚ ਵੀ ਸੋਨੇ ਦੇ ਭਾਅ ਵਡੋਦਰਾ ਦੇ ਬਰਾਬਰ ਹਨ। ਇੱਥੇ 24 ਕੈਰੇਟ ਸੋਨਾ 13,854 ਰੁਪਏ, 22 ਕੈਰੇਟ ਸੋਨਾ 12,700 ਰੁਪਏ ਅਤੇ 18 ਕੈਰੇਟ ਸੋਨਾ 10,392 ਰੁਪਏ ਪ੍ਰਤੀ ਗ੍ਰਾਮ ‘ਤੇ ਵਿਕ ਰਿਹਾ ਹੈ।
ਆਖ਼ਰ ਕਿਉਂ ਡਿੱਗ ਰਹੀਆਂ ਹਨ ਸੋਨੇ ਦੀਆਂ ਕੀਮਤਾਂ?
ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਤੇਲ ਮਹਿੰਗਾ ਹੋਣ ਨਾਲ ਦੁਨੀਆ ਭਰ ਵਿੱਚ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ। ਇਸ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਉੱਚੀਆਂ ਰੱਖਣ ਜਾਂ ਦਸੰਬਰ ਵਿੱਚ ਉਨ੍ਹਾਂ ਨੂੰ ਹੋਰ ਵਧਾਉਣ ਦੀ ਸੰਭਾਵਨਾ ਮਜ਼ਬੂਤ ਹੋਈ ਹੈ।
ਵਿਆਜ ਦਰਾਂ ਉੱਚੀਆਂ ਰਹਿਣ ਅਤੇ ਡਾਲਰ ਮਜ਼ਬੂਤ ਹੋਣ ਨਾਲ ਸੋਨੇ ਦੀ ਮੰਗ ‘ਤੇ ਦਬਾਅ ਪੈਂਦਾ ਹੈ, ਕਿਉਂਕਿ ਸੋਨੇ ਤੋਂ ਨਿਵੇਸ਼ਕਾਂ ਨੂੰ ਕੋਈ ਵਿਆਜ ਨਹੀਂ ਮਿਲਦਾ। ਇਸ ਤੋਂ ਇਲਾਵਾ ਨਿਵੇਸ਼ਕਾਂ ਵੱਲੋਂ ਕੀਤੀ ਜਾ ਰਹੀ ਵਿਕਰੀ ਨੇ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨੂੰ ਵਧਾਇਆ ਹੈ।