Journalism Of Hope
BREAKING NEWS
CM ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਦੀ ਵਸੂਲੀ ਲਈ OTS ਸਕੀਮ ਦਾ ਐਲਾਨ, ਵਿਆਜ ਅਤੇ ਜੁਰਮਾਨੇ ਹੋਣਗੇ ਮੁਆਫ਼......ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ.....ਚੌਥੇ ਵਨਡੇ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸੈਂਕੜਾ.....ਬੀਬੀ ਜਗੀਰ ਕੌਰ ਦੀ 15 ਨਵੰਬਰ ਨੂੰ ਅਕਾਲੀ ਦਲ ’ਚ ਹੋਵੇਗੀ ਵਾਪਸੀ......ਲਾਤਿਨ ਗ੍ਰੈਮੀ ਐਵਾਰਡਜ਼ 2026 ਦੇ ਮੰਚ ’ਤੇ ਛਾਏ ਦਿਲਜੀਤ ਦੋਸਾਂਝ, ਕੌਮਾਂਤਰੀ ਕਲਾਕਾਰਾਂ ਨਾਲ ਕੀਤੀ ਪੇਸ਼ਕਾਰੀ.....ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ.....ਸਿੱਧੂ ਮੂਸੇਵਾਲਾ ਦੇ ਗੀਤ ‘Phantom’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ: ਮਾਪਿਆਂ ਨੇ ਮਿਊਜ਼ਿਕ ਕੰਪਨੀ ’ਤੇ ਲਾਏ ਬਿਨਾਂ ਮਨਜ਼ੂਰੀ ਗੀਤ ਜਾਰੀ ਕਰਨ ਦੇ ਦੋਸ਼

ਪਠਾਨਕੋਟ ਦੀ 92 ਏਕੜ ਸ਼ਾਮਲਾਤ ਜ਼ਮੀਨ ਘੁਟਾਲੇ ’ਚ ਈਡੀ ਵੱਲੋਂ ਸਾਬਕਾ ਏਡੀਸੀ ਸਮੇਤ ਦੋ ਗ੍ਰਿਫ਼ਤਾਰ

ਪਠਾਨਕੋਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਦਫ਼ਤਰ ਨੇ ਪਠਾਨਕੋਟ ਵਿੱਚ 92 ਏਕੜ ਸ਼ਾਮਲਾਤ ਜ਼ਮੀਨ ਦੇ ਕਥਿਤ ਗੈਰ-ਕਾਨੂੰਨੀ ਤਬਾਦਲੇ ਅਤੇ ਰੇਤ ਦੀ ਨਾਜਾਇਜ਼ ਖੁਦਾਈ ਦੇ ਮਾਮਲੇ ਵਿੱਚ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਸਟੋਨ ਕਰੱਸ਼ਰ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਨਿਪੁਨ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਦੋਵਾਂ ਮੁਲਜ਼ਮਾਂ ਨੂੰ 11 ਨਵੰਬਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਠਾਨਕੋਟ ਦੀ 92 ਏਕੜ ਸ਼ਾਮਲਾਤ ਜ਼ਮੀਨ ਘੁਟਾਲੇ ’ਚ ਈਡੀ ਵੱਲੋਂ ਸਾਬਕਾ ਏਡੀਸੀ ਸਮੇਤ ਦੋ ਗ੍ਰਿਫ਼ਤਾਰ

ਪਠਾਨਕੋਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਦਫ਼ਤਰ ਨੇ ਪਠਾਨਕੋਟ ਵਿੱਚ 92 ਏਕੜ ਸ਼ਾਮਲਾਤ ਜ਼ਮੀਨ ਦੇ ਕਥਿਤ ਗੈਰ-ਕਾਨੂੰਨੀ ਤਬਾਦਲੇ ਅਤੇ ਰੇਤ ਦੀ ਨਾਜਾਇਜ਼ ਖੁਦਾਈ ਦੇ ਮਾਮਲੇ ਵਿੱਚ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਸਟੋਨ ਕਰੱਸ਼ਰ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਨਿਪੁਨ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਈਡੀ ਨੇ ਦੋਵਾਂ ਮੁਲਜ਼ਮਾਂ ਨੂੰ 11 ਨਵੰਬਰ 2026 ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA), 2002 ਤਹਿਤ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀ ਅਨੁਸਾਰ, ਇਹ ਮਾਮਲਾ ਪਠਾਨਕੋਟ ਵਿੱਚ ਰਾਵੀ ਦਰਿਆ ਦੇ ਕੰਢੇ ਸਥਿਤ ਪਿੰਡ ਦੀ 92 ਏਕੜ (734 ਕਨਾਲ 1 ਮਰਲਾ) ਕੀਮਤੀ ਸਾਂਝੀ ਜ਼ਮੀਨ ਨੂੰ ਕਥਿਤ ਤੌਰ ’ਤੇ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਦੇ ਨਾਂ ਤਬਦੀਲ ਕਰਨ ਨਾਲ ਸਬੰਧਤ ਹੈ।

ਈਡੀ ਦਾ ਦੋਸ਼ ਹੈ ਕਿ ਜ਼ਮੀਨ ਨਿੱਜੀ ਵਿਅਕਤੀਆਂ ਦੇ ਨਾਂ ਤਬਦੀਲ ਹੋਣ ਤੋਂ ਬਾਅਦ ਉੱਥੇ ਰੇਤ ਦੀ ਗੈਰ-ਕਾਨੂੰਨੀ ਖੁਦਾਈ ਕੀਤੀ ਜਾ ਰਹੀ ਹੈ। ਜਲੰਧਰ ਦੀ ਵਿਸ਼ੇਸ਼ PMLA ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 16 ਨਵੰਬਰ 2026 ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News