Journalism Of Hope
BREAKING NEWS
CM ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਦੀ ਵਸੂਲੀ ਲਈ OTS ਸਕੀਮ ਦਾ ਐਲਾਨ, ਵਿਆਜ ਅਤੇ ਜੁਰਮਾਨੇ ਹੋਣਗੇ ਮੁਆਫ਼......ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ.....ਚੌਥੇ ਵਨਡੇ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸੈਂਕੜਾ.....ਬੀਬੀ ਜਗੀਰ ਕੌਰ ਦੀ 15 ਨਵੰਬਰ ਨੂੰ ਅਕਾਲੀ ਦਲ ’ਚ ਹੋਵੇਗੀ ਵਾਪਸੀ......ਲਾਤਿਨ ਗ੍ਰੈਮੀ ਐਵਾਰਡਜ਼ 2026 ਦੇ ਮੰਚ ’ਤੇ ਛਾਏ ਦਿਲਜੀਤ ਦੋਸਾਂਝ, ਕੌਮਾਂਤਰੀ ਕਲਾਕਾਰਾਂ ਨਾਲ ਕੀਤੀ ਪੇਸ਼ਕਾਰੀ.....ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ.....ਸਿੱਧੂ ਮੂਸੇਵਾਲਾ ਦੇ ਗੀਤ ‘Phantom’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ: ਮਾਪਿਆਂ ਨੇ ਮਿਊਜ਼ਿਕ ਕੰਪਨੀ ’ਤੇ ਲਾਏ ਬਿਨਾਂ ਮਨਜ਼ੂਰੀ ਗੀਤ ਜਾਰੀ ਕਰਨ ਦੇ ਦੋਸ਼

ਅਵਾਰਾ ਪਸ਼ੂ ਕਾਰਨ ਭਿਆਨਕ ਹਾਦਸਾ, ਦੋ ਟਰਾਲਿਆਂ ਤੇ ਜੀਪ ਦੀ ਜ਼ਬਰਦਸਤ ਟੱਕਰ

ਅਵਾਰਾ ਪਸ਼ੂ ਅਚਾਨਕ ਜੀਪ ਦੇ ਸਾਹਮਣੇ ਆਉਣ ਕਾਰਨ ਵਾਪਰਿਆ ਹਾਦਸਾ, ਕੰਟੇਨਰ ਚਾਲਕ ਗੁੱਡੀ ਯਾਦਵ ਗੰਭੀਰ ਜ਼ਖਮੀ; ਹੋਰ ਵਾਹਨਾਂ ਦੇ ਚਾਲਕਾਂ ਨੂੰ ਵੀ ਲੱਗੀਆਂ ਸੱਟਾਂ Khanna Payal Road Accident: ਖੰਨਾ-ਪਾਇਲ ਇਲਾਕੇ ਵਿੱਚ ਰਾੜਾ ਸਾਹਿਬ ਵੱਲੋਂ ਆ ਰਹੀ ਇੱਕ ਜੀਪ ਦੇ ਸਾਹਮਣੇ ਅਚਾਨਕ ਅਵਾਰਾ ਪਸ਼ੂ ਆਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਜੀਪ ਅਤੇ ਦੋ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਵਾਰਾ ਪਸ਼ੂ ਕਾਰਨ ਭਿਆਨਕ ਹਾਦਸਾ, ਦੋ ਟਰਾਲਿਆਂ ਤੇ ਜੀਪ ਦੀ ਜ਼ਬਰਦਸਤ ਟੱਕਰ

ਅਵਾਰਾ ਪਸ਼ੂ ਅਚਾਨਕ ਜੀਪ ਦੇ ਸਾਹਮਣੇ ਆਉਣ ਕਾਰਨ ਵਾਪਰਿਆ ਹਾਦਸਾ, ਕੰਟੇਨਰ ਚਾਲਕ ਗੁੱਡੀ ਯਾਦਵ ਗੰਭੀਰ ਜ਼ਖਮੀ; ਹੋਰ ਵਾਹਨਾਂ ਦੇ ਚਾਲਕਾਂ ਨੂੰ ਵੀ ਲੱਗੀਆਂ ਸੱਟਾਂ

Khanna Payal Road Accident: ਖੰਨਾ-ਪਾਇਲ ਇਲਾਕੇ ਵਿੱਚ ਰਾੜਾ ਸਾਹਿਬ ਵੱਲੋਂ ਆ ਰਹੀ ਇੱਕ ਜੀਪ ਦੇ ਸਾਹਮਣੇ ਅਚਾਨਕ ਅਵਾਰਾ ਪਸ਼ੂ ਆਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਜੀਪ ਅਤੇ ਦੋ ਟਰਾਲਿਆਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੇ ਵਾਹਨ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੇ। ਹਾਦਸੇ ਵਿੱਚ ਕੰਟੇਨਰ ਚਾਲਕ ਗੁੱਡੀ ਯਾਦਵ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਹੋਰ ਵਾਹਨਾਂ ਦੇ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਾਇਲ ਵਿਖੇ ਭੇਜਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਰਾੜਾ ਸਾਹਿਬ ਵੱਲੋਂ ਆ ਰਹੀ ਜੀਪ ਦੇ ਸਾਹਮਣੇ ਅਚਾਨਕ ਅਵਾਰਾ ਪਸ਼ੂ ਆ ਗਿਆ। ਇਸ ਕਾਰਨ ਜੀਪ ਚਾਲਕ ਨੂੰ ਅਚਾਨਕ ਬਰੇਕ ਲਗਾਉਣੀ ਪਈ। ਇਸੇ ਦੌਰਾਨ ਪਿੱਛੋਂ ਆ ਰਹੇ ਕੰਟੇਨਰ ਟਰਾਲੇ ਨੇ ਜੀਪ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਜੀਪ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ।

ਜੀਪ ਨਾਲ ਟੱਕਰ ਹੋਣ ਤੋਂ ਬਾਅਦ ਕੰਟੇਨਰ ਟਰਾਲਾ ਵੀ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਦੂਜੇ ਟਰਾਲੇ ਨਾਲ ਜਾ ਟਕਰਾਇਆ। ਟੱਕਰ ਕਾਰਨ ਦੂਜਾ ਟਰਾਲਾ ਵੀ ਖੇਤਾਂ ਵਿੱਚ ਜਾ ਡਿੱਗਿਆ। ਹਾਦਸੇ ਦੌਰਾਨ ਇੱਕ ਟਰਾਲੇ ਦੀ ਕੈਬਿਨ ਬੁਰੀ ਤਰ੍ਹਾਂ ਨੁਕਸਾਨੀ ਗਈ।

ਕੰਟੇਨਰ ਚਾਲਕ ਦੀ ਹਾਲਤ ਗੰਭੀਰ

ਮੌਕੇ ’ਤੇ ਕੰਟੇਨਰ ਦੀ ਸੰਭਾਲ ਲਈ ਪਹੁੰਚੇ ਅਨਵਾਰ ਸ਼ੇਖ ਨੇ ਦੱਸਿਆ ਕਿ ਕੰਟੇਨਰ ਡਿਪੂ ਤੋਂ ਗੱਡੀਆਂ ਭਰ ਕੇ ਆ ਰਹੇ ਸਨ, ਪਰ ਰਸਤੇ ਵਿੱਚ ਅਚਾਨਕ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਕੰਟੇਨਰ ਚਾਲਕ ਗੁੱਡੀ ਯਾਦਵ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਕਰੇਨਾਂ ਦੀ ਮਦਦ ਨਾਲ ਵਾਹਨਾਂ ਨੂੰ ਕੱਢਿਆ ਗਿਆ

ਹਾਦਸੇ ਤੋਂ ਬਾਅਦ ਖੇਤਾਂ ਵਿੱਚ ਡਿੱਗੇ ਟਰਾਲਿਆਂ ਅਤੇ ਜੀਪ ਨੂੰ ਬਾਹਰ ਕੱਢਣ ਲਈ ਕਰੇਨਾਂ ਦੀ ਮਦਦ ਲਈ ਗਈ। ਅਨਵਾਰ ਸ਼ੇਖ ਮੁਤਾਬਕ ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਮੁੱਦਾ ਮੁੜ ਚਰਚਾ ਵਿੱਚ

ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦਾ ਮੁੱਦਾ ਚਰਚਾ ਵਿੱਚ ਲਿਆ ਦਿੱਤਾ ਹੈ। ਅਚਾਨਕ ਸੜਕ ’ਤੇ ਪਸ਼ੂ ਆ ਜਾਣ ਕਾਰਨ ਵਾਹਨ ਚਾਲਕਾਂ ਨੂੰ ਬਰੇਕ ਲਗਾਉਣੀ ਪੈਂਦੀ ਹੈ, ਜਿਸ ਨਾਲ ਪਿੱਛੋਂ ਆ ਰਹੇ ਵਾਹਨਾਂ ਦੇ ਟਕਰਾਉਣ ਦਾ ਖ਼ਤਰਾ ਬਣ ਜਾਂਦਾ ਹੈ। ਖੰਨਾ-ਪਾਇਲ ਨੇੜੇ ਵਾਪਰਿਆ ਇਹ ਹਾਦਸਾ ਵੀ ਇਸੇ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News