Journalism Of Hope
BREAKING NEWS
CM ਮਾਨ ਕਰਨਗੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦੀ ਸ਼ੁਰੂਆਤ, ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ.....ਆਪ MLA ਮਨਵਿੰਦਰ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਮੰਗੀ ਮੁਆਫ਼ੀ.........ਅੰਮ੍ਰਿਤਪਾਲ ਸਿੰਘ ਦੀ ਰਿਹਾਈ ‘ਤੇ ਸਸਪੈਂਸ ਬਰਕਰਾਰ, ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ 17 ਨਵੰਬਰ ਤੱਕ ਸਮਾਂ ਮੰਗਣਗੇ ਵਕੀਲ..........ਪੰਜਾਬ ’ਚ ਅੱਜ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ......ASI ਅਤੇ ਸਾਬਕਾ NSG ਕਮਾਂਡੋ ਵਿਚਾਲੇ ਵਿਵਾਦ: ASI ‘ਤੇ ਥੱਪੜ ਮਾਰਨ ਦੇ ਦੋਸ਼......ਯਮੁਨਾ ਐਕਸਪ੍ਰੈੱਸਵੇਅ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, 40 ਯਾਤਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ......ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਸੋਨੀਆ ਗਾਂਧੀ ਬਾਰੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ FIR ਦਰਜ

ਮੈਂ ਹੀ ਪੰਨੂ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਨਿਖਿਲ ਗੁਪਤਾ ਨੇ ਅਦਾਲਤ ਕੋਲ ਮੰਨੀ ਆਪਣੀ ਗ਼ਲਤੀ

ਨਵੀਂ ਦਿੱਲੀ: ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਨਿਖਿਲ ਗੁਪਤਾ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਅੱਗੇ ਮੁਆਫ਼ੀ ਮੰਗੀ ਹੈ। ਉਸ ਨੇ ਅਮਰੀਕੀ ਡਿਸਟ੍ਰਿਕਟ ਜੱਜ ਵਿਕਟਰ ਮਾਰੇਰੋ ਨੂੰ ਪੱਤਰ ਲਿਖ ਕੇ ਆਪਣੇ ਕੀਤੇ ’ਤੇ ਪਛਤਾਵਾ ਪ੍ਰਗਟਾਇਆ ਹੈ। ਇਸ ਮਾਮਲੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮੈਂ ਹੀ ਪੰਨੂ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਨਿਖਿਲ ਗੁਪਤਾ ਨੇ ਅਦਾਲਤ ਕੋਲ ਮੰਨੀ ਆਪਣੀ ਗ਼ਲਤੀ
  • ਅਮਰੀਕੀ ਅਦਾਲਤ ਤੋਂ ਮੰਗੀ ਮੁਆਫ਼ੀ, ਗਲਤੀ ’ਤੇ ਜਤਾਇਆ ਪਛਤਾਵਾ
  • 20 ਨਵੰਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਨਵੀਂ ਦਿੱਲੀ: ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਨਿਖਿਲ ਗੁਪਤਾ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਅੱਗੇ ਮੁਆਫ਼ੀ ਮੰਗੀ ਹੈ। ਉਸ ਨੇ ਅਮਰੀਕੀ ਡਿਸਟ੍ਰਿਕਟ ਜੱਜ ਵਿਕਟਰ ਮਾਰੇਰੋ ਨੂੰ ਪੱਤਰ ਲਿਖ ਕੇ ਆਪਣੇ ਕੀਤੇ ’ਤੇ ਪਛਤਾਵਾ ਪ੍ਰਗਟਾਇਆ ਹੈ। ਇਸ ਮਾਮਲੇ ਵਿੱਚ 20 ਨਵੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ।

ਆਪਣੇ ਪੱਤਰ ਵਿੱਚ ਨਿਖਿਲ ਗੁਪਤਾ ਨੇ ਗ੍ਰਿਫ਼ਤਾਰੀ ਤੋਂ ਬਾਅਦ ਦੇ ਮਾਨਸਿਕ ਤਣਾਅ ਅਤੇ ਮੁਸ਼ਕਲ ਦੌਰ ਦਾ ਜ਼ਿਕਰ ਕੀਤਾ। ਉਸ ਨੇ ਲਿਖਿਆ ਕਿ 2023 ਦੀ ਸ਼ੁਰੂਆਤ ਵਿੱਚ ਉਸ ਦਾ ਵਿਵਹਾਰ ਅਜਿਹਾ ਹੋ ਗਿਆ ਸੀ, ਜਿਸ ਨੂੰ ਉਹ ਖ਼ੁਦ ਵੀ ਸਮਝ ਨਹੀਂ ਪਾ ਰਿਹਾ ਸੀ। ਉਸ ਮੁਤਾਬਕ, ਉਸ ਸਮੇਂ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਹ ਚਾਹੁੰਦਾ ਹੈ ਕਿ ਸਮਾਂ ਪਿੱਛੇ ਮੁੜ ਜਾਵੇ ਤਾਂ ਜੋ ਆਪਣੀਆਂ ਗਲਤੀਆਂ ਸੁਧਾਰ ਸਕੇ।

ਪਰਿਵਾਰ ਨਾਲ ਸੰਪਰਕ ਨਾ ਕਰ ਸਕਣ ਦਾ ਵੀ ਕੀਤਾ ਜ਼ਿਕਰ
ਨਿਖਿਲ ਨੇ ਪੱਤਰ ਵਿੱਚ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਸ ਲਈ ਸਭ ਤੋਂ ਵੱਡੀ ਚਿੰਤਾ ਆਪਣੇ ਪਰਿਵਾਰ ਨੂੰ ਇਹ ਦੱਸਣਾ ਸੀ ਕਿ ਉਹ ਜ਼ਿੰਦਾ ਹੈ ਅਤੇ ਕਿਹੜੇ ਹਾਲਾਤ ਵਿੱਚ ਹੈ। ਪਰ ਅਮਰੀਕੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਲੱਗੀਆਂ ਪਾਬੰਦੀਆਂ ਕਾਰਨ ਉਹ ਕਈ ਹਫ਼ਤਿਆਂ ਤੱਕ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਸਕਿਆ। ਉਸ ਨੇ ਇਹ ਵੀ ਕਬੂਲਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਅਤੇ ਨਿੱਜੀ ਜੀਵਨ ਦੀਆਂ ਸਮੱਸਿਆਵਾਂ ਨੇ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ’ਤੇ ਅਸਰ ਪਾਇਆ। ਉਸ ਨੇ ਦੱਸਿਆ ਕਿ ਹਿਰਾਸਤ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਦੇ ਮਨ ਵਿੱਚ ਖ਼ੁਦਕੁਸ਼ੀ ਕਰਨ ਦੇ ਗੰਭੀਰ ਵਿਚਾਰ ਵੀ ਆਏ ਸਨ। ਇਸ ਦੌਰਾਨ ਉਸ ਨੂੰ ਆਪਣੀ ਪਤਨੀ, ਬੱਚਿਆਂ, ਮਾਂ, ਹੋਰ ਪਰਿਵਾਰਕ ਮੈਂਬਰਾਂ ਅਤੇ ਆਪਣੀਆਂ ਦੋ ਬਿੱਲੀਆਂ ਨੂੰ ਪਹੁੰਚੇ ਦੁੱਖ ਦੀ ਚਿੰਤਾ ਸਤਾਉਂਦੀ ਰਹੀ। ਪੱਤਰ ਦੇ ਅਖੀਰ ਵਿੱਚ ਨਿਖਿਲ ਗੁਪਤਾ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਜਾਣ ਵਾਲਾ ਕੋਈ ਵੀ ਫ਼ੈਸਲਾ ਉਸ ਨੂੰ ਮਨਜ਼ੂਰ ਹੋਵੇਗਾ।

ਪੰਨੂ ਨੂੰ ਅਦਾਲਤ ਵਿੱਚ ਬਿਆਨ ਦੇਣ ਲਈ ਸਮਾਂ ਦੇਣ ਦੀ ਮੰਗ
20 ਨਵੰਬਰ ਨੂੰ ਹੋਣ ਵਾਲੀ ਸਜ਼ਾ ਸਬੰਧੀ ਸੁਣਵਾਈ ਤੋਂ ਪਹਿਲਾਂ ਇਸ ਕੇਸ ਵਿੱਚ ਕਈ ਅਹਿਮ ਕਾਨੂੰਨੀ ਦਸਤਾਵੇਜ਼ ਵੀ ਦਾਇਰ ਕੀਤੇ ਗਏ ਹਨ। ਹਾਲ ਹੀ ਵਿੱਚ ਸੰਘੀ ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਕਥਿਤ ਸਾਜ਼ਿਸ਼ ਦੇ ਨਿਸ਼ਾਨੇ ’ਤੇ ਰਹੇ ਗੁਰਪਤਵੰਤ ਸਿੰਘ ਪੰਨੂ ਨੂੰ ਖ਼ੁਦ ਅਦਾਲਤ ਵਿੱਚ ਆਪਣਾ ਪੱਖ ਰੱਖਣ ਲਈ 20 ਮਿੰਟ ਦਿੱਤੇ ਜਾਣ।

Read Latest News and Breaking News at Daily Post TV, Browse for more News

Ad
Ad

Punjab District News