Journalism Of Hope
BREAKING NEWS
ਪਟਿਆਲਾ ਤੋਂ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਨੂੰ ਚੋਣ ਕਮਿਸ਼ਨ ਦਾ ਨੋਟਿਸ......ਪਟਿਆਲਾ ਨਗਰ ਨਿਗਮ ਚੋਣਾਂ: 6 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਨ ਦੇ ਹੁਕਮ......ਮੁਕੇਰੀਆਂ ’ਚ ਕਿਸਾਨਾਂ ਦੇ ਧਰਨੇ ਦੌਰਾਨ ਵੱਡਾ ਹਾਦਸਾ, ਟਰਾਲੀ ਨਾਲ ਟਕਰਾਈ ਬਾਈਕ; ਨੌਜਵਾਨ ਦੀ ਮੌਤ......ਪੰਜਾਬ ਸਮੇਤ 5 ਸੂਬਿਆਂ ਦੀ ਡਰਾਫਟ ਵੋਟਰ ਸੂਚੀ ਜਾਰੀ, ਯੂਪੀ ’ਚ 20.7 ਲੱਖ ਵੋਟਰ ਵਧੇ......NEET-UG ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ.......ਕੁਲਗਾਮ ’ਚ ਲਸ਼ਕਰ ਦਾ ਅੱਤਵਾਦੀ ਲਤੀਫ ਭੱਟ ਮੁਕਾਬਲੇ ’ਚ ਢੇਰ......ਦਿਲਜੀਤ ਦੋਸਾਂਝ ਦੇ ਮੁੱਲਾਂਪੁਰ ਕੰਸਰਟ ’ਤੇ ਬਾਲ ਕਮਿਸ਼ਨ ਦਾ ਨੋਟਿਸ, ਡੀ.ਸੀ. ਮੋਹਾਲੀ ਤੋਂ ਮੰਗੀ ਰਿਪੋਰਟ.......DNA ਰਿਪੋਰਟ ਨੇ ਬਦਲਿਆ ਨਾਬਾਲਗ ਨਾਲ ਜਬਰ-ਜਨਾਹ ਦਾ ਕੇਸ, ਨਵਜੰਮੀ ਬੱਚੀ ਦਾ ਪਿਤਾ ਨਹੀਂ ਨਿਕਲਿਆ ਮੁਲਜ਼ਮ......ਪ੍ਰੇਮ ਸਬੰਧਾਂ ’ਚ ਪਤੀ ਬਣਿਆ ਰੋੜਾ ਤਾਂ ਪਤਨੀ ਨੇ ਹੀ ਰਚੀ ਕਤਲ ਦੀ ਸਾਜ਼ਿਸ਼ ! 3 ਲੱਖ ਦੀ ਦਿੱਤੀ ਸੁਪਾਰੀ......11 ਸਾਲ ਪੁਰਾਣੇ ਡੀਐੱਸਪੀ ਕਤਲ ਕੇਸ ’ਚ ਸਾਬਕਾ ਸਰਪੰਚ ਸਮੇਤ 4 ਨੂੰ ਉਮਰ ਕੈਦ

ਪਤਨੀ ਨੇ ਭੀਖ ਮੰਗ ਕੇ ਬਚਾਈ ਸੀ ਜਾਨ; ਹੁਣ ਪਤੀ ਯਾਦ ‘ਚ ਬਣਵਾ ਰਿਹਾ ਹੈ ਮੰਦਰ

ਗੋਧਰਾ: ਗੁਜਰਾਤ ਦੇ ਗੋਧਰਾ ਵਿੱਚ ਪਤੀ-ਪਤਨੀ ਦੇ ਪਿਆਰ ਅਤੇ ਤਿਆਗ ਦੀ ਇੱਕ ਭਾਵੁਕ ਕਹਾਣੀ ਸਾਹਮਣੇ ਆਈ ਹੈ। ਇੱਥੇ 65 ਸਾਲਾ ਬਾਬੂਭਾਈ ਲਿੰਬਾ ਆਪਣੀ ਮਰਹੂਮ ਪਤਨੀ ਸੁੰਘਾੜੀਬੇਨ ਦੀ ਯਾਦ ਵਿੱਚ ਮੰਦਰ ਬਣਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਤਨੀ ਵੱਲੋਂ ਕੀਤੇ ਸੰਘਰਸ਼ ਅਤੇ ਕੁਰਬਾਨੀ ਕਾਰਨ ਹੀ ਅੱਜ ਉਹ ਜ਼ਿੰਦਾ ਹਨ। ਇਹ ਘਟਨਾ ਸਾਲ 2007 ਦੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਤਨੀ ਨੇ ਭੀਖ ਮੰਗ ਕੇ ਬਚਾਈ ਸੀ ਜਾਨ; ਹੁਣ ਪਤੀ ਯਾਦ ‘ਚ ਬਣਵਾ ਰਿਹਾ ਹੈ ਮੰਦਰ

ਗੋਧਰਾ: ਗੁਜਰਾਤ ਦੇ ਗੋਧਰਾ ਵਿੱਚ ਪਤੀ-ਪਤਨੀ ਦੇ ਪਿਆਰ ਅਤੇ ਤਿਆਗ ਦੀ ਇੱਕ ਭਾਵੁਕ ਕਹਾਣੀ ਸਾਹਮਣੇ ਆਈ ਹੈ। ਇੱਥੇ 65 ਸਾਲਾ ਬਾਬੂਭਾਈ ਲਿੰਬਾ ਆਪਣੀ ਮਰਹੂਮ ਪਤਨੀ ਸੁੰਘਾੜੀਬੇਨ ਦੀ ਯਾਦ ਵਿੱਚ ਮੰਦਰ ਬਣਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਤਨੀ ਵੱਲੋਂ ਕੀਤੇ ਸੰਘਰਸ਼ ਅਤੇ ਕੁਰਬਾਨੀ ਕਾਰਨ ਹੀ ਅੱਜ ਉਹ ਜ਼ਿੰਦਾ ਹਨ।

ਇਹ ਘਟਨਾ ਸਾਲ 2007 ਦੀ ਹੈ। ਉਸ ਸਮੇਂ ਖੇਤ ਵਿੱਚ ਕੰਮ ਕਰਦਿਆਂ ਬਾਬੂਭਾਈ ਨਾਲ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ ਉਨ੍ਹਾਂ ਦਾ ਖੱਬਾ ਹੱਥ ਕੱਟਿਆ ਗਿਆ। ਛੇ ਬੱਚਿਆਂ ਵਾਲੇ ਪਰਿਵਾਰ ਵਿੱਚ ਉਹ ਇਕੱਲੇ ਕਮਾਉਣ ਵਾਲੇ ਸਨ। ਹਾਦਸੇ ਤੋਂ ਬਾਅਦ ਇਲਾਜ ਦਾ ਖਰਚਾ ਚੁੱਕਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਸੀ।

ਅਜਿਹੇ ਔਖੇ ਸਮੇਂ ਵਿੱਚ ਸੁੰਘਾੜੀਬੇਨ ਨੇ ਹਿੰਮਤ ਨਹੀਂ ਹਾਰੀ। ਪਤੀ ਦੀ ਜਾਨ ਬਚਾਉਣ ਲਈ ਉਨ੍ਹਾਂ ਨੇ ਘਰ ਦੇ ਭਾਂਡੇ ਤੱਕ ਵੇਚ ਦਿੱਤੇ। ਜਦੋਂ ਇਸ ਦੇ ਬਾਵਜੂਦ ਪੈਸੇ ਘੱਟ ਪਏ ਤਾਂ ਉਨ੍ਹਾਂ ਨੇ ਲੋਕਾਂ ਅੱਗੇ ਹੱਥ ਫੈਲਾ ਕੇ ਮਦਦ ਮੰਗੀ। ਉਹ ਆਪਣੇ ਪਤੀ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲੈ ਕੇ ਜਾਂਦੀ ਰਹੀ। ਆਖ਼ਰਕਾਰ ਉਸ ਦੀਆਂ ਕੋਸ਼ਿਸ਼ਾਂ ਸਦਕਾ ਬਾਬੂਭਾਈ ਦੀ ਜਾਨ ਬਚ ਗਈ।

ਹਾਲਾਂਕਿ, ਪਿਛਲੇ ਸਾਲ ਸੁੰਘਾੜੀਬੇਨ ਦਾ ਦੇਹਾਂਤ ਹੋ ਗਿਆ। ਪਤਨੀ ਦੇ ਜਾਣ ਤੋਂ ਬਾਅਦ ਬਾਬੂਭਾਈ ਨੇ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਸੰਭਾਲਣ ਦਾ ਫ਼ੈਸਲਾ ਕੀਤਾ। ਉਹ ਆਪਣੀ ਪਤਨੀ ਨੂੰ ਰੱਬ ਦੇ ਬਰਾਬਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ, “ਜੇ ਮੇਰੀ ਪਤਨੀ ਨਾ ਹੁੰਦੀ ਤਾਂ ਮੈਂ ਕਦੋਂ ਦਾ ਮਰ ਗਿਆ ਹੁੰਦਾ।”

ਇਸੇ ਭਾਵਨਾ ਨਾਲ ਬਾਬੂਭਾਈ ਨੇ ਅੰਨਾਮ ਪਟੇਲ ਦੇ ਮੁਵਾਡਾ ਇਲਾਕੇ ਵਿੱਚ ਸਥਿਤ ਆਪਣੇ ਖੇਤ ਵਿੱਚ ਪਤਨੀ ਦਾ ਮੰਦਰ ਬਣਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਹ ਮੰਦਰ ਉਨ੍ਹਾਂ ਲਈ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਉਸ ਜੀਵਨ ਸਾਥਣ ਦੇ ਪਿਆਰ, ਹਿੰਮਤ ਅਤੇ ਤਿਆਗ ਦੀ ਨਿਸ਼ਾਨੀ ਹੋਵੇਗਾ, ਜਿਸ ਨੇ ਮੁਸ਼ਕਲਾਂ ਦੇ ਦੌਰ ਵਿੱਚ ਉਨ੍ਹਾਂ ਦਾ ਸਾਥ ਨਹੀਂ ਛੱਡਿਆ।

Read Latest News and Breaking News at Daily Post TV, Browse for more News

Ad
Ad

Punjab District News