Journalism Of Hope
BREAKING NEWS
ਅੰਮ੍ਰਿਤਪਾਲ ਸਿੰਘ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਸਥਿਤ ਘਰ ਪਹੁੰਚੇ, ਦਾਦੀ ਦੇ ਸਸਕਾਰ ’ਚ ਹੋਣਗੇ ਸ਼ਾਮਲ......ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: ਅਮਰੀਕਾ ਤੋਂ ਡਿਪੋਰਟ ਸੁਰਿੰਦਰ ਸਿੰਘ NIA ਰਿਮਾਂਡ ‘ਤੇ.....ਕੈਨੇਡਾ: ਬ੍ਰਿਟਿਸ਼ ਕੋਲੰਬੀਆ ਸਰਕਾਰ ’ਚ 7 ਪੰਜਾਬੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ......ਜਲੰਧਰ ਦੇ ਦੋ ਸਕੇ ਭਰਾਵਾਂ ਦਾ ਗ੍ਰੀਸ ’ਚ ਤੇਜ਼ਧਾਰ ਹਥਿਆਰਾਂ ਨਾਲ ਕਤਲ.......ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀ ਮਜ਼ਬੂਤ ਪਕੜ, ਪਹਿਲੀ ਪਾਰੀ ‘ਚ 118 ਦੌੜਾਂ ਹੋਇਆ ਅੱਗੇ......PSEB ਦੀਆਂ 8ਵੀਂ, 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ........ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੂੰ ਅਦਾਲਤ ਨੇ ਸੁਣਾਈ ਸਜ਼ਾ.......ਪੰਜਾਬ ’ਚ 22 ਨਵੰਬਰ ਨੂੰ ਵੋਟਾਂ ਬਣਵਾਉਣ ਲਈ ਲੱਗੇਗਾ ਵਿਸ਼ੇਸ਼ ਕੈਂਪ

ਪਟਿਆਲਾ ’ਚ ਟੁੱਟੇ ਪੁਲ ਦੀ ਹੋਵੇਗੀ ਮਾਹਿਰਾਂ ਤੋਂ ਜਾਂਚ, ਸਰਕਾਰ ਬਣਾਏਗੀ ਵਿਸ਼ੇਸ਼ ਕਮੇਟੀ

ਪਟਿਆਲਾ: ਪਟਿਆਲਾ ਵਿੱਚ NH-7 ’ਤੇ ਭਾਖੜਾ ਨਹਿਰ ਉੱਪਰ ਬਣੇ ਸਟੀਲ ਪੁਲ ਦੇ ਟੁੱਟਣ ਦੇ ਮਾਮਲੇ ਦੀ ਹੁਣ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਕਮੇਟੀ ਬਣਾਕੇ ਪੁਲ ਦੇ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਪਟਿਆਲਾ ਹਿਮਾਂਸ਼ੂ ਜੈਨ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਤੇ ਜਲ ਸਰੋਤ ਵਿਭਾਗ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਟਿਆਲਾ ’ਚ ਟੁੱਟੇ ਪੁਲ ਦੀ ਹੋਵੇਗੀ ਮਾਹਿਰਾਂ ਤੋਂ ਜਾਂਚ, ਸਰਕਾਰ ਬਣਾਏਗੀ ਵਿਸ਼ੇਸ਼ ਕਮੇਟੀ
  • ਡੀਸੀ ਨੇ NHAI ਅਤੇ ਜਲ ਸਰੋਤ ਵਿਭਾਗ ਤੋਂ ਪੁਲ ਦਾ ਪੂਰਾ ਰਿਕਾਰਡ ਮੰਗਿਆ
  • RTA ਨੂੰ ਓਵਰਲੋਡ ਵਾਹਨਾਂ ਦੀ ਜਾਂਚ ਕਰਕੇ ਰੋਜ਼ਾਨਾ ਰਿਪੋਰਟ ਦੇਣ ਦੇ ਹੁਕਮ

ਪਟਿਆਲਾ: ਪਟਿਆਲਾ ਵਿੱਚ NH-7 ’ਤੇ ਭਾਖੜਾ ਨਹਿਰ ਉੱਪਰ ਬਣੇ ਸਟੀਲ ਪੁਲ ਦੇ ਟੁੱਟਣ ਦੇ ਮਾਮਲੇ ਦੀ ਹੁਣ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਕਮੇਟੀ ਬਣਾਕੇ ਪੁਲ ਦੇ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਪਟਿਆਲਾ ਹਿਮਾਂਸ਼ੂ ਜੈਨ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਤੇ ਜਲ ਸਰੋਤ ਵਿਭਾਗ ਨੂੰ ਪੁਲ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਰਿਕਾਰਡ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮਾਹਿਰਾਂ ਦੀ ਜਾਂਚ ਦੌਰਾਨ ਇਹ ਰਿਕਾਰਡ ਕਮੇਟੀ ਨੂੰ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ।

ਨਹਿਰ ਦੇ ਕੰਢੇ ਨੂੰ ਵੀ ਖ਼ਤਰਾ
ਪੁਲ ਟੁੱਟਣ ਤੋਂ ਬਾਅਦ ਭਾਖੜਾ ਨਹਿਰ ਦੇ ਕੰਢੇ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵਧ ਗਿਆ ਹੈ। ਜਿਸ ਹਿੱਸੇ ’ਤੇ ਟਰੱਕ ਧੱਸੇ ਹੋਏ ਹਨ, ਉਹ ਹਿੱਸਾ ਹੌਲੀ-ਹੌਲੀ ਜ਼ਮੀਨ ਵਿੱਚ ਬੈਠ ਰਿਹਾ ਹੈ। ਇਸ ਕਾਰਨ ਨਹਿਰ ਦਾ ਕੰਢਾ ਟੁੱਟਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਮਿੱਟੀ ਅਤੇ ਰੇਤ ਦੀਆਂ ਬੋਰੀਆਂ ਭਰਵਾਈਆਂ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਹਿਰ ਦਾ ਕੰਢਾ ਟੁੱਟ ਗਿਆ ਤਾਂ ਨੇੜਲੇ ਤਿੰਨ ਤੋਂ ਚਾਰ ਪਿੰਡਾਂ ਵਿੱਚ ਪਾਣੀ ਭਰ ਸਕਦਾ ਹੈ।

ਪੁਲ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਡੀਸੀ ਨੇ ਪੁਲ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਐੱਸਐੱਸਪੀ ਪਟਿਆਲਾ ਨੂੰ ਘਟਨਾ ਵਾਲੀ ਥਾਂ ’ਤੇ ਬੈਰੀਕੇਡਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਕੋਈ ਵੀ ਵਿਅਕਤੀ ਖ਼ਤਰਨਾਕ ਹਿੱਸੇ ਦੇ ਨੇੜੇ ਨਾ ਜਾ ਸਕੇ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (DPRO) ਵੱਲੋਂ ਸੜਕ ਬੰਦ ਹੋਣ ਅਤੇ ਬਦਲਵੇਂ ਰਸਤਿਆਂ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ। ਐੱਸਡੀਐੱਮ ਪਟਿਆਲਾ ਅਤੇ ਟ੍ਰੈਫਿਕ ਡੀਐੱਸਪੀ ਮਿਲ ਕੇ ਵੱਖ-ਵੱਖ ਥਾਵਾਂ ’ਤੇ ਆਵਾਜਾਈ ਨੂੰ ਡਾਇਵਰਟ ਕਰਨਗੇ। NHAI ਵੱਲੋਂ ਡਾਇਵਰਸ਼ਨ ਪੁਆਇੰਟਾਂ ’ਤੇ ਸਾਈਨ ਬੋਰਡ ਅਤੇ ਲਾਈਟਾਂ ਲਗਾਈਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਰਸਤੇ ਬਾਰੇ ਸਹੀ ਜਾਣਕਾਰੀ ਮਿਲ ਸਕੇ ਅਤੇ ਜਾਮ ਦੀ ਸਮੱਸਿਆ ਨਾ ਬਣੇ।

ਓਵਰਲੋਡ ਵਾਹਨਾਂ ’ਤੇ ਹੋਵੇਗੀ ਵਿਸ਼ੇਸ਼ ਚੈਕਿੰਗ
ਡੀਸੀ ਨੇ ਰੀਜਨਲ ਟਰਾਂਸਪੋਰਟ ਅਥਾਰਟੀ (RTA) ਨੂੰ ਪੂਰੇ ਜ਼ਿਲ੍ਹੇ ਵਿੱਚ ਓਵਰਲੋਡ ਵਾਹਨਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। NH-7 ਅਤੇ ਡਾਇਵਰਸ਼ਨ ਵਾਲੇ ਰਸਤਿਆਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਡੀਸੀ ਨੂੰ ਭੇਜਣੀ ਹੋਵੇਗੀ। ਡੀਸੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਓਵਰਲੋਡ ਵਾਹਨਾਂ ਦੀ ਆਵਾਜਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਉਂਕਿ ਇਸ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈਂਦੀ ਹੈ।

ਪੁਲ ਦਾ ਮਲਬਾ ਜਲਦ ਹਟਾਉਣ ਦੇ ਨਿਰਦੇਸ਼
ਜਲ ਸਰੋਤ ਵਿਭਾਗ ਨੂੰ NHAI ਨਾਲ ਤਾਲਮੇਲ ਕਰਕੇ ਟੁੱਟੇ ਪੁਲ ਦਾ ਮਲਬਾ ਜਲਦ ਹਟਾਉਣ ਲਈ ਕਿਹਾ ਗਿਆ ਹੈ, ਤਾਂ ਜੋ ਨਹਿਰ ਦੇ ਕੰਢੇ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮਿੱਟੀ ਅਤੇ ਰੇਤ ਦੀਆਂ ਬੋਰੀਆਂ ਤਿਆਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਡੀਸੀ ਨੇ NHAI ਦੇ ਪ੍ਰੋਜੈਕਟ ਡਾਇਰੈਕਟਰ ਅਤੇ ਜਲ ਸਰੋਤ ਵਿਭਾਗ ਨੂੰ ਪੁਲ ਦੇ ਨਿਰਮਾਣ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਰਿਕਾਰਡ ਸੰਭਾਲਣ ਲਈ ਕਿਹਾ ਹੈ। ਸੂਬਾ ਸਰਕਾਰ ਵੱਲੋਂ ਮਾਹਿਰਾਂ ਦੀ ਜਾਂਚ ਦੌਰਾਨ ਇਹ ਰਿਕਾਰਡ ਮੰਗਿਆ ਜਾਵੇਗਾ।

ਸਥਾਨਕ ਲੋਕਾਂ ਨੇ ਜੰਗ ਲੱਗੇ ਜੋੜਾਂ ਨੂੰ ਦੱਸਿਆ ਕਾਰਨ
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪੁਲ ਕਾਫ਼ੀ ਸਮੇਂ ਤੋਂ ਹਿੱਲ ਰਿਹਾ ਸੀ ਅਤੇ ਇਸ ਦੇ ਜੋੜਾਂ ’ਤੇ ਜੰਗ ਲੱਗਣ ਕਾਰਨ ਉਹ ਕਮਜ਼ੋਰ ਹੋ ਗਏ ਸਨ। ਲੋਕਾਂ ਮੁਤਾਬਕ ਪੁਲ ਸਭ ਤੋਂ ਪਹਿਲਾਂ ਉਸੇ ਹਿੱਸੇ ਤੋਂ ਟੁੱਟਿਆ, ਜਿੱਥੇ ਜੋੜਾਂ ’ਤੇ ਨਟ-ਬੋਲਟ ਲੱਗੇ ਹੋਏ ਸਨ ਅਤੇ ਜੰਗ ਸਾਫ਼ ਦਿਖਾਈ ਦੇ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲ ’ਤੇ ਓਵਰਲੋਡ ਟਰੱਕਾਂ ਦੀ ਆਵਾਜਾਈ ਕਾਰਨ ਦਬਾਅ ਵਧਿਆ ਅਤੇ ਢਾਂਚਾ ਢਹਿ ਗਿਆ। ਹਾਲਾਂਕਿ, ਪੁਲ ਟੁੱਟਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਮਾਹਿਰਾਂ ਦੀ ਜਾਂਚ ਤੋਂ ਬਾਅਦ ਹੀ ਹੋਵੇਗੀ।

ਦੂਜੇ ਪੁਲ ’ਤੇ ਵੀ ਵਧਿਆ ਖ਼ਤਰਾ
ਟੁੱਟਿਆ ਪੁਲ ਹੇਠਾਂ ਵੱਲ ਧੱਸਣ ਕਾਰਨ ਇਸ ਦੇ ਗਾਰਡਰ ਦੂਜੇ ਪੁਲ ਵੱਲ ਝੁਕ ਰਹੇ ਹਨ। ਭਾਰੀ ਢਾਂਚੇ ਦੇ ਭਾਰ ਕਾਰਨ ਨਾਲ ਲੱਗੇ ਪੁਲ ’ਤੇ ਵੀ ਦਬਾਅ ਵਧਣ ਦੀ ਚਿੰਤਾ ਜਤਾਈ ਜਾ ਰਹੀ ਹੈ। ਇਸ ਦੌਰਾਨ NHAI ਵੱਲੋਂ ਟੁੱਟੇ ਹੋਏ ਪੁਲ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News