Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ

ਨਵੀਂ ਦਿੱਲੀ: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ-2026 ਦਾ ਖ਼ਿਤਾਬ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। 75ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਫਾਈਨਲ ਵਿੱਚ ਉਨ੍ਹਾਂ ਨੇ ਦੁਨੀਆ ਭਰ ਤੋਂ ਆਈਆਂ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਤਾਜ ਆਪਣੇ ਨਾਮ ਕੀਤਾ। ਵੈਨੇਜ਼ੁਏਲਾ ਦੀ ਕਲਾਰਾ ਗੋਏਟਜ਼ ਅਤੇ ਡੋਮਿਨਿਕਨ ਰਿਪਬਲਿਕ ਦੀ ਮੇਲਿਸਾ ਨੁਨੇਜ਼ ਕ੍ਰਮਵਾਰ ਦੂਜੇ ਅਤੇ ਤੀਜੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ

ਨਵੀਂ ਦਿੱਲੀ: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ-2026 ਦਾ ਖ਼ਿਤਾਬ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। 75ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਫਾਈਨਲ ਵਿੱਚ ਉਨ੍ਹਾਂ ਨੇ ਦੁਨੀਆ ਭਰ ਤੋਂ ਆਈਆਂ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਤਾਜ ਆਪਣੇ ਨਾਮ ਕੀਤਾ। ਵੈਨੇਜ਼ੁਏਲਾ ਦੀ ਕਲਾਰਾ ਗੋਏਟਜ਼ ਅਤੇ ਡੋਮਿਨਿਕਨ ਰਿਪਬਲਿਕ ਦੀ ਮੇਲਿਸਾ ਨੁਨੇਜ਼ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਭਾਰਤ ਵੱਲੋਂ ਮੁਕਾਬਲੇ ਵਿੱਚ ਸ਼ਾਮਲ ਹੋਈ ਕੇਰਲ ਦੀ 19 ਸਾਲਾ ਕਾਜ਼ੀਆ ਲਿਜ ਮੇਜੋ ਖ਼ਿਤਾਬ ਹਾਸਲ ਕਰਨ ਤੋਂ ਖੁੰਝ ਗਈ। ਉਹ ਟਾਪ-30 ਵਿੱਚ ਪਹੁੰਚੀ, ਪਰ ਟਾਪ-12 ਵਿੱਚ ਜਗ੍ਹਾ ਨਹੀਂ ਬਣਾ ਸਕੀ। ਇਸ ਕਾਰਨ ਉਨ੍ਹਾਂ ਦਾ ਸਫ਼ਰ ਅਗਲੇ ਰਾਊਂਡ ਤੋਂ ਪਹਿਲਾਂ ਹੀ ਸਮਾਪਤ ਹੋ ਗਿਆ।

ਕੌਣ ਹੈ ਕਾਜ਼ੀਆ ਲਿਜ ਮੇਜੋ?
ਕੇਰਲ ਦੇ ਮਾਵੇਲੀਕਾਰਾ ਨਾਲ ਸਬੰਧਤ ਕਾਜ਼ੀਆ ਦਾ ਬਚਪਨ ਅਬੂਧਾਬੀ ਵਿੱਚ ਬੀਤਿਆ। ਉਨ੍ਹਾਂ ਨੇ ਉੱਥੇ ਵੱਖ-ਵੱਖ ਸਕੂਲਾਂ ਤੋਂ ਪੜ੍ਹਾਈ ਕੀਤੀ ਅਤੇ ਇਸ ਸਮੇਂ ਬੈਂਗਲੁਰੂ ਵਿੱਚ ਕਾਨੂੰਨ ਦੀ ਡਿਗਰੀ ਹਾਸਲ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਮਾਡਲਿੰਗ ਵੀ ਕਰਦੀ ਹੈ। ਕਾਜ਼ੀਆ ਨੂੰ ਕਲਾਸੀਕਲ ਡਾਂਸ ਦਾ ਕਰੀਬ 12 ਸਾਲਾਂ ਦਾ ਤਜਰਬਾ ਹੈ। ਉਹ ਗਾਇਕੀ ਦੇ ਨਾਲ ਵਾਇਲਨ ਅਤੇ ਡਰੱਮ ਵੀ ਵਜਾਉਂਦੀ ਹੈ। ਇਸ ਤੋਂ ਇਲਾਵਾ ਅਦਾਕਾਰੀ ਅਤੇ ਜਨਤਕ ਭਾਸ਼ਣ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ। ਮਲਿਆਲਮ ਫਿਲਮ ‘ਸ਼ਾਇਲੌਕ’ ਰਾਹੀਂ ਉਨ੍ਹਾਂ ਨੇ ਅਦਾਕਾਰੀ ਵਿੱਚ ਕਦਮ ਰੱਖਿਆ ਸੀ। ਸਾਲ 2026 ਵਿੱਚ ਪਹਿਲਾਂ ਉਨ੍ਹਾਂ ਨੇ ਮਿਸ ਯੂਨੀਵਰਸ ਕੇਰਲ ਦਾ ਖ਼ਿਤਾਬ ਜਿੱਤਿਆ ਅਤੇ ਇਸ ਮੁਕਾਬਲੇ ਦੀ ਸਭ ਤੋਂ ਛੋਟੀ ਉਮਰ ਦੀ ਜੇਤੂ ਬਣੀ। ਇਸ ਤੋਂ ਬਾਅਦ 23 ਅਗਸਤ ਨੂੰ ਜੈਪੁਰ ਵਿੱਚ ਹੋਏ ਰਾਸ਼ਟਰੀ ਮੁਕਾਬਲੇ ਵਿੱਚ 52 ਹੋਰ ਪ੍ਰਤੀਯੋਗੀਆਂ ਨੂੰ ਪਛਾੜ ਕੇ ਮਿਸ ਯੂਨੀਵਰਸ ਇੰਡੀਆ-2026 ਦਾ ਤਾਜ ਹਾਸਲ ਕੀਤਾ।

75ਵੀਂ ਵਰ੍ਹੇਗੰਢ ਮੌਕੇ ਤਿਆਰ ਹੋਇਆ ਖ਼ਾਸ ਤਾਜ
ਇਸ ਵਾਰ ਮਿਸ ਯੂਨੀਵਰਸ ਮੁਕਾਬਲੇ ਦੀ 75ਵੀਂ ਵਰ੍ਹੇਗੰਢ ਹੋਣ ਕਾਰਨ ਵਿਸ਼ੇਸ਼ ਡਾਇਮੰਡ ਕ੍ਰਾਊਨ ਤਿਆਰ ਕੀਤਾ ਗਿਆ। ਡਿਜ਼ਾਈਨਰ ਜੌਰਜ ਵਿਟਲਜ਼ ਨੇ ਪੈਰਿਸ ਦੇ ਜਿਊਲਰੀ ਹਾਊਸ ਮੇਸਨ ਡੀ’ਓਰ ਨਾਲ ਮਿਲ ਕੇ ਇਹ ਤਾਜ ਬਣਾਇਆ। 18 ਕੈਰੇਟ ਵ੍ਹਾਈਟ ਗੋਲਡ ਨਾਲ ਤਿਆਰ ਕੀਤੇ ਇਸ ਤਾਜ ਵਿੱਚ 3,150 ਹੀਰੇ ਜੜੇ ਗਏ ਹਨ। ਮੁਕਾਬਲੇ ਵਿੱਚ ਨੈਸ਼ਨਲ ਕਾਸਟਿਊਮ, ਸ਼ੁਰੂਆਤੀ ਅਤੇ ਆਖਰੀ ਰਾਊਂਡ ਸਮੇਤ ਵੱਖ-ਵੱਖ ਪੜਾਅ ਰੱਖੇ ਗਏ ਸਨ। ਪ੍ਰਤੀਯੋਗੀਆਂ ਦਾ ਮੁਲਾਂਕਣ ਸਟੇਜ ’ਤੇ ਉਨ੍ਹਾਂ ਦੀ ਪੇਸ਼ਕਾਰੀ ਅਤੇ ਵੱਖ-ਵੱਖ ਰਾਊਂਡਾਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ।

ਫਾਈਨਲ ਤੋਂ ਪਹਿਲਾਂ ਵਿਵਾਦਾਂ ਨੇ ਵੀ ਖਿੱਚਿਆ ਧਿਆਨ
ਮੁਕਾਬਲੇ ਦੇ 75ਵੇਂ ਐਡੀਸ਼ਨ ਦੌਰਾਨ ਕਈ ਵਿਵਾਦ ਵੀ ਸਾਹਮਣੇ ਆਏ। ਪ੍ਰਤੀਯੋਗੀਆਂ ਵੱਲੋਂ ਨਾਮ ਵਾਪਸ ਲੈਣ, ਫ੍ਰੈਂਚਾਈਜ਼ੀ ਅਧਿਕਾਰਾਂ ਨੂੰ ਲੈ ਕੇ ਵਿਵਾਦ ਅਤੇ ਸਮਾਗਮ ਦੇ ਪ੍ਰਬੰਧਾਂ ਬਾਰੇ ਉਠੇ ਸਵਾਲਾਂ ਕਾਰਨ ਪ੍ਰਬੰਧਕਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਤਿੰਨ ਵਾਰ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤ ਚੁੱਕਾ ਹੈ। ਸਾਲ 1994 ਵਿੱਚ ਸੁਸ਼ਮਿਤਾ ਸੇਨ, 2000 ਵਿੱਚ ਲਾਰਾ ਦੱਤਾ ਅਤੇ 2021 ਵਿੱਚ ਹਰਨਾਜ਼ ਸੰਧੂ ਨੇ ਇਹ ਤਾਜ ਭਾਰਤ ਦੇ ਨਾਮ ਕੀਤਾ ਸੀ।

Read Latest News and Breaking News at Daily Post TV, Browse for more News

Ad
Ad

Punjab District News