Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

ਪੰਜਾਬ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ: ਹਰਜੋਤ ਬੈਂਸ

ਚੰਡੀਗੜ੍ਹ: ਸੂਬੇ ਭਰ ਵਿੱਚ ਚਲਾਈਆਂ ਗਈਆਂ ਪਿਛਲੀਆਂ ਸਫ਼ਾਈ ਮੁਹਿੰਮਾਂ ਦੀ ਸ਼ਾਨਦਾਰ ਸਫ਼ਲਤਾ ਨੂੰ ਵੇਖਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਭਰ ਵਿੱਚ ਸ਼ਹਿਰੀ ਪ੍ਰਸ਼ਾਸਨ ਅਤੇ ਸਿਵਲ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਨ ਲਈ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸਥਾਰਤ ਪੜਾਅ ਸਿਰਫ਼ ਰੋਜ਼ਾਨਾ ਕੂੜਾ ਇਕੱਠਾ ਕਰਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ: ਹਰਜੋਤ ਬੈਂਸ
  • ਭਗਵੰਤ ਮਾਨ ਸਰਕਾਰ ਨੇ ਹਰ ਸ਼ਹਿਰੀ ਵਾਰਡ ਦੀਆਂ 8 ਸਮੱਸਿਆਵਾਂ ਨੂੰ ਹੱਲ ਕਰਨ ਲਈ ਸਫ਼ਾਈ ਮੁਹਿੰਮ ਦੇ ਦਾਇਰੇ ਦਾ ਕੀਤਾ ਵਿਸਥਾਰ: ਹਰਜੋਤ ਸਿੰਘ ਬੈਂਸ
  • ਮਿਸ਼ਨ ਕਲੀਨ ਪੰਜਾਬ 3.0 ਤਹਿਤ ਜ਼ਮੀਨੀ ਪੱਧਰ ‘ਤੇ ਜਵਾਬਦੇਹੀ ਤੈਅ, ਸੀਨੀਅਰ ਅਧਿਕਾਰੀ ਰੋਜ਼ਾਨਾ 2 ਘੰਟੇ ਸ਼ਹਿਰੀ ਵਾਰਡਾਂ ਦਾ ਕਰਨਗੇ ਨਿਰੀਖਣ: ਹਰਜੋਤ ਸਿੰਘ ਬੈਂਸ
  • ਭਗਵੰਤ ਮਾਨ ਸਰਕਾਰ ਅਤੇ ਨਾਗਰਿਕਾਂ ਨੇ ਮਿਲ ਕੇ ਕੰਮ ਕਰਦਿਆਂ ‘ਮਿਸ਼ਨ ਕਲੀਨ ਪੰਜਾਬ 2.0’ ਤਹਿਤ 10 ਵਿੱਚੋਂ 9 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ
  • ਐਮ-ਸੇਵਾ ਐਪ ‘ਤੇ ਨਾਗਰਿਕ ਸੇਵਾਵਾਂ ਵਿਚਲੀਆਂ ਖ਼ਾਮੀਆਂ ਦੀ ਜੀਓ-ਟੈਗਿੰਗ ਕਰਨ ਲਈ ਪੈਸਕੋ ਟੀਮਾਂ ਤਾਇਨਾਤ; ਨਾਗਰਿਕ ਵੀ ਟੋਇਆਂ, ਖੁੱਲ੍ਹੇ ਮੈਨਹੋਲਾਂ, ਕੂੜੇ ਦੇ ਢੇਰਾਂ, ਪਾਣੀ ਭਰਨ ਅਤੇ ਹਨੇਰੀਆਂ ਗਲੀਆਂ ਦੀ ਕਰ ਸਕਦੇ ਹਨ ਰਿਪੋਰਟ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ: ਸੂਬੇ ਭਰ ਵਿੱਚ ਚਲਾਈਆਂ ਗਈਆਂ ਪਿਛਲੀਆਂ ਸਫ਼ਾਈ ਮੁਹਿੰਮਾਂ ਦੀ ਸ਼ਾਨਦਾਰ ਸਫ਼ਲਤਾ ਨੂੰ ਵੇਖਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਭਰ ਵਿੱਚ ਸ਼ਹਿਰੀ ਪ੍ਰਸ਼ਾਸਨ ਅਤੇ ਸਿਵਲ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਨ ਲਈ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸਥਾਰਤ ਪੜਾਅ ਸਿਰਫ਼ ਰੋਜ਼ਾਨਾ ਕੂੜਾ ਇਕੱਠਾ ਕਰਨ ਤੱਕ ਸੀਮਤ ਨਾ ਰਹਿ ਕੇ ਪੰਜਾਬ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਦੇ ਹਰ ਸ਼ਹਿਰੀ ਵਾਰਡ ਵਿੱਚ ਰੋਜ਼ਾਨਾ ਦੀਆਂ 8 ਅਹਿਮ ਨਾਗਰਿਕ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਵੱਲ ਫ਼ੈਸਲਾਕੁੰਨ ਕਦਮ ਹੈ।

ਇੱਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ, “ਨਗਰ ਨਿਗਮ ਅਤੇ ਕੌਂਸਲ ਦੀਆਂ ਟੀਮਾਂ ਸਾਫ਼-ਸੁਥਰੇ, ਸੁਰੱਖਿਅਤ ਅਤੇ ਬਿਹਤਰ ਵਾਰਡ ਬਣਾਉਣ ਲਈ ਮਿਸ਼ਨ ਮੋਡ ‘ਤੇ ਕੰਮ ਕਰਨਗੀਆਂ। ਇਸ ਤਹਿਤ 8 ਖ਼ਾਸ ਨਾਗਰਿਕ ਸਮੱਸਿਆਵਾਂ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਕੂੜਾ-ਕਰਕਟ ਵਾਲੇ ਸੰਵੇਦਨਸ਼ੀਲ ਸਥਾਨ, ਉਸਾਰੀ ਅਤੇ ਮਲਬੇ ਦੇ ਸਥਾਨ, ਪਾਣੀ ਭਰਨ, ਖੁੱਲ੍ਹੇ ਜਾਂ ਟੁੱਟੇ ਹੋਏ ਮੈਨਹੋਲ, ਸੜਕਾਂ ‘ਤੇ ਪਏ ਟੋਏ, ਟੁੱਟੇ ਜਾਂ ਚੋਰੀ ਹੋਏ ਕਰਬਸਟੋਨ, ਖ਼ਰਾਬ ਸਟਰੀਟ ਲਾਈਟਾਂ ਅਤੇ ਅਜਿਹੀਆਂ ਹਨੇਰੀਆਂ ਥਾਵਾਂ ਸ਼ਾਮਲ ਹਨ ਜਿੱਥੇ ਫ਼ਿਲਹਾਲ ਸਟਰੀਟ ਲਾਈਟਾਂ ਬਿਲਕੁਲ ਵੀ ਨਹੀਂ ਹਨ।”

ਤਕਨਾਲੋਜੀ-ਅਧਾਰਤ ਰਿਪੋਰਟਿੰਗ ਪ੍ਰਣਾਲੀ ਅਤੇ ਜਵਾਬਦੇਹੀ ਸਬੰਧੀ ਢਾਂਚੇ ‘ਤੇ ਚਾਨਣਾ ਪਾਉਂਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ, “ਵਾਰਡਾਂ ਵਿੱਚ ਸਰਗਰਮੀ ਨਾਲ ਗਸ਼ਤ ਕਰਨ ਅਤੇ ਖ਼ਾਮੀਆਂ ਨੂੰ ਪੰਜਾਬ ਐਮ-ਸੇਵਾ ਐਪ ਅਤੇ ਵੈੱਬ ਪੋਰਟਲ ‘ਤੇ ਦਰਜ ਕਰਨ ਲਈ ਪੈਸਕੋ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਵੀ ਇਨ੍ਹਾਂ ਅੱਠ ਸਮੱਸਿਆਵਾਂ ਵਿੱਚੋਂ ਕਿਸੇ ਦੀ ਵੀ ਐਮ-ਸੇਵਾ ਪਲੇਟਫਾਰਮ ‘ਤੇ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿੱਥੇ ਹਰ ਸ਼ਿਕਾਇਤ ਨੂੰ ਜੀਓ-ਟੈਗ ਕੀਤਾ ਜਾਵੇਗਾ, ਰਿਕਾਰਡ ਕੀਤਾ ਜਾਵੇਗਾ ਅਤੇ ਅੰਤਿਮ ਹੱਲ ਹੋਣ ਤੱਕ ਰੀਅਲ-ਟਾਈਮ ਵਿੱਚ ਟਰੈਕ ਕੀਤਾ ਜਾਵੇਗਾ।”

ਜ਼ਮੀਨੀ ਪੱਧਰ ‘ਤੇ ਤੇਜ਼ੀ ਨਾਲ ਅਮਲ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ, “ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਰੋਜ਼ਾਨਾ ਘੱਟੋ-ਘੱਟ 2 ਘੰਟੇ ਫੀਲਡ ਦੌਰੇ ਕਰਨੇ ਲਾਜ਼ਮੀ ਹੋਣਗੇ। ਜਿੱਥੇ ਚੁਣੇ ਹੋਏ ਨੁਮਾਇੰਦੇ ਆਪੋ-ਆਪਣੇ ਹਲਕਿਆਂ ਵਿੱਚ ਇਸ ਮੁਹਿੰਮ ਦੀ ਬਾਰੀਕੀ ਨਾਲ ਨਿਗਰਾਨੀ ਕਰਨਗੇ, ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਰੋਕਣ ਲਈ ਸੂਬਾ ਪੱਧਰ ‘ਤੇ ਹਰ ਸ਼ਹਿਰੀ ਸਥਾਨਕ ਇਕਾਈ ਦੀ ਰੋਜ਼ਾਨਾ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ।”

ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਮੂਲੀਅਤ ਲਈ ਅਪੀਲ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਮਿਸ਼ਨ ਕਲੀਨ ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਅਤੇ ਨਾਗਰਿਕ ਮਿਲ ਕੇ ਕੰਮ ਕਰਦੇ ਹਨ ਤਾਂ ਪੰਜਾਬ ਕੀ ਹਾਸਲ ਕਰ ਸਕਦਾ ਹੈ, ਇਸ ਤਹਿਤ ਹਰ 10 ਵਿੱਚੋਂ 9 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ‘ਮਿਸ਼ਨ ਕਲੀਨ ਪੰਜਾਬ 3.0’ ਦੇ ਨਾਲ ਅਸੀਂ ਹਰ ਇੱਕ ਵਾਰਡ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਭਾਵੇਂ ਤੁਹਾਨੂੰ ਕੂੜੇ ਦਾ ਢੇਰ ਦਿਖੇ, ਖੁੱਲ੍ਹਾ ਮੈਨਹੋਲ, ਸੜਕ ‘ਤੇ ਟੋਆ, ਪਾਣੀ ਭਰਿਆ ਹੋਵੇ ਜਾਂ ਕੋਈ ਹਨੇਰੀ ਗਲੀ ਹੋਵੇ, ਬੱਸ ਐਮ-ਸੇਵਾ ਐਪ ਜਾਂ ਵੈੱਬਸਾਈਟ ‘ਤੇ ਇਸ ਦੀ ਰਿਪੋਰਟ ਕਰੋ ਅਤੇ ਸਾਡੀਆਂ ਟੀਮਾਂ ਤੁਰੰਤ ਕਾਰਵਾਈ ਕਰਨਗੀਆਂ। ਆਓ ਮਿਲ ਕੇ ਪੰਜਾਬ ਦੇ ਹਰ ਵਾਰਡ ਨੂੰ ਇੱਕ ਮਾਡਲ ਸਵੱਛ ਵਾਰਡ ਬਣਾਈਏ।”

ਪਿਛਲੇ ਪੜਾਅ ਦੇ ਨਤੀਜੇ ਸਾਂਝੇ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ, “29 ਅਗਸਤ ਤੋਂ 30 ਸਤੰਬਰ 2026 ਤੱਕ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਚਲਾਏ ਗਏ ‘ਮਿਸ਼ਨ ਕਲੀਨ 2.0’ ਦੌਰਾਨ ਪੰਜਾਬ ਨੇ 90 ਫ਼ੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਇਸ ਦੌਰਾਨ ਪ੍ਰਾਪਤ ਹੋਈਆਂ ਕੁੱਲ 31,802 ਸ਼ਿਕਾਇਤਾਂ ਵਿੱਚੋਂ 28,686 ਦਾ ਸਫ਼ਲਤਾਪੂਰਵਕ ਨਿਪਟਾਰਾ ਕੀਤਾ ਗਿਆ, ਜਿਸ ਨਾਲ ਸਿਰਫ਼ 2,935 ਸ਼ਿਕਾਇਤਾਂ ਬਕਾਇਆ ਰਹੀਆਂ ਅਤੇ 181 ਅਯੋਗ ਜਾਂ ਰੱਦ ਪਾਈਆਂ ਗਈਆਂ। ਜ਼ਿਕਰਯੋਗ ਹੈ ਕਿ 166 ਵਿੱਚੋਂ 93 ਸ਼ਹਿਰੀ ਸਥਾਨਕ ਇਕਾਈਆਂ ਨੇ ਆਪਣੀਆਂ 90 ਫ਼ੀਸਦੀ ਜਾਂ ਇਸ ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕੀਤਾ, ਜਦਕਿ 18 ਮੋਹਰੀ ਇਕਾਈਆਂ, ਜਿਨ੍ਹਾਂ ਵਿੱਚ ਸਨੌਰ (402), ਖੰਨਾ (334), ਸੁਨਾਮ (194), ਬਨੂੜ (192) ਅਤੇ ਭੁਲੱਥ (171) ਸ਼ਾਮਲ ਹਨ, ਨੇ ਸ਼ਾਨਦਾਰ 100 ਫ਼ੀਸਦੀ ਨਿਪਟਾਰਾ ਦਰ ਹਾਸਲ ਕੀਤੀ। ਪ੍ਰਮੁੱਖ ਨਗਰ ਨਿਗਮਾਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ, ਜਿਸ ਵਿੱਚ ਅੰਮ੍ਰਿਤਸਰ 96 ਫ਼ੀਸਦੀ (1,017 ਵਿੱਚੋਂ 978) ਨਾਲ ਮੋਹਰੀ ਰਿਹਾ, ਜਿਸ ਤੋਂ ਬਾਅਦ ਜਲੰਧਰ (94 ਫ਼ੀਸਦੀ – 1,580 ਵਿੱਚੋਂ 1,486), ਪਟਿਆਲਾ (94 ਫ਼ੀਸਦੀ – 718 ਵਿੱਚੋਂ 672), ਬਠਿੰਡਾ (94 ਫ਼ੀਸਦੀ – 686 ਵਿੱਚੋਂ 643) ਅਤੇ ਐਸ.ਏ.ਐਸ. ਨਗਰ ਮੁਹਾਲੀ (94 ਫ਼ੀਸਦੀ – 601 ਵਿੱਚੋਂ 563) ਸ਼ਾਮਲ ਹਨ।”

Read Latest News and Breaking News at Daily Post TV, Browse for more News

Ad
Ad

Punjab District News