ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ
- 20 ਸਾਲਾ ਪਤੀ ’ਤੇ ਕਤਲ ਦਾ ਦੋਸ਼
- ਪੇਕੇ ਜਾਣ ਦੀ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਨਵੀਂ ਦਿੱਲੀ: ਈਰਾਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 14 ਸਾਲਾ ਸੌਗੰਦ ਮੁਸ਼ਤਾਰੇਕੀ ਦੀ ਉਸ ਦੇ 20 ਸਾਲਾ ਪਤੀ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਸੌਗੰਦ ਨੇ ਸਿਰਫ਼ 10 ਦਿਨ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਸੀ। ਇਹ ਘਟਨਾ 6 ਨਵੰਬਰ ਨੂੰ ਈਰਾਨ ਦੇ ਕਰਮਾਨ ਸੂਬੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮਾਇਕੇ ਜਾਣ ਦੀ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋਇਆ ਸੀ।
ਈਰਾਨ ਦੀ ਨੈਸ਼ਨਲ ਕੌਂਸਲ ਆਫ ਰੈਜ਼ਿਸਟੈਂਸ ਦੀ ਮਹਿਲਾ ਕਮੇਟੀ ਮੁਤਾਬਕ, ਮੁਲਜ਼ਮ ਪਤੀ ਨੇ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਹੈ। ਉਸ ਨੇ ਇਸ ਪਿੱਛੇ ਪਰਿਵਾਰਕ ਵਿਵਾਦ ਨੂੰ ਕਾਰਨ ਦੱਸਿਆ ਹੈ। ਸੌਗੰਦ ਦਾ ਵਿਆਹ ਮਹਿਜ਼ 13 ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ ਸੀ।
ਮਨੁੱਖੀ ਅਧਿਕਾਰ ਸੰਗਠਨ ‘ਈਰਾਨ ਹਿਊਮਨ ਰਾਈਟਸ’ ਮੁਤਾਬਕ, ਸੌਗੰਦ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਮਾਪਿਆਂ ਨਾਲ ਗੱਲਬਾਤ ਨਹੀਂ ਕਰਨ ਦਿੰਦਾ ਸੀ ਅਤੇ ਘਰ ਵਿੱਚ ਬੰਦ ਰੱਖਦਾ ਸੀ। ਜਾਣਕਾਰੀ ਅਨੁਸਾਰ, ਸੌਗੰਦ ਕੁਝ ਸਮਾਂ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਈ ਸੀ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਸਿਹਤਯਾਬ ਹੋ ਰਹੀ ਸੀ। ਮਨੁੱਖੀ ਅਧਿਕਾਰ ਸੰਗਠਨ ਮੁਤਾਬਕ, ਇਸ ਮਾਮਲੇ ਵਿੱਚ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।