Journalism Of Hope
BREAKING NEWS
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ.........ਸਰਹਿੰਦ ਰੇਲਵੇ ਟਰੈਕ ’ਤੇ ਸੀਮੈਂਟ ਦੇ ਪਿਲਰ ਰੱਖਣ ਦਾ ਮਾਮਲਾ: 26 ਸਾਲਾ ਨੌਜਵਾਨ ਦੋ ਦਿਨ ਦੇ ਰਿਮਾਂਡ ‘ਤੇ.......ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ........ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ..........ਦਿਲਜੀਤ ਦੋਸਾਂਝ ਦਾ ਮੁੰਬਈ ਕੰਸਰਟ: ਆਲੋਚਕਾਂ ਨੂੰ ਦਿੱਤਾ ਪਿਆਰ ਨਾਲ ਜਵਾਬ..........ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ..........ਕ੍ਰਾਈਸਟਚਰਚ ਟੈਸਟ ’ਚ ਭਾਰਤ ਦੀ ਹਾਲਤ ਨਾਜ਼ੁਕ, ਦੂਜੇ ਦਿਨ 116 ਦੌੜਾਂ ’ਤੇ ਗੁਆਏ 6 ਵਿਕਟ.....ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ

ਆਸਟ੍ਰੇਲੀਆ ‘ਚ ਟੂਰਿਸਟ ਵੀਜ਼ੇ ‘ਤੇ ਜਾਣ ਵਾਲੇ ਸੈਲਾਨੀਆਂ ਲਈ ਨਵੇਂ ਨਿਯਮ ਲਾਗੂ

ਨਵੀਂ ਦਿੱਲੀ: ਆਸਟ੍ਰੇਲੀਆ ਨੇ ਟੂਰਿਸਟ ਵੀਜ਼ੇ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਨਵੇਂ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਗਏ ਹਨ। ਇਸ ਤਹਿਤ ਹੁਣ ਟੂਰਿਸਟ ਵੀਜ਼ੇ ’ਤੇ ਆਸਟ੍ਰੇਲੀਆ ਜਾਣ ਵਾਲੇ ਯਾਤਰੀ ਉੱਥੇ ਪਹੁੰਚਣ ਤੋਂ ਬਾਅਦ ਆਪਣੇ ਵੀਜ਼ੇ ਦੀ ਮਿਆਦ ਨਹੀਂ ਵਧਾ ਸਕਣਗੇ। ਇਸ ਤੋਂ ਇਲਾਵਾ ਭਾਰਤੀ ਯਾਤਰੀਆਂ ਸਮੇਤ ਹੋਰ ਸੈਲਾਨੀਆਂ ਲਈ ਵਾਪਸੀ ਦੀ ਟਿਕਟ ਰੱਖਣਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਆਸਟ੍ਰੇਲੀਆ ‘ਚ ਟੂਰਿਸਟ ਵੀਜ਼ੇ ‘ਤੇ ਜਾਣ ਵਾਲੇ ਸੈਲਾਨੀਆਂ ਲਈ ਨਵੇਂ ਨਿਯਮ ਲਾਗੂ

ਨਵੀਂ ਦਿੱਲੀ: ਆਸਟ੍ਰੇਲੀਆ ਨੇ ਟੂਰਿਸਟ ਵੀਜ਼ੇ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਨਵੇਂ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਗਏ ਹਨ। ਇਸ ਤਹਿਤ ਹੁਣ ਟੂਰਿਸਟ ਵੀਜ਼ੇ ’ਤੇ ਆਸਟ੍ਰੇਲੀਆ ਜਾਣ ਵਾਲੇ ਯਾਤਰੀ ਉੱਥੇ ਪਹੁੰਚਣ ਤੋਂ ਬਾਅਦ ਆਪਣੇ ਵੀਜ਼ੇ ਦੀ ਮਿਆਦ ਨਹੀਂ ਵਧਾ ਸਕਣਗੇ। ਇਸ ਤੋਂ ਇਲਾਵਾ ਭਾਰਤੀ ਯਾਤਰੀਆਂ ਸਮੇਤ ਹੋਰ ਸੈਲਾਨੀਆਂ ਲਈ ਵਾਪਸੀ ਦੀ ਟਿਕਟ ਰੱਖਣਾ ਵੀ ਲਾਜ਼ਮੀ ਹੋਵੇਗਾ। ਫਿਲਹਾਲ ਆਸਟ੍ਰੇਲੀਆ ਵੱਲੋਂ ਵੱਧ ਤੋਂ ਵੱਧ 12 ਮਹੀਨਿਆਂ ਦਾ ਟੂਰਿਸਟ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ, ਕਿਸੇ ਯਾਤਰੀ ਨੂੰ ਅਸਲ ਵਿੱਚ ਕਿੰਨੇ ਦਿਨ ਉੱਥੇ ਰਹਿਣ ਦੀ ਇਜਾਜ਼ਤ ਮਿਲੇਗੀ, ਇਸ ਦਾ ਫੈਸਲਾ ਵੀਜ਼ਾ ਜਾਰੀ ਕਰਨ ਵਾਲਾ ਅਧਿਕਾਰੀ ਕਰਦਾ ਹੈ।

ਨਵੇਂ ਨਿਯਮਾਂ ਦਾ ਅਸਰ ਭਾਰਤੀ ਯਾਤਰੀਆਂ ’ਤੇ ਵੀ ਪਵੇਗਾ। ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਅਨੁਸਾਰ, ਸਾਲ 2025 ਦੌਰਾਨ 4.51 ਲੱਖ ਭਾਰਤੀ ਆਸਟ੍ਰੇਲੀਆ ਪਹੁੰਚੇ ਸਨ, ਜਦਕਿ 2024 ਵਿੱਚ ਇਹ ਗਿਣਤੀ ਲਗਭਗ 3 ਲੱਖ ਸੀ।

15 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਵੀਜ਼ਾ ਫੀਸ
ਆਸਟ੍ਰੇਲੀਆ ਦੇ ਟੂਰਿਸਟ ਵੀਜ਼ੇ ਦੀ ਫੀਸ ਲਗਭਗ 15 ਹਜ਼ਾਰ ਰੁਪਏ ਹੈ, ਜਦਕਿ ਵਿਦਿਆਰਥੀ ਵੀਜ਼ੇ ਲਈ ਕਰੀਬ 1.50 ਲੱਖ ਰੁਪਏ ਖਰਚਣੇ ਪੈਂਦੇ ਹਨ। ਇਸ ਤੋਂ ਇਲਾਵਾ 26 ਅਕਤੂਬਰ ਤੋਂ ਭਾਰਤ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਬਿਨੈਕਾਰਾਂ ਲਈ ਬਾਇਓਮੈਟ੍ਰਿਕ ਜਾਂਚ ਦਾ ਦਾਇਰਾ ਵੀ ਵਧਾਇਆ ਗਿਆ ਹੈ।

ਪਹਿਲਾਂ ਕੀ ਸਨ ਟੂਰਿਸਟ ਵੀਜ਼ੇ ਦੇ ਨਿਯਮ?
ਪੁਰਾਣੇ ਨਿਯਮਾਂ ਤਹਿਤ ਟੂਰਿਸਟ ਵੀਜ਼ੇ ’ਤੇ ਆਸਟ੍ਰੇਲੀਆ ਜਾਣ ਵਾਲੇ ਲੋਕ ਕੁਝ ਸ਼ਰਤਾਂ ਪੂਰੀਆਂ ਕਰਕੇ ਉੱਥੇ ਵਧੇਰੇ ਸਮਾਂ ਰਹਿਣ ਲਈ ਕਿਸੇ ਹੋਰ ਵੀਜ਼ੇ ਵਾਸਤੇ ਅਰਜ਼ੀ ਦੇ ਸਕਦੇ ਸਨ। ਵੀਜ਼ਾ ਬਦਲਣ ਦੀ ਸਹੂਲਤ: ਜੇ ਵੀਜ਼ੇ ’ਤੇ ਕੋਈ ਪਾਬੰਦੀ ਨਾ ਹੋਵੇ ਤਾਂ ਯਾਤਰੀ ਦੂਜੇ ਵੀਜ਼ੇ ਲਈ ਅਰਜ਼ੀ ਦੇ ਸਕਦੇ ਸਨ। ਵਾਪਸੀ ਦੀ ਟਿਕਟ: ਪਹਿਲਾਂ ਵਾਪਸੀ ਦੀ ਟਿਕਟ ਲਾਜ਼ਮੀ ਨਹੀਂ ਸੀ, ਪਰ ਯਾਤਰੀ ਕੋਲ ਵਾਪਸ ਜਾਣ ਲਈ ਲੋੜੀਂਦੇ ਪੈਸੇ ਹੋਣ ਦਾ ਸਬੂਤ ਮੰਗਿਆ ਜਾ ਸਕਦਾ ਸੀ। ਰਹਿਣ ਦੀ ਮਿਆਦ: ਆਮ ਤੌਰ ’ਤੇ ਤਿੰਨ ਮਹੀਨੇ ਰਹਿਣ ਦੀ ਇਜਾਜ਼ਤ ਮਿਲਦੀ ਸੀ। ਕੁਝ ਖਾਸ ਮਾਮਲਿਆਂ ਵਿੱਚ ਇਹ ਮਿਆਦ ਛੇ ਜਾਂ 12 ਮਹੀਨੇ ਤੱਕ ਵੀ ਹੋ ਸਕਦੀ ਸੀ। ਪੜ੍ਹਾਈ ਅਤੇ ਨੌਕਰੀ: ਟੂਰਿਸਟ ਵੀਜ਼ੇ ’ਤੇ ਤਿੰਨ ਮਹੀਨਿਆਂ ਤੱਕ ਪੜ੍ਹਾਈ ਕਰਨ ਦੀ ਇਜਾਜ਼ਤ ਸੀ, ਪਰ ਨੌਕਰੀ ਕਰਨ ਦੀ ਮਨਾਹੀ ਸੀ।

Read Latest News and Breaking News at Daily Post TV, Browse for more News

Ad
Ad

Punjab District News