ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ 16 ਅਪ੍ਰੈਲ ਤੋਂ ਬਦਲ ਜਾਵੇਗਾ,ਜਾਣੋ ਕਿਸ ਸਮੇਂ ਤੇ ਖੁੱਲ੍ਹਣਗੇ ਹਸਪਤਾਲ

Governement Hospital Timing Change:ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ 16 ਅਪ੍ਰੈਲ ਯਾਨੀ ਬੁੱਧਵਾਰ ਤੋਂ ਬਦਲ ਜਾਵੇਗਾ। ਇਸ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੀਆਂ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ , ਕਮਿਊਨਿਟੀ ਹੈਲਥ ਸੈਂਟਰ , ਆਮ ਆਦਮੀ ਕਲੀਨਿਕ , ਆਯੁਸ਼ਮਾਨ ਹੈਲਥ ਐਂਡ ਵੈਲਨੈਸ […]
Jaspreet Singh
By : Updated On: 14 Apr 2025 20:23:PM
ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ 16 ਅਪ੍ਰੈਲ ਤੋਂ ਬਦਲ ਜਾਵੇਗਾ,ਜਾਣੋ ਕਿਸ ਸਮੇਂ ਤੇ ਖੁੱਲ੍ਹਣਗੇ ਹਸਪਤਾਲ
Governement Hospital Timing Change

Governement Hospital Timing Change:ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ 16 ਅਪ੍ਰੈਲ ਯਾਨੀ ਬੁੱਧਵਾਰ ਤੋਂ ਬਦਲ ਜਾਵੇਗਾ। ਇਸ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੀਆਂ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ , ਕਮਿਊਨਿਟੀ ਹੈਲਥ ਸੈਂਟਰ , ਆਮ ਆਦਮੀ ਕਲੀਨਿਕ , ਆਯੁਸ਼ਮਾਨ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਈਐਸਆਈ (ESI) ਹਸਪਤਾਲ ਸ਼ਾਮਲ ਹਨ। ਇਹ ਸਮਾਂ 15 ਅਕਤੂਬਰ ਤੱਕ ਲਾਗੂ ਰਹੇਗਾ।

ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਰਜਿਸਟ੍ਰੇਸ਼ਨ ਕਾਊਂਟਰ

ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਹਰ ਸਾਲ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਮੇ ਵਿੱਚ ਬਦਲਾਅ ਕੀਤਾ ਜਾਂਦਾ ਹੈ। ਇਸ ਦੇ ਪਿੱਛੇ ਮਕਸਦ ਇਹ ਹੈ ਕਿ ਲੋਕ ਸਵੇਰੇ ਆਸਾਨੀ ਨਾਲ ਹਸਪਤਾਲਾਂ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣ। ਹਾਲਾਂਕਿ, ਸਾਰੇ ਹਸਪਤਾਲਾਂ ਦੇ ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਦੇ ਨਿਰਧਾਰਤ ਖੁੱਲ੍ਹਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ, ਤਾਂ ਕਿ ਪਰਚੀ ਬਣਾਉਣ ਵਾਲੀਆਂ ਮਰੀਜ਼ਾਂ ਦੀ ਲਾਈਨ ਨਾ ਲੱਗੇ। ਨਾਲ ਹੀ, ਮਰੀਜ਼ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਟੈਸਟ ਅਤੇ ਇਲਾਜ ਆਰਾਮ ਨਾਲ ਕਰਵਾ ਸਕਦੇ ਹਨ।

ਦਫ਼ਤਰੀ ਕੰਮ 9 ਤੋਂ 5 ਵਜੇ ਤੱਕ ਹੋਵੇਗਾ

ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ। ਹਾਲਾਂਕਿ, ਹਸਪਤਾਲਾਂ ਦੇ ਅੰਦਰ ਦਫ਼ਤਰੀ ਕੰਮ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰੇ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ, ਹਸਪਤਾਲਾਂ ਵਿੱਚ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad