Banner
Banner

ਯਮੁਨਾ ਦੀ ਸਫਾਈ ਨੂੰ ਲੈ ਕੇ ਪੀਐਮ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਤਿੰਨ ਪੜਾਵਾਂ ਦਾ ਰੋਡਮੈਪ ਤਿਆਰ

PM Modi High Level Meeting: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯਮੁਨਾ ਨਦੀ ਦੀ ਸਫਾਈ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਜੋੜਨ ਲਈ ‘ਜਨ ਭਾਗੀਦਾਰੀ ਅੰਦੋਲਨ’ ਸ਼ੁਰੂ ਕਰਨ ਦੀ ਸਲਾਹ ਦਿੱਤੀ। Yamuna River: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਯਮੁਨਾ ਦੀ ਸਫ਼ਾਈ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ […]
ਮਨਵੀਰ ਰੰਧਾਵਾ
By : Updated On: 17 Apr 2025 20:44:PM
ਯਮੁਨਾ ਦੀ ਸਫਾਈ ਨੂੰ ਲੈ ਕੇ ਪੀਐਮ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਤਿੰਨ ਪੜਾਵਾਂ ਦਾ ਰੋਡਮੈਪ ਤਿਆਰ

ਮੀਟਿੰਗ ਵਿੱਚ ਬ੍ਰਜ ਖੇਤਰ ਵਰਗੇ ਸੱਭਿਆਚਾਰਕ ਤੌਰ ‘ਤੇ ਅਮੀਰ ਖੇਤਰਾਂ ਨੂੰ ਰਿਵਰ ਪੀਪਲਜ਼ ਮੂਵਮੈਂਟ ਨਾਲ ਜੋੜਨ ਦੀ ਜ਼ਰੂਰਤ ‘ਤੇ ਵੀ ਚਰਚਾ ਕੀਤੀ ਗਈ। ਸਰਕਾਰ ਨੇ ਡਰੇਨ ਵਹਾਅ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਨਿਗਰਾਨੀ ਲਈ ਰੀਅਲ-ਟਾਈਮ ਡੇਟਾ ਅਤੇ ਸਪੇਸ ਤਕਨਾਲੋਜੀ ਵਰਗੀ ਉੱਨਤ ਤਕਨੀਕ ਦੀ ਵਰਤੋਂ ਦੀ ਸਿਫਾਰਸ਼ ਕੀਤੀ। ਮੀਟਿੰਗ ਦੌਰਾਨ ਹਰਿਆਣਾ, ਦਿੱਲੀ ਅਤੇ ਸੰਗਮ (ਪ੍ਰਯਾਗਰਾਜ) ਤੱਕ ਫੈਲੀ ਯਮੁਨਾ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

Read Latest News and Breaking News at Daily Post TV, Browse for more News

Ad
Ad