Banner
Banner

ਰੈਡੀਮੈਡ ਕੱਪੜਿਆਂ ਦੇ ਸ਼ੋਅਰੂਮ ‘ਤੇ ਫਾਈਰਿੰਗ, ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Tarn Taran News: ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸਦੇ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ। Firing on Showroom: ਪੰਜਾਬ ‘ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਦਿਨ-ਦਿਹਾੜੇ ਤਰਨਤਾਰਨ ਦੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਇਕ […]
ਮਨਵੀਰ ਰੰਧਾਵਾ
By : Updated On: 27 Apr 2025 13:43:PM
ਰੈਡੀਮੈਡ ਕੱਪੜਿਆਂ ਦੇ ਸ਼ੋਅਰੂਮ ‘ਤੇ ਫਾਈਰਿੰਗ, ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Tarn Taran News: ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸਦੇ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ।

Firing on Showroom: ਪੰਜਾਬ ‘ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਦਿਨ-ਦਿਹਾੜੇ ਤਰਨਤਾਰਨ ਦੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਇਕ ਰੈਡੀਮੈਡ ਕੱਪੜਿਆਂ ਦੇ ਸ਼ੋਅਰੂਮ ‘ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਫਾਇਰਿੰਗ ਕੀਤੀ ਗਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਜਾਣਕਾਰੀ ਮੁਤਾਬਕ ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸਦੇ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ। ਸ਼ੁੱਕਰਵਾਰ ਸ਼ਾਮ ਲਗਭਗ ਸਾਢੇ 6 ਵਜੇ ਜਦੋਂ ਉਨ੍ਹਾਂ ਦੇ ਮੈਨੇਜਰ ਦਲਜੀਤ ਸਿੰਘ ਅਤੇ ਕਰਿੰਦਾ ਗੁਰਵਿੰਦਰ ਸਿੰਘ ਦੁਕਾਨ ‘ਤੇ ਮੌਜੂਦ ਗਾਹਕਾਂ ਨੂੰ ਕੱਪੜਾ ਦੇ ਰਹੇ ਸਨ ਤਾਂ ਮੋਟਰ ਸਾਈਕਲ ‘ਤੇ 3 ਅਣਪਛਾਤਿਆਂ ਨੇ ਦੁਕਾਨ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਫਈਰਿੰਗ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਦਲਜੀਤ ਸਿੰਘ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਕੇ ਅਸੀਂ ਹੇਠਾਂ ਬੈਠ ਗਏ। ਗੋਲੀਆਂ ਚਲਾਉਣ ਤੋਂ ਬਾਅਦ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਝਬਾਲ ਅੱਡੇ ਵੱਲ ਦੌੜ ਗਏ, ਜਿਥੇ ਸਾਰਾ ਦਿਨ ਪੁਲਸ ਦਾ ਨਾਕਾ ਹੁੰਦਾ ਹੈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਵਾਰਦਾਤ ਬਾਰੇ ਝਬਾਲ ਪੁਲਸ ਨੂੰ ਦੱਸਣ ਦੇ ਬਾਵਜੂਦ ਪੁਲਸ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ।

ਦਿਨ ਦਿਹਾੜੇ ਹੋਈ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਗੋਲੀਆਂ ਚੱਲਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝਬਾਲ ਆਈਪੀਐੱਸ ਅਸ਼ੋਕ ਮੀਨਾ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖਗਾਲੇ ਜਾ ਰਹੇ ਹਨ ਅਤੇ ਜਲਦੀ ਗੋਲੀ ਚਲਾਉਣ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜਾਣਗੇ।

read also ; Photo Gallery ; Royal Enfield’s ਚ’ ਵੱਡੇ ਬਦਲਾਅ ਨਾਲ ਲਾਂਚ ਹੋਇਆ ਸਭ ਤੋਂ ਸਸਤਾ Hunter 350

Read Latest News and Breaking News at Daily Post TV, Browse for more News

Ad
Ad