Banner
Banner

Punjab News ; ਸਿਵਲ ਹਸਪਤਾਲ ਦੇ ਬਾਥਰੂਮ ਚ’ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮਿਲੀ ਲਾਸ਼

27 ਸਾਲਾ ਨੌਜਵਾਨ ਫੋਟੋਗ੍ਰਾਫੀ ਦਾ ਕਰਦਾ ਸੀ ਕੰਮ Punjab News; ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ‘ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਥਰੂਮ ਵਿੱਚੋਂ ਮਿਲੀ ਹੈ। ਖਬਰ ਮਿਲਦਿਆਂ ਹੀ ਇਲਾਕੇ ਭਰ ਵਿੱਚ ਸਨਸਨੀ ਫੈਲ ਗਈ।ਬਾਥਰੂਮ ਦੇ ਵਿੱਚ ਨਜ਼ਦੀਕ […]
ਮਨਵੀਰ ਰੰਧਾਵਾ
By : Updated On: 28 Apr 2025 21:38:PM
Punjab News ; ਸਿਵਲ ਹਸਪਤਾਲ ਦੇ ਬਾਥਰੂਮ ਚ’ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮਿਲੀ ਲਾਸ਼

27 ਸਾਲਾ ਨੌਜਵਾਨ ਫੋਟੋਗ੍ਰਾਫੀ ਦਾ ਕਰਦਾ ਸੀ ਕੰਮ

Punjab News; ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ‘ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਥਰੂਮ ਵਿੱਚੋਂ ਮਿਲੀ ਹੈ। ਖਬਰ ਮਿਲਦਿਆਂ ਹੀ ਇਲਾਕੇ ਭਰ ਵਿੱਚ ਸਨਸਨੀ ਫੈਲ ਗਈ।ਬਾਥਰੂਮ ਦੇ ਵਿੱਚ ਨਜ਼ਦੀਕ ਇੱਕ ਸਰਿੰਜ ਪਈ ਹੋਈ ਸੀ ਆਸ ਪਾਸ ਦੇ ਲੋਕਾਂ ਨੂੰ ਸ਼ੱਕ ਹੈ ਕਿ ਨੌਜਵਾਨ ਕਥਿਤ ਤੌਰ ਤੇ ਨਸ਼ੇ ਦਾ ਟੀਕਾ ਲਗਾ ਰਿਹਾ ਸੀ।

ਨੌਜਵਾਨ ਦੀ ਸ਼ਨਾਖਤ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਬੋਸੁਧਾਰ ਦੇ ਵਸਨੀਕ 27 ਸਾਲਾ ਦਲਿਤ ਪਰਿਵਾਰ ਨਾਲ ਸਬੰਧਿਤ ਆਕਾਸ਼ ਪੁੱਤਰ ਮੰਗਾ ਸਿੰਘ ਦੇ ਰੂਪ ਵਿੱਚ ਹੋਈ ਹੈ। ਚਸ਼ਮਦੀਦਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਿਵਿਲ ਹਸਪਤਾਲ ਦੇ ਬਾਥਰੂਮ ਅੰਦਰ ਹੀ ਮ੍ਰਿਤਕ ਹਾਲਤ ’ਚ ਪਾਇਆ ਗਿਆ ਅਤੇ ਉਸਦੇ ਦੇ ਨੇੜੇ ਇੱਕ ਸਰਿੰਜ ਵੀ ਪਈ ਹੋਈ ਸੀ। ਪਰ ਪਰਿਵਾਰ ਇਸ ਵਿੱਚ ਕੁਝ ਵੀ ਬੋਲਣ ਲਈ ਤਿਆਰ ਨਹੀਂ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ।

ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਗਈ ਹੈ।  

Read Latest News and Breaking News at Daily Post TV, Browse for more News

Ad
Ad