Banner
Banner

ਪੰਜਾਬ ਕੋਲ ਨਹੀਂ ਹੈ ਵਾਧੂ ਪਾਣੀ, ਜੇਕਰ ਪੰਜਾਬ ਵਿੱਚ ਪਾਣੀ ਸਰਪ੍ਰਲਸ ਹੋਵੇਗਾ ਤਾਂ ਹੀ ਕਿਸੇ ਹੋਰ ਸੂਬੇ ਨੂੰ ਦਿੱਤਾ ਜਾ ਸਕੇਗਾ : ਸ਼ਮਸ਼ੇਰ ਸਿੰਘ ਦੂਲੋਂ

Former Rajya Sabha member gives statement on Punjab’s waters:ਪੰਜਾਬ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ 80 ਪ੍ਰਤੀਸ਼ਤ ਖੇਤੀ ਕੇਂਦਰ ਫੂਡ ਦੇ ਲਈ ਪੈਦਾ ਕਰਦਾ । ਇਸ ਲਈ ਪੰਜਾਬ ਕੋਲ ਤਾਂ ਪਹਿਲਾਂ ਹੀ ਵਾਧੂ ਪਾਣੀ ਨਹੀਂ ਹੈ ਤੇ ਜੇਕਰ ਪੰਜਾਬ ਵਿੱਚ ਪਾਣੀ ਸਰਪ੍ਰਲਸ […]
Jaspreet Singh
By : Updated On: 02 May 2025 12:54:PM
ਪੰਜਾਬ ਕੋਲ ਨਹੀਂ ਹੈ ਵਾਧੂ ਪਾਣੀ, ਜੇਕਰ ਪੰਜਾਬ ਵਿੱਚ ਪਾਣੀ ਸਰਪ੍ਰਲਸ ਹੋਵੇਗਾ ਤਾਂ ਹੀ ਕਿਸੇ ਹੋਰ ਸੂਬੇ ਨੂੰ ਦਿੱਤਾ ਜਾ ਸਕੇਗਾ : ਸ਼ਮਸ਼ੇਰ ਸਿੰਘ ਦੂਲੋਂ
Former Rajya Sabha member gives statement on Punjab’s waters

Former Rajya Sabha member gives statement on Punjab’s waters:ਪੰਜਾਬ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ 80 ਪ੍ਰਤੀਸ਼ਤ ਖੇਤੀ ਕੇਂਦਰ ਫੂਡ ਦੇ ਲਈ ਪੈਦਾ ਕਰਦਾ । ਇਸ ਲਈ ਪੰਜਾਬ ਕੋਲ ਤਾਂ ਪਹਿਲਾਂ ਹੀ ਵਾਧੂ ਪਾਣੀ ਨਹੀਂ ਹੈ ਤੇ ਜੇਕਰ ਪੰਜਾਬ ਵਿੱਚ ਪਾਣੀ ਸਰਪ੍ਰਲਸ ਹੋਵੇਗਾ ਤਾਂ ਹੀ ਕਿਸੇ ਹੋਰ ਸੂਬੇ ਨੂੰ ਦਿੱਤਾ ਜਾ ਸਕੇਗਾ।ਦੂਲੋ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਲੈਵਲ ਦਿਨ ਪ੍ਰਤੀ ਦਿਨ ਹੇਠਾ ਜਾ ਰਿਹਾ ਹੈ। ਇਥੋ ਤੱਕ ਕਿ 129 ਦੇ ਕਰੀਬ ਬਲਾਕ ਡੈਨਜਰ ਜੋਨ ਵਿੱਚ ਹਨ।ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੋ 80 ਪ੍ਰਤੀਸ਼ਤ ਖੇਤੀ ਕੇਂਦਰ ਫੂਡ ਦੇ ਲਈ ਪੈਦਾ ਕਰਦਾ ਹੈ। ਫਸਲ ਬੀਜਣ ਦੇ ਲਈ ਪਾਣੀ ਦੀ ਜਰੂਰਤ ਵੀ ਪੈਂਦੀ ਹੈ।

ਦੁੱਲੋ ਨਾ ਇਹ ਕਿਹਾ ਕਿ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਪਹਿਲਾ ਪੰਜਾਬ ਦਾ ਕੋਈ ਵੀ ਮੈਂਬਰ ਨਹੀਂ ਸੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਰ ਪਾਸੇ ਧੱਕਾ ਕਰ ਰਹੀ ਹੈ। ਜੇਕਰ ਕੇਂਦਰ ਸਰਕਾਰ ਧੱਕਾ ਕਰੇਗੀ ਤਾਂ ਪੰਜਾਬ ਵਿੱਚ ਫਸਲ ਦੀ ਪੈਦਾਵਾਰ ਘੱਟੇਗੀ। ਜਿਸ ਕਾਰਨ ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹੋਣਗੇ।

ਉਹਨਾਂ ਨੇ ਕਿਹਾ ਕਿ ਐਸਵਾਈਐਲ ਇਕ ਅਜਿਹਾ ਮੁੱਦਾ ਸੀ ਜਿਸ ਨਾਲ ਪੰਜਾਬ ਵਿੱਚ ਅੱਤਵਾਦ ਫੈਲਿਆ। ਇਸ ਲਈ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਨਾਲ ਧੱਕਾ ਕਰਨ ਦੀ ਬਜਾਏ ਬੈਠ ਕੇ ਕੋਈ ਹੱਲ ਕਰੇ।

ਉੱਥੇ ਹੀ ਦੂਲੋ ਨੇ ਪਹਿਲਗਾਮ ਹਮਲੇ ਤੇ ਬੋਲਦੇ ਹੋਏ ਕਿਹਾ ਕਿ ਜੋ ਇਹ ਹਮਲਾ ਹੋਇਆ ਹੈ ਬਹੁਤ ਹੀ ਨਿੰਦਣਯੋਗ ਹੈ। ਇਹ ਹਮਲਾ ਇਕ ਕੁਤਾਹੀ ਹੈ ਜਿਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੈ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਏ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ ਜਿਸ ਦੇ ਬਾਵਜੂਦ ਉਥੇ ਕੋਈ ਵੀ ਫੌਜ ਦਾ ਅਧਿਕਾਰੀ ਮੌਜੂਦ ਨਹੀਂ ਸੀ। ਜਿਸ ਕਰਕੇ ਅੱਤਵਾਦੀਆਂ ਨੇ ਪਹਿਲਗਾਮ ਨੂੰ ਆਪਣਾ ਨਿਸ਼ਾਨਾਂ ਬਣਾਇਆ।

Read Latest News and Breaking News at Daily Post TV, Browse for more News

Ad
Ad