ਕੈਨੇਡਾ ‘ਚ 83 ਸਾਲਾ ਸੰਸਦ ਮੈਂਬਰ ਨੇ ਸਿਰਜਿਆ ਇਤਿਹਾਸ

Canadian parliamentary elections 2025:ਉਮੀਦਵਾਰ 83 ਸਾਲਾ ਹੈਡੀ ਫਰਾਈ ਨੇ ਲਗਾਤਾਰ 11ਵੀਂ ਵਾਰ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਉਹ ਕੈਨੇਡਾ ਦੀ ਸਭ ਤੋਂ ਵੱਡੀ ਉਮਰ ਦੀ ਪਹਿਲੀ ਔਰਤ ਸੰਸਦ ਮੈਂਬਰ ਹੈ, ਜਿਹੜੀ 11ਵੀਂ ਵਾਰ ਸੰਸਦ ਮੈਂਬਰ ਚੁਣੀ ਗਈ ਹੈ। 6 ਅਗਸਤ 1941 ਨੂੰ ਤ੍ਰੀਨਾਦ ਤੇ ਟੋਬਾਗੋ ਦੇ ਸ਼ਹਿਰ ਸਾਨ ਫਰਨਾਡੋ ਵਿਖੇ ਜਨਮੀ ਹੈਡੀ […]
Jaspreet Singh
By : Updated On: 03 May 2025 10:22:AM
ਕੈਨੇਡਾ ‘ਚ 83 ਸਾਲਾ ਸੰਸਦ ਮੈਂਬਰ ਨੇ ਸਿਰਜਿਆ ਇਤਿਹਾਸ
Canadian parliamentary elections 2025

Canadian parliamentary elections 2025:ਉਮੀਦਵਾਰ 83 ਸਾਲਾ ਹੈਡੀ ਫਰਾਈ ਨੇ ਲਗਾਤਾਰ 11ਵੀਂ ਵਾਰ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਉਹ ਕੈਨੇਡਾ ਦੀ ਸਭ ਤੋਂ ਵੱਡੀ ਉਮਰ ਦੀ ਪਹਿਲੀ ਔਰਤ ਸੰਸਦ ਮੈਂਬਰ ਹੈ, ਜਿਹੜੀ 11ਵੀਂ ਵਾਰ ਸੰਸਦ ਮੈਂਬਰ ਚੁਣੀ ਗਈ ਹੈ। 6 ਅਗਸਤ 1941 ਨੂੰ ਤ੍ਰੀਨਾਦ ਤੇ ਟੋਬਾਗੋ ਦੇ ਸ਼ਹਿਰ ਸਾਨ ਫਰਨਾਡੋ ਵਿਖੇ ਜਨਮੀ ਹੈਡੀ ਫਰਾਈ ਡਾਕਟਰੀ ਦੀ ਪੜ੍ਹਾਈ ਕਰਨ ਉਪਰੰਤ 1970 ‘ਚ ਕੈਨੇਡਾ ਆਈ ਸੀ ਤੇ 23 ਸਾਲ ਉਹ ਵੈਨਕੂਵਰ ਦੇ ਸੇਂਟ ਪਾਲ ਹਸਪਤਾਲ ‘ਚ ਉਹ ਨਵਜਨਮੇ ਬੱਚਿਆਂ

ਦੀ ਡਾਕਟਰ ਰਹੀ। ਅਕਤੂਬਰ 1993 ਵਿੱਚ ਹੋਈਆਂ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਉਹ ਪਹਿਲੀ ਵਾਰ ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ‘ਚ ਨਿੱਤਰੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਵਿੱਚ ਹੈਡੀ ਫਰਾਈ ਨੇ ਕੈਨੇਡਾ ਦੀ ਪਹਿਲੀ ਤੇ ਇੱਕੋ-ਇੱਕ ਔਰਤ ਪ੍ਰਧਾਨ ਮੰਤਰੀ ਰਹੀ ਕਿਮ ਕੈਂਬਲ ਨੂੰ ਹਰਾਇਆ
ਸੀ। ਹੈਡੀ ਫਰਾਈ ਦੇ ਪੁਰਖਿਆਂ ਦਾ ਸੰਬੰਧ ਭਾਰਤ ਨਾਲ ਸੀ। ਬ੍ਰਿਟਿਸ਼ ਕੋਲੰਬੀਆ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਰਹੀ ਤੇ ਹੁਣ ਸੰਸਦ ਮੈਂਬਰ ਹੈਡੀ ਫਰਾਈ ਜੀਨ ਕ੍ਰਿਸਚੀਅਨ ਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਤੇ ਪਾਲ ਮਾਰਟਿਨ ਦੀ ਸਰਕਾਰ ਵਿੱਚ ਕੈਨੇਡਾ ਦੀ ਪਾਰਲੀਮੈਂਟਰੀ ਸਕੱਤਰ ਰਹਿ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad