ਲਾਟਰੀ ਖ੍ਰੀਦਣ ਵਾਲੇ ਨੂੰ ਉਡੀਕ ਰਹੀ ਹੈ ਪੈਸਿਆਂ ਦੀ ਪੰਡ, ਲੱਭਣ ਤੋਂ ਵੀ ਨੀ ਮਿਲ ਰਿਹਾ ਮਾਲਕ

lottery buyer:ਤੁਸੀਂ ਸੁਣਕੇ ਹੈਰਾਨ ਹੋ ਜਾਓਗੇ ਇੱਕ ਪਾਸੇ ਜਿਥੇ ਦੁਨੀਆ ਪੈਸੇ ਦੀ ਦੌੜ ਮਗਰ ਲਗੀ ਹੋਈ ਹੈ ਅੱਜ ਦੂਸਰੀ ਤਸਵੀਰ ਸਾਹਮਣੇ ਆਈ ਹੈ ਜਿਥੇ ਪੈਸੇ ਮਾਲਕ ਨੂੰ ਲੱਭ ਰਹੇ ਹਨ। ਇਹ ਤਸਵੀਰ ਜਿਲਾ ਮੁਕਤਸਰ ਦੇ ਮਲੋਟ ਤੋਂ ਸਾਹਮਣੇ ਆਈ ਜਿਥੇ ਇੱਕ ਵਿਅਕਤੀ ਦੀ ਇੱਕ ਕਰੋੜ ਦੀ ਲਾਟਰੀ ਨਿਕਲੀ ਹੋਈ ਹੈ। ਅੱਜ ਦੂਜਾ ਦਿਨ ਹੈ ਕਿ ਲਾਟਰੀ ਜਿੱਤਣ ਵਾਲੇ ਦਾ ਕੋਈ ਵੀ ਥਾਂ ਟਿਕਾਣਾ ਪਤਾ ਨਹੀਂ ਲੱਗਿਆ। ਹੈਰਾਨੀ ਦੀ ਗੱਲ ਹੈ ਕਿ ਲਾਟਰੀ ਵਿਕਰੇਤਾ ਜਿੱਤਣ ਵਾਲੇ ਵਿਅਕਤੀ ਦੀ ਤਲਾਸ਼ ਕਰ ਰਿਹਾ ਹੈ ,ਉਹ ਆਪਣੀ ਦੁਕਾਨ ਦੇ ਸਾਹਮਣੇ ਢੋਲੀ ਨੂੰ ਸਦਕੇ ਢੋਲ ਵਜਵਾ ਰਿਹਾ ਹੈ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਨਾਗਾਲੈਂਡ ਮੋਂਥਲੀ ਲਾਟਰੀ ਦਾ ਪਹਿਲਾਂ ਇਨਾਮ ਇੱਕ ਕਰੋੜ ਮਲੋਟ ਦੀ ਇੱਕ ਲਾਟਰੀ ਦੁਕਾਨ ਤੋਂ ਵਿਕੀ ਟਿਕਟ ਦਾ ਨਿਕਲਿਆ ਪਰ ਅੱਜ ਦੂਸਰੇ ਦਿਨ ਤੱਕ ਲਾਟਰੀ ਦਾ ਖਰੀਦਦਾਰ ਲਾਟਰੀ ਦੀ ਦੁਕਾਨ ਤੇ ਨਹੀਂ ਪੂਜਿਆ , ਜਿਸਦੀ ਤਲਾਸ਼ ਲਾਟਰੀ ਵਿਕਰੇਤਾ ਵਲੋਂ ਲਗਾ ਤਾਰ ਜਾਰੀ ਹੈ । ਉਂਝ ਤਾਂ ਲਾਟਰੀ ਖਰੀਦਦਾਰ ਦਾ ਨੰਬਰ ਲਾਟਰੀ ਦੇ ਨੰਬਰ ਨਾਲ ਰਜਿਸਟਰ ਹੈ ਤੇ ਲਾਟਰੀ ਵਿਕਰੇਤਾ ਨੋਟ ਕਰਦਾ ਪਰ ਇਸਦਾ ਨਾ ਕੋਈ ਫੋਨ ਨੰਬਰ ਅਤੇ ਨਾ ਹੀ ਕੋਈ ਪਤਾ ਨੋਟ ਕਰ ਪਾਇਆ ਜਿਸ ਕਾਰਨ ਲਾਟਰੀ ਮਾਲਿਕ ਦਾ ਨਾਮ ਲੱਭਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਓਥੇ ਹੀ ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਲਾਟਰੀ ਵਿਕਰੇਤਾ ਵਲੋਂ ਢੋਲ ਵਜਾ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਲਾਟਰੀ ਖਜਿੱਤਣ ਵਾਲੇ ਦੀ ਤਲਾਸ਼ ਕੀਤੀ ਜਾ ਰਹੀ ਹੈ।