Pakistani Comedian Iftikhar: ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪਾਕਿਸਤਾਨੀ ਟੀਵੀ ਚੈਨਲਾਂ ਦੇ ਇੱਕ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਕਾਵਿਕ ਢੰਗ ਨਾਲ ਧਮਕੀ ਦਿੱਤੀ ਸੀ। ਜਿਸ ਦਾ ਜਵਾਬ ਬੀਨੂੰ ਢਿੱਲੋਂ ਨੇ ਇਸ ਅੰਦਾਜ਼ ‘ਚ ਦਿੱਤਾ ਹੈ।
Binnu Dhillon Slam Iftikhar Thakur: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬੀ ਫਿਲਮ ਸਟਾਰ ਅਤੇ ਕਾਮੇਡੀਅਨ ਬੀਨੂ ਢਿੱਲੋਂ ਪਾਕਿਸਤਾਨੀ ਕਾਮੇਡੀਅਨ ਇਫਤਿਖ਼ਾਰ ਠਾਕੁਰ ਵੱਲੋਂ ਦਿੱਤੀ ਗਈ ਧਮਕੀ ‘ਤੇ ਗੁੱਸੇ ਵਿੱਚ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਭਵਿੱਖ ਵਿੱਚ ਕਦੇ ਵੀ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਨਗੇ। ਬੀਨੂ ਢਿੱਲੋਂ ਨੇ ਇਹ ਵੀ ਕਿਹਾ ਕਿ ਇਫਤਿਖਾਰ ਠਾਕੁਰ ਨੂੰ ਹੁਣ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ।
ਪਾਕਿਸਤਾਨੀ ਕਾਮੇਡੀਅਨ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ
ਦਰਅਸਲ, ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪਾਕਿਸਤਾਨੀ ਟੀਵੀ ਚੈਨਲਾਂ ਦੇ ਇੱਕ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਕਾਵਿਕ ਢੰਗ ਨਾਲ ਧਮਕੀ ਦਿੱਤੀ ਸੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਦੇ ਮਸ਼ਹੂਰ ਟੀਵੀ ਟਾਕ ਸ਼ੋਅ ‘ਗੱਪਸ਼ਾਪ’ ਵਿੱਚ ਨਜ਼ਰ ਆਏ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਕਿਹਾ – ਇਹ ਮੇਰਾ ਭਾਰਤੀਆਂ ਲਈ ਸੁਨੇਹਾ ਹੈ। ਠਾਕੁਰ ਨੇ ਸ਼ਾਇਰੀ ਕਰਦੇ ਹੋਏ ਕਿਹਾ – ਫੀਜ਼ਾਵਾਂ ਤੋਂ ਆਉਂਗੇ, ਤਾਂ ਹਵਾ ਵਿੱਚ ਉਡਾ ਦਿੱਤਾ ਜਾਵੇਗਾ। ਸਮੁੰਦਰ ਦੇ ਪਾਣੀ ਤੋਂ ਆਓਗੇ, ਤਾਂ ਡੁੱਬਾ ਦਿੱਤਾ ਜਾਵੇਗਾ। ਜ਼ਮੀਨੀ ਰਸਤਿਆਂ ਤੋਂ ਆਉਗੇ, ਤਾਂ ਦਫ਼ਨਾ ਦਿੱਤਾ ਜਾਵੇਗਾ।
ਇਸ ਦੇ ਜਵਾਬ ‘ਚ ਬੀਨੂੰ ਢਿੱਲੋਂ ਨੇ ਕਿਹਾ-
ਬੀਨੂੰ ਢਿੱਲੋਂ ਨੇ ਕਿਹਾ- ਇਫਤਿਖਾਰ ਠਾਕੁਰ ਨੇ ਜੋ ਵੀ ਬਿਆਨ ਦਿੱਤਾ ਹੈ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ। ਉਸਨੂੰ ਅਜਿਹਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ। ਨਾਲ ਹੀ, ਇਹ ਯਕੀਨੀ ਹੈ ਕਿ ਅਸੀਂ ਕਦੇ ਵੀ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗੇ ਜੋ ਸਾਡੇ ਦੇਸ਼ ਬਾਰੇ ਅਜਿਹੀਆਂ ਗੱਲਾਂ ਕਹਿ ਰਿਹਾ ਹੈ। ਖਾਸ ਕਰਕੇ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੇ ਕਲਾਕਾਰ ਨਾਲ ਕੰਮ ਨਹੀਂ ਕਰਾਂਗਾ।
ਬੀਨੂੰ ਢਿੱਲੋਂ ਨੇ ਅੱਗੇ ਕਿਹਾ- ਪਾਕਿਸਤਾਨੀ ਕਲਾਕਾਰਾਂ ਨਾਲ ਪਾਈਪਲਾਈਨ ਵਿੱਚ ਜੋ ਪ੍ਰੋਜੈਕਟ ਹਨ ਉਹ ਵੀ ਸਿਨੇਮਾਘਰਾਂ ਵਿੱਚ ਨਹੀਂ ਆਉਣਗੇ ਤੇ ਨਾ ਹੀ ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਆਉਣ ਦਿੱਤਾ ਜਾਵੇਗਾ। ਜੋ ਵੀ ਸਾਡੇ ਦੇਸ਼ ਦੇ ਵਿਰੁੱਧ ਹੈ ਉਹ ਸਾਡੇ ਵਿਰੁੱਧ ਵੀ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਕੰਮ ਕਰਨ ਅਤੇ ਆਪਣੀ ਅਦਾਕਾਰੀ ਦੇ ਹੁਨਰ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਸਮਝਦਾਰ ਕਲਾਕਾਰ ਉਨ੍ਹਾਂ ਨਾਲ ਕੰਮ ਨਹੀਂ ਕਰਨਗੇ
ਬਿਨੂੰ ਨੇ ਅੱਗੇ ਕਿਹਾ- ਇਹ ਮੇਰੀ ਗਰੰਟੀ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗਾ। ਹੋਰ ਕਲਾਕਾਰ ਜੋ ਸਮਝਦਾਰ ਹਨ ਉਹ ਵੀ ਅਜਿਹਾ ਨਹੀਂ ਕਰਨਗੇ। ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀਆਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ।