Bhool Chuk Maaf: ਰਾਜਕੁਮਾਰ ਰਾਓ ਤੇ ਵਾਮਿਕਾ ਗੱਬੀ ਦੀ ਫਿਲਮ ਭੂਲ ਚੁਕ ਮਾਫ਼ 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ। ਪਰ ਹੁਣ ਮੇਕਰਸ ਨੇ ਹੁਣ ਇਸਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ OTT ‘ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
Bhool Chuk Maaf OTT Release: ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਦੀ ਫਿਲਮ ਭੂਲ ਚੁਕ ਮਾਫ਼ 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ। ਫਿਲਮ ਦੀ ਐਡਵਾਂਸ ਬੁਕਿੰਗ ਵੀ ਓਪਨ ਹੋ ਗਈ ਸੀ। ਹੁਣ ਮੇਕਰਸ ਨੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਨਹੀਂ ਸਗੋਂ OTT ਪਲੇਟਫਾਰਮ ‘ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਮੇਕਰਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਨਿਰਮਾਤਾਵਾਂ ਨੇ ਸਾਂਝਾ ਕੀਤਾ ਬਿਆਨ
ਹਾਲੀਆ ਘਟਨਾਵਾਂ ਅਤੇ ਦੇਸ਼ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ, ਮੈਡੌਕ ਫਿਲਮਜ਼ ਅਤੇ ਐਮਜ਼ੌਨ ਐਮਜੀਐਮ ਸਟੂਡੀਓਜ਼ ਨੇ 16 ਮਈ ਨੂੰ ਪ੍ਰਾਈਮ ਵੀਡੀਓ ‘ਤੇ ਆਪਣੀ ਪਰਿਵਾਰਕ ਮਨੋਰੰਜਨ ਫਿਲਮ, ਭੂਲ ਚੁਕ ਮਾਫ਼, ਨੂੰ ਦੁਨੀਆ ਭਰ ਵਿੱਚ ਸਿੱਧੇ ਤੁਹਾਡੇ ਘਰਾਂ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਸੀਂ ਇਸ ਫਿਲਮ ਨੂੰ ਤੁਹਾਡੇ ਨਾਲ ਸਿਨੇਮਾਘਰਾਂ ਵਿੱਚ ਮਨਾਉਣ ਲਈ ਉਤਸੁਕ ਸੀ, ਪਰ ਰਾਸ਼ਟਰ ਦੀ ਭਾਵਨਾ ਪਹਿਲਾਂ ਆਉਂਦੀ ਹੈ। ਜੈ ਹਿੰਦ।
ਨਿਰਮਾਤਾਵਾਂ ਨੇ ਫਿਲਮ ਨੂੰ ਸਿੱਧੇ OTT ‘ਤੇ ਰਿਲੀਜ਼ ਕਰਨ ਦਾ ਕਾਰਨ ਵੀ ਦੱਸਿਆ ਹੈ। ਹੁਣ ਇਹ ਫਿਲਮ 16 ਮਈ ਨੂੰ ਪ੍ਰਾਈਮ ਵੀਡੀਓ ‘ਤੇ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਲੋਕ ਨਿਰਮਾਤਾਵਾਂ ਦੇ ਇਸ ਕਦਮ ਦੀ ਵੀ ਸ਼ਲਾਘਾ ਕਰ ਰਹੇ ਹਨ। ਦੱਸ ਦਈਏ ਕਿ ਫ਼ਿਲਮ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਹੈ।