ਪਾਕਿਸਤਾਨ ਦੇ ਡਰੋਨ ਹਮਲਿਆਂ ਬਾਰੇ ਭਾਰਤੀ ਫੌਜ ਨੇ ਜਾਰੀ ਕੀਤਾ ਬਿਆਨ, ਕਿਹਾ- ‘ਨਾਪਾਕ ਇਰਾਦਿਆਂ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ’
Operation Sindoor: ਭਾਰਤੀ ਫੌਜ ਨੇ ਡਰੋਨ ਨੂੰ ਡੇਗਣ ਦਾ ਪਹਿਲਾ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ, ਡਰੋਨ ਨੂੰ ਡੇਗਦੇ ਦੇਖਿਆ ਜਾ ਸਕਦਾ ਹੈ। ਇਹ ਕਾਰਵਾਈ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਚੱਲ ਰਹੀ ਹੈ।
India-Pakistan Conflict: ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਨੇ ਰਾਤ ਭਾਰਤ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ ਤੇ ਸਾਰੇ ਹਮਲਿਆਂ ਨੂੰ ਨਾਕਾਮ ਕੀਤਾ। ਇਸ ਦੇ ਨਾਲ ਹੀ, ਫੌਜ ਨੇ ਭਾਰਤੀ ਸਰਹੱਦ ਦੇ ਅੰਦਰੋਂ ਇੱਕ ਪਾਕਿਸਤਾਨੀ ਪਾਇਲਟ ਨੂੰ ਫੜਿਆ ਹੈ। ਪਾਕਿਸਤਾਨੀ ਪਾਇਲਟ ਇੱਕ ਲੜਾਕੂ ਜਹਾਜ਼ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ।
ਭਾਰਤੀ ਫੌਜ ਨੇ ਜਾਰੀ ਕੀਤਾ ਬਿਆਨ
ਇੰਡੀਅਨ ਆਰਮੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਪਾਕਿਸਤਾਨੀ ਹਥਿਆਰਬੰਦ ਬਲਾਂ ਨੇ 08 ਅਤੇ 09 ਮਈ 2025 ਦੀ ਵਿਚਕਾਰਲੀ ਰਾਤ ਨੂੰ ਪੂਰੀ ਪੱਛਮੀ ਸਰਹੱਦ ਦੇ ਨਾਲ-ਨਾਲ ਡਰੋਨ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ। ਪਾਕਿਸਤਾਨੀ ਫੌਜਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਕਈ ਵਾਰ ਜੰਗਬੰਦੀ ਦੀ ਉਲੰਘਣਾ ਵੀ ਕੀਤੀ। ਡਰੋਨ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਤੇ ਢੁਕਵਾਂ ਜਵਾਬ ਦਿੱਤਾ ਗਿਆ।
ਭਾਰਤੀ ਫੌਜ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹੈ। ਸਾਰੇ ਨਾਪਾਕ ਮਨਸੂਬਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ।
ਫੌਜ ਨੇ ਇਨ੍ਹਾਂ ਹਮਲਿਆਂ ਦੇ ਜਵਾਬ ਵਿੱਚ L-70 ਐਂਟੀ-ਏਅਰਕ੍ਰਾਫਟ ਬੰਦੂਕਾਂ, Zu-23 mm ਤੋਪਾਂ, ਸ਼ਿਲਕਾ ਸਿਸਟਮ ਅਤੇ ਹੋਰ ਆਧੁਨਿਕ ਕਾਊਂਟਰ-UAS ਦੀ ਵਰਤੋਂ ਕੀਤੀ।
BSF ਦੀ ਜਵਾਬੀ ਕਾਰਵਾਈ ਵਿੱਚ 7 ਅੱਤਵਾਦੀ ਮਾਰੇ ਗਏ
BSF ਜਵਾਨਾਂ ਨੇ ਸਾਂਬਾ ਸੈਕਟਰ ‘ਚ 7 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਉਹ ਇਸਦਾ ਫਾਇਦਾ ਉਠਾ ਕੇ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।