Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

Mumbai ; ਤਾਪਸੀ ਪੰਨੂ ਦੀ ‘ਨੇਕ ਪਹਿਲ’, 60 ਕੁੜੀਆਂ ਨੂੰ ਲਿਆ ਗੋਦ

Taapsee Pannu’s ‘good initiative ; ਮੁੰਬਈ- ਤਾਪਸੀ ਪੰਨੂ ਫਿਲਮਾਂ ਦੇ ਨਾਲ-ਨਾਲ ਕਈ ਸਮਾਜਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੀ ਹੋਈ ਹੈ ਅਤੇ ਸਰਗਰਮੀ ਦੇ ਨਾਲ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਦਿੰਦੀ ਹੈ। ਹਾਲ ਹੀ ’ਚ ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਪਹੁੰਚੀ ਅਤੇ ਵਿਕਾਸਖੰਡ ਰਾਮਨਗਰ ਦੇ ਪ੍ਰਾਇਮਰੀ ਸਕੂਲ ਗਰੀ ਦਾ ਦੌਰਾ ਕੀਤਾ। ਨੰਦੀ ਫਾਊਡੇਸ਼ਨ ਦੀ […]
Nishant Malyan
By : Updated On: 15 May 2025 13:39:PM
Mumbai ; ਤਾਪਸੀ ਪੰਨੂ ਦੀ ‘ਨੇਕ ਪਹਿਲ’, 60 ਕੁੜੀਆਂ ਨੂੰ ਲਿਆ ਗੋਦ

Taapsee Pannu’s ‘good initiative ; ਮੁੰਬਈ- ਤਾਪਸੀ ਪੰਨੂ ਫਿਲਮਾਂ ਦੇ ਨਾਲ-ਨਾਲ ਕਈ ਸਮਾਜਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੀ ਹੋਈ ਹੈ ਅਤੇ ਸਰਗਰਮੀ ਦੇ ਨਾਲ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਦਿੰਦੀ ਹੈ। ਹਾਲ ਹੀ ’ਚ ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਪਹੁੰਚੀ ਅਤੇ ਵਿਕਾਸਖੰਡ ਰਾਮਨਗਰ ਦੇ ਪ੍ਰਾਇਮਰੀ ਸਕੂਲ ਗਰੀ ਦਾ ਦੌਰਾ ਕੀਤਾ। ਨੰਦੀ ਫਾਊਡੇਸ਼ਨ ਦੀ ਨੰਨ੍ਹੀ ਕਲੀ ਪ੍ਰੋਜੈਕਟ ਦੇ ਤਹਿਤ ਤਾਪਸੀ ਨੇ 60 ਕੁੜੀਆਂ ਨੂੰ ਗੋਦ ਲਿਆ ਹੈ। ਤਾਪਸੀ ਹਰ ਸਾਲ ਇਨ੍ਹਾਂ ਗੋਦ ਲਈਆਂ ਕੁੜੀਆਂ ਨੂੰ ਮਿਲਣ ਲਈ ਉੱਥੇ ਆਉਂਦੀ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਸਮੱਗਰੀ ਦਿੰਦੀ ਹੈ।

ਇਸ਼ਤਿਹਾਰ

ਇਸ ਵਾਰ ਤਾਪਸੀ ਨੇ ਕੁੜੀਆਂ ਨੂੰ ਸਾਈਕਲ ਅਤੇ ਵਿੱਦਿਅਕ ਸਮੱਗਰੀ ਭੇਂਟ ਕੀਤੀ। ਉਸ ਨੇ ਲੜਕੀਆਂ ਦੇ ਨਾਲ ਡਾਂਸ ਕੀਤਾ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਤਾਪਸੀ ਨੇ ਦੱਸਿਆ ਕਿ ਸਾਈਕਲ ਨਾਲ ਕੁੜੀਆਂ ਆਸਾਨੀ ਨਾਲ ਸਕੂਲ ਪਹੁੰਚ ਸਕਣਗੀਆਂ। ਨੰਦੀ ਫਾਊਡੇਸ਼ਨ ਵੱਲੋਂ ਸੰਚਾਲਿਤ ਇਸ ਪ੍ਰੋਜੈਕਟ ’ਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬੱਚਿਆਂ ਨੂੰ 2 ਘੰਟੇ ਮੁਫ਼ਤ ਟਿਊਸ਼ਨ ਦਿੱਤੀ ਜਾਂਦੀ ਹੈ। ਉਸ ਨੇ ਬਾਰਾਬੰਕੀ ਨੂੰ ਆਪਣਾ ਦੂਜਾ ਘਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਇਹ ਕੁੜੀਆਂ ਨੂੰ ਡਾਕਟਰ, ਇੰਜੀਨਿਅਰ, ਟੀਚਰ ਜਾਂ ਜੋ ਵੀ ਉਹ ਬਣਨਾ ਚਾਹੁੰਦੀਆਂ ਹਨ ਉਸ ’ਚ ਮਦਦ ਕਰੇਗੀ।

ਦੂਜੀ ਪਾਸੇ ਉਸ ਨੇ ਹੇਮਕੁੰਟ ਫਾਊਡੇਸ਼ਨ ਦੇ ਨਾਲ ਮਿਲ ਕੇ ਵੀ ਇਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਤਹਿਤ, ਝੁੱਗੀਆਂ-ਝੌਂਪੜੀਆਂ ਅਤੇ ਘੱਟ ਆਮਦਨ ਵਾਲੇ ਇਲਾਕਿਆਂ ’ਚ ਪੱਖੇ ਅਤੇ ਵਾਟਰ ਕੂਲਰ ਵੰਡੇ ਗਏ ਤਾਂ ਜੋ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇ, ਜਿਨ੍ਹਾਂ ਦੇ ਕੋਲ ਗਰਮੀ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਇਸ ਕੋਸ਼ਿਸ਼ ਦਾ ਉਦੇਸ਼ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਹੈ, ਜਿਨ੍ਹਾਂ ਦੇ ਕੋਲ ਬੁਨਿਆਦੀ ਉਪਕਰਣ ਨਹੀਂ ਹਨ। ਅਜਿਹੇ ਇਲਾਕਿਆਂ ’ਚ, ਜਿੱਥੇ ਛਾਂ ਜਾਂ ਹਵਾਦਾਰੀ ਦੀ ਸਹੂਲਤ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਗਰਮੀ ਦੇ ਦਿਨਾਂ ’ਚ ਜੀਵਨ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਸਦਾ ਮੰਨਣਾ ਹੈ ਕਿ ਭਾਵੇਂ ਹੀ ਇਹ ਮਦਦ ਛੋਟੀ ਲੱਗੇ, ਪਰ ਇਹ ਲੋਕਾਂ ਦੀ ਜ਼ਿੰਦਗੀ ’ਚ ਬਹੁਤ ਵੱਡਾ ਬਦਲਾਅ ਲਿਆ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News