Banner
Banner

ਜਾਣੋ Diljit Dosanjh ਦੀ Met Gala 2025 ਦੀ ਲੁਕ ਦਾ ਇੱਕ ਆਇਆ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੈੱਟ ਗਾਲਾ 2025’ ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ‘ਮੈੱਟ ਗਾਲਾ’ ਗੀਤ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਸੀ, ‘‘ਇਹ ਪਹਿਲੀ ਵਾਰ ਹੈ।’’ ‘ਮੈੱਟ ਗਾਲਾ’ ਸਮਾਰੋਹ 5 ਮਈ ਨੂੰ ਨਿਊਯਾਰਕ ਦੇ ਮੈਟਰੋਪੌਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਕਰਵਾਇਆ ਗਿਆ। ਇਸ […]
Amritpal Singh
By : Updated On: 15 May 2025 21:56:PM
ਜਾਣੋ Diljit Dosanjh ਦੀ Met Gala 2025 ਦੀ ਲੁਕ ਦਾ ਇੱਕ ਆਇਆ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੈੱਟ ਗਾਲਾ 2025’ ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ‘ਮੈੱਟ ਗਾਲਾ’ ਗੀਤ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਸੀ, ‘‘ਇਹ ਪਹਿਲੀ ਵਾਰ ਹੈ।’’ ‘ਮੈੱਟ ਗਾਲਾ’ ਸਮਾਰੋਹ 5 ਮਈ ਨੂੰ ਨਿਊਯਾਰਕ ਦੇ ਮੈਟਰੋਪੌਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਕਰਵਾਇਆ ਗਿਆ। ਇਸ ਸਾਲ ਇਸ ਸਮਾਰੋਹ ਦਾ ਥੀਮ ‘ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ’ ਸੀ। ਦਿਲਜੀਤ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ, ਕਿਆਰਾ ਅਡਵਾਨੀ, ਈਸ਼ਾ ਅੰਬਾਨੀ ਅਤੇ ਮਨੀਸ਼ ਮਲਹੋਤਰਾ ਸਨ।ਦਿਲਜੀਤ ਦੋਸਾਂਝ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਕਾਂ ਨੇ ਕਿਹਾ, “ਪੰਜਾਬੀ ਆ ਗਏ ਓਏ।”


ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ…

ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੀਆਂ ਪ੍ਰਤੀਕ ਪੌੜੀਆਂ ਉੱਤੋਂ ਦਿਲਜੀਤ ਦੋਸਾਂਝ ਮਹਾਰਾਜਾ ਲੁੱਕ ਵਿਚ ਉਤਰਦੇ ਨਜ਼ਰ ਆਏ। ਦਿਲਜੀਤ ਦੋਸਾਂਝ ਨੇ ਰਵਾਇਤੀ ਪਹਿਰਾਵਾ ਪਹਿਨਿਆ – ਇੱਕ ਪੱਗ (ਸਿੱਖ ਪਛਾਣ ਦਾ ਪ੍ਰਤੀਕ) ਅਤੇ ਇੱਕ ਕੁੜਤਾ ਅਤੇ ਤਹਿਮਤ (ਇੱਕ ਲੰਮਾ ਟਿਊਨਿਕ ਅਤੇ ਡਰੇਪਡ ਬੌਟਮ)। ਵਿਸ਼ਵਵਿਆਪੀ ਪਲੇਟਫਾਰਮ ‘ਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਮਾਣ ਨਾਲ ਦਿਖਾਉਂਦੇ ਹੋਏ, ‘ਨੈਣਾ’ ਹਿੱਟਮੇਕਰ ਨੇ ਪਹਿਰਾਵੇ ਨੂੰ ਅਕਸੈਸਰੀਜ਼ ਅਤੇ ਤਲਵਾਰ ਨਾਲ ਹੋਰ ਵੀ ਆਕਰਸ਼ਕ ਬਣਾ ਦਿੱਤਾ। ਉਨ੍ਹਾਂ ਦੇ ਪਹਿਰਾਵੇ ਵਿਚ ਇੱਕ ਲੰਬੀ ਕੇਪ ਵੀ ਸੀ, ਜਿਸ ਉੱਤੇ ਪੰਜਾਬੀ ਵਰਣਮਾਲਾ ਦੇ ਅੱਖਰ ਲਿਖੇ ਹੋਏ ਸਨ। ਜੇਕਰ ਰਿਪੋਰਟਸ ਉੱਤੇ ਯਕੀਨ ਕੀਤਾ ਜਾਵੇ ਤਾਂ ਦਿਲਜੀਤ ਨੇ ਮਾਹਰਾਜਾ ਭੁਪਿੰਦਰ ਸਿੰਘ ਆਫ਼ ਪਟਿਆਲਾ ਦੇ ਮਸ਼ਹੂਰ ਕਾਰਟੀਅਰ ਕਲੈਕਸ਼ਨ ਤੋਂ ਲਏ ਗਹਿਣੇ ਪਹਿਨੇ ਸਨ।

ਦਿਲਜੀਤ ਦੇ ਹੱਥ ਵਿੱਚ ਫੜੀ ਕਿਰਪਾਨ

ਦਿਲਜੀਤ ਦੇ ਪਹਿਰਾਵੇ ਵਿੱਚ ਉਸ ਦੇ ਹੱਥ ਵਿੱਚ ਕਿਰਪਾਨ ਫੜ੍ਹੀ ਹੋਈ ਹੈ। ਸਿੱਖ ਇਤਿਹਾਸ ਵਿੱਚ ਕਿਰਪਾਨ ਦੀ ਵਿਸ਼ੇਸ਼ ਮਹੱਤਤਾ ਹੈ। ਕਿਰਪਾਨ ਹੱਥ ਵਿੱਚ ਫੜਨ ਨਾਲ ਦਿਲਜੀਤ ਦੀ ਲੁੱਕ ਹੋਰ ਵੀ ਪ੍ਰਭਾਵਸ਼ਾਲੀ ਲੱਗਦੀ ਹੈ।

ਸੋਹਣੀ ਦਸਤਾਰ ਤੇ ਕਲਗੀ ਸਜਾਉਣ ਨਾਲ ਵੱਖਰੀ ਲੁੱਕ

ਪੰਜਾਬੀ ਗਾਇਕ ਦਿਲਜੀਤ ਨੇ ਸੋਹਣੀ ਦਸਤਾਰ ਸਜਾਈ ਹੋਈ ਹੈ। ਦਸਤਾਰ ਦੀ ਇਕ ਵੱਖਰੀ ਮਹੱਤਤਾ ਹੈ। ਦਸਤਾਰ ਦਾ ਰੰਗ ਵਾਈਟ ਹੋਣ ਕਰਕੇ ਉਹ ਇਕ ਵੱਖਰੀ ਲੁੱਕ ਦੇ ਰਹੀ ਹੈ ਅਤੇ ਨਾਲ ਹੀ ਵਾਈਟ ਕਲਰ ਦੀ ਕਲਗੀ ਨੇ ਰਾਜੇ ਵਰਗੀ ਲੁਕ ਦਿੱਤੀ ਹੈ। ਅਕਸਰ ਰਾਜੇ ਆਪਣੀ ਦਸਤਾਰ ਉੱਤੇ ਕਲਗੀ ਸਜਾਉਂਦੇ ਸਨ ।

Read Latest News and Breaking News at Daily Post TV, Browse for more News

Ad
Ad