Punjab News;ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕੇ ਕਿਸੇ ਵੇਲੇ ਕਦੋਂ ਗੁੰਡਾਗਰਦੀ ਤੇ ਉੱਤਰ ਆਉਣ ਉਸ ਦਾ ਪਤਾ ਵੀ ਨਹੀਂ ਚੱਲਦਾ। ਗੁੰਡਾਗਰਦੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ,ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਦਾਣਾ ਮੰਡੀ ਰੋਡ ਉੱਪਰ ਬਸਤੀ ਮਗਰ ਸਿੰਘ ਜਿੱਥੇ ਮਾਈਨਿੰਗ ਕਰਨ ਵਾਲਿਆਂ ਵੱਲੋਂ ਉਸ ਰੋਡ ਉੱਪਰ ਰਹਿਣ ਵਾਲੇ ਲੋਕਾਂ ਨਾਲ ਸ਼ਰੇਆਮ ਗੁੰਡਾਗਰਦੀ ਕਰਕੇ ਉਹਨਾਂ ਨਾਲ ਕੁੱਟਮਾਰ ਕੀਤੀ ,ਅਤੇ ਮਹਿਲਾਵਾਂ ਸਣੇ ਚਾਰ ਲੋਕਾਂ ਨੂੰ ਜਖਮੀ ਕਰ ਦਿੱਤਾ ਪੀੜਤਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਘਰਾਂ ਤੋਂ ਕੁਝ ਦੂਰ ਤੇ ਮਾਈਨਿੰਗ ਕਰਨ ਵਾਲੀਆਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਮਿੱਟੀ ਦੀਆਂ ਭਰੀਆਂ ਟਰਾਲੀਆਂ ਲਗਾਤਾਰ ਨਿਕਲਦੀਆਂ ਹਨ ਜਿਨਾਂ ਨੂੰ ਨਬਾਲਗ ਚਲਾਉਂਦੇ ਹਨ ਅਤੇ ਉਹਨਾਂ ਦੀ ਰਫਤਾਰ ਇੰਨੀ ਹੁੰਦੀ ਹੈ ਕਿ ਕਈ ਵਾਰ ਉਥੇ ਹਾਦਸੇ ਹੋ ਚੁੱਕੇ ਹਨ। ਉਹਨਾਂ ਨੂੰ ਇਸ ਤਰ੍ਹਾਂ ਤੇਜ਼ ਰਫਤਾਰੀ ਨਾਲ ਚੱਲਣ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਉਹ ਅੱਗੋਂ ਗਾਲੀ ਗਲੋਚ ਕਰਦੇ ਹਨ ਅਤੇ ਮਿੱਟੀ ਦੀਆਂ ਭਰੀਆਂ ਟਰਾਲੀਆਂ ਨਾਲ ਪੂਰਾ ਰਸਤਾ ਖਰਾਬ ਹੋ ਚੁੱਕਾ ਹੈ ਅਤੇ ਮਿੱਟੀ ਉੱਡ ਕੇ ਘਰਾਂ ਵਿੱਚ ਪੈਂਦੀ ਹੈ ਜਿਸ ਨਾਲ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਟਰੈਕਟਰ ਟਰਾਲੀਆਂ ਵਾਲੇ ਉੱਚੀ ਆਵਾਜ਼ ਵਿੱਚ ਗਾਣੇ ਲਗਾਉਂਦੇ ਹਨ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਮਾਈਨਿੰਗ ਕਰਨ ਵਾਲੇ ਲੋਕਾਂ ਦੀ ਇਸ ਦਿੱਕਤਾਂ ਨੂੰ ਅਣਗੋਲਿਆਂ ਕਰਕੇ ਉਲਟਾ ਗੁੰਡਾਗਰਦੀ ਤੇ ਉੱਤਰੇ ਹੋਏ ਹਨ। ਇੱਕ ਵਾਰ ਫਿਰ ਜਦ ਮਾਈਨਿੰਗ ਕਰਨ ਵਾਲਿਆਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਹੋਰ ਗੁੰਡੇ ਬੁਲਾ ਕੇ ਉਥੋਂ ਦੇ ਵਸਨੀਕਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਈਨਿੰਗ ਕਰਨ ਵਾਲੇ ਕਿਸ ਤਰ੍ਹਾਂ ਹੱਥਾਂ ਵਿੱਚ ਤੇਜ਼ਦਾਰ ਹਥਿਆਰ ਲੈ ਕੇ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ।
ਗੁੰਡਾਗਰਦੀ ਵਿੱਚ ਜਖਮੀ ਹੋਈਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਟਰੈਕਟਰ ਟਰਾਲੀਆਂ ਵਾਲੇ ਗੁੰਡਾਗਰਦੀ ਕਰਦੇ ਨੇ ਅਤੇ ਜਾਣ ਬੁਝ ਕੇ ਅਸ਼ਲੀਲ ਗਾਣੇ ਉੱਚੀ ਉੱਚੀ ਲਗਾ ਕੇ ਤੰਗ ਪਰੇਸ਼ਾਨ ਕਰਦੇ ਨੇ ਘਰਾਂ ਵਿੱਚ ਛੋਟੇ ਛੋਟੇ ਬੱਚੇ ਹਨ ਮਿੱਟੀ ਦੀਆਂ ਭਦੀਆਂ ਟਰਾਲੀਆਂ ਜਦ ਨਿਕਲਦੀਆਂ ਹਨ ਤਾਂ ਉਹਨਾਂ ਦੀ ਮਿੱਟੀ ਉੱਡ ਕੇ ਘਰਾਂ ਵੀ ਚਾਂਦੀ ਹੈ ਜਿੱਥੇ ਸਾਹ ਲੈਣਾ ਵੀ ਬੱਚਿਆਂ ਨੂੰ ਔਖਾ ਹੋਇਆ ਪਿਆ ਹੈ ਉਥੇ ਹੀ ਤੇਜ਼ ਰਫਤਾਰ ਕਾਰਨ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਪਰ ਜਦੋਂ ਉਹਨਾਂ ਨੂੰ ਰੋਕਦੇ ਹਾਂ ਤਾਂ ਉਹ ਅੱਗੋਂ ਗੁੰਡਾਗਰਦੀ ਕਰਦੇ ਨੇ ਅੱਜ ਫਿਰ ਉਹਨਾਂ ਵੱਲੋਂ ਇੱਕ ਵਾਰ ਗੁੰਡਾਗਰਦੀ ਕਰਕੇ ਕੁੱਟਮਾਰ ਕੀਤੀ ਗਈ ਹੈ ਅਗਰ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਤਮ ਹੱਤਿਆ ਕਰ ਲੈਣਗੇ।