ਗੁਰਦਾਸਪੁਰ ‘ਚ ਇੱਕ ਹੋਰ ਐਨਕਾਊਂਟਰ, ਪੁਲਿਸ ਨਾਲ ਮੁਠਭੇੜ ‘ਚ ਬਦਮਾਸ਼ ਜ਼ਖ਼ਮੀ
Punjab Police: ਗੁਰਦਾਸਪੁਰ ਦੇ ਦੋਸਤਪੁਰ ਪਿੰਡ ਨੇੜੇ ਇੱਕ ਬਦਮਾਸ਼ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ।
Encounter in Gurdaspur: ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡ ਸ਼ਹੂਰ ਦੇ ਕੋਲ ਦੋਸਤਪੁਰ-ਰੋਡਿਆਣਾ ਮਾਰਗ ‘ਤੇ ਬਦਮਾਸ਼ਾਂ ਅਤੇ ਪੰਜਾਬ ਪੁਲਿਸ ‘ਚ ਐਨਕਾਊਂਟਰ ਹੋਇਆ। ਦੱਸ ਦਈਏ ਕਿ ਸਵੇਰੇ ਇਹ ਐਨਕਾਊਂਟਰ ਉਸ ਸਮੇਂ ਹੋਇਆ ਜਦੋਂ ਨਾਕੇਬੰਦੀ ਦੌਰਾਨ ਸੀਆਈਏ ਦੇ ਇੰਚਾਰਜ ਨੇ ਸ਼ੱਕੀ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾਕਾ ਤੋੜ ਕੇ ਭੱਜਣ ਦੀ ਫਿਰਾਕ ਵਿੱਚ ਸੀ।
ਇਸ ਦੌਰਾਨ ਕੁਝ ਹੀ ਦੂਰ ਜਾਣ ਮਗਰੋਂ ਉਸਨੇ ਪੁਲਿਸ ਪਾਰਟੀ ‘ਤੇ ਫਾਈਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰ ਕੀਤਾ। ਪੁਲਿਸ ਵਲੋਂ ਜਵਾਬੀ ਕਾਰਵਾਈ ‘ਚ ਨੌਜਵਾਨ ਦੀ ਲੱਤ ‘ਤੇ ਗੋਲੀ ਲੱਗੀ ਅਤੇ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਯ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਭਾਰਤ ਪਾਕਿਸਤਾਨ ਦੇ ਨਜ਼ਦੀਕੀ ਪਿੰਡ ਦੇ ਵਿੱਚ ਸੀਆਈਏ ਸਟਾਫ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤਾਂ ਉਸੇ ਸਮੇਂ ਜ਼ਖ਼ਮੀ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਤੋਂ ਬਾਅਦ ਸੀਆਈ ਸਟਾਫ ਦੇ ਇੰਚਾਰਜ ਅਤੇ ਟੀਮ ਵੱਲੋਂ ਜਦੋਂ ਇਸਦਾ ਪਿੱਛਾ ਕੀਤਾ ਗਿਆ ਅਤੇ ਨੌਜਵਾਨ ਨੇ ਟੀਮ ਦੇ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਦੀ ਜਵਾਬੀ ਕਾਰਵਾਈ ਵਿੱਚ ਸੀਆਈਏ ਸਟਾਫ ਵੱਲੋਂ ਵੀ ਫਾਇਰ ਕੀਤਾ ਗਿਆ।
ਨੌਜਵਾਨ ਦਾ ਨਾਮ ਜਸਪਾਲ ਉਰਫ ਜੱਸੀ ਜੋ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ। ਅਗਰੇਲੀ ਜਾਂਚ ਕੀਤੀ ਜਾ ਰਹੀ ਹੈ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਨਾਲ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।