Banner
Banner

Kiratpur Sahib ਤੋਂ ਮਨਾਲੀ ਨੇਸਨਲ ਹਾਈਵੇਅ ‘ਤੇ ਕਾਰ ਹਾਦਸਾਗ੍ਰਸਤ, ਗੱਡੀ ਹੋਈ ਚੂਰਾ ਚੂਰ

Sri Kiratpur Sahib News: ਜ਼ਖ਼ਮੀਆਂ ਨੂੰ ਕੀਰਤਪੁਰ ਸਾਹਿਬ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ। Punjab Road Accident: ਸ੍ਰੀ ਕੀਰਤਪੁਰ ਸਾਹਿਬ 25 ਮਈ ( ਚੋਵੇਸ਼ ਲਟਾਵਾ) ਕੌਮੀ ਰਾਸ਼ਟਰੀ ਮਾਰਗ ਕੀਰਤਪੁਰ ਸਾਹਿਬ ਕੁਲੂ ਮਨਾਲੀ ਚਾਰ ਮਾਰਗੀ, ਜਿਸ ਨੂੰ ਚੰਡੀਗੜ੍ਹ-ਕੁੱਲੂ-ਮਨਾਲੀ ਮੁੱਖ ਮਾਰਗ ਕਿਹਾ ‘ਤੇ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਕੀਰਤਪੁਰ ਸਾਹਿਬ ਤੋਂ […]
ਮਨਵੀਰ ਰੰਧਾਵਾ
By : Updated On: 25 May 2025 12:35:PM
Kiratpur Sahib ਤੋਂ ਮਨਾਲੀ ਨੇਸਨਲ ਹਾਈਵੇਅ ‘ਤੇ ਕਾਰ ਹਾਦਸਾਗ੍ਰਸਤ, ਗੱਡੀ ਹੋਈ ਚੂਰਾ ਚੂਰ

Sri Kiratpur Sahib News: ਜ਼ਖ਼ਮੀਆਂ ਨੂੰ ਕੀਰਤਪੁਰ ਸਾਹਿਬ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ।

Punjab Road Accident: ਸ੍ਰੀ ਕੀਰਤਪੁਰ ਸਾਹਿਬ 25 ਮਈ ( ਚੋਵੇਸ਼ ਲਟਾਵਾ) ਕੌਮੀ ਰਾਸ਼ਟਰੀ ਮਾਰਗ ਕੀਰਤਪੁਰ ਸਾਹਿਬ ਕੁਲੂ ਮਨਾਲੀ ਚਾਰ ਮਾਰਗੀ, ਜਿਸ ਨੂੰ ਚੰਡੀਗੜ੍ਹ-ਕੁੱਲੂ-ਮਨਾਲੀ ਮੁੱਖ ਮਾਰਗ ਕਿਹਾ ‘ਤੇ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਕੀਰਤਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਬਰੂਵਾਲ ਵਿਖੇ ਅੱਜ ਤੜਕੇ ਕਰੀਬ ਸਾਢੇ ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ।

ਹਾਸਲ ਜਾਣਕਾਰੀ ਮੁਤਾਬਕ ਹਾਦਸੇ ‘ਚ ਕਾਰ ਕਿਸੇ ਅਣਪਛਾਤੇ ਵਾਹਨ ‘ਚ ਵੱਜੀ ਜਿਸ ਕਾਰਨ ਕਾਰ ਵਿੱਚ ਸਵਾਰ ਪੰਜ ਲੋਕਾਂ ਚੋਂ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਕੀਰਤਪੁਰ ਸਾਹਿਬ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਨੂੰ ਰੈਫਰ ਕਰ ਦਿੱਤਾ ਗਿਆ।

ਕਾਰ ਚਾਲਕ ਨੂੰ ਬੜੀ ਮੁਸ਼ੱਕਤ ਮਗਰੋਂ ਕਾਰ ਬਾਹਰ ਕੱਢਿਆ ਗਿਆ ਕਿਉਂਕਿ ਉਕਤ ਵਿਅਕਤੀ ਕਾਰ ਵਿੱਚ ਬੁਰੀ ਤਰ੍ਹਾਂ ਦੱਬੇ ਗਏ। ਦੱਸ ਦਈਏ ਕਿ ਕਾਰ ਡਰਾਈਵਰ ਠੀਕ ਦੱਸਿਆ ਜਾ ਰਿਹਾ ਹੈ।ਇਹ ਕਾਰ ਕਿਸ ਵਹੀਕਲ ਦੇ ਪਿੱਛੇ ਵੱਜੀ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਪਤਾ। ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਵਲੋਂ ਨੈਸ਼ਨਲ ਹਾਈਵੇ ‘ਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਾਦਸਾਗ੍ਰਸਤ ਕਾਰ ਕਿਹੜੇ ਵਹੀਕਲ ‘ਚ ਵੱਜੀ। ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad