Punjab Vigilance: ਪੰਜਾਬ ਪੁਲਿਸ ‘ਚੋਂ ਬਰਖਾਸਤ ਚਲ ਰਹੀ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
Constable Amandeep Kaur: ਪੰਜਾਬ ਪੁਲਿਸ ‘ਚੋਂ ਬਰਖਾਸਤ ਚਲ ਰਹੀ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਅਮਨਦੀਪ ਦੀ ਗੱਡੀ ਚੋਂ ਨਸ਼ਾ ਬਰਾਮਦ ਹੋਇਆ ਸੀ, ਜਿਸ ਮਗਰੋਂ ਉਸ ‘ਤੇ ਵੱਡੀ ਕਾਰਵਾਈ ਹੋਈ। ਡਰੱਗ ਮਾਮਲੇ ਦੇ ‘ਚ ਬਰਖਾਸਤ ਅਮਨਦੀਪ ਕੌਰ ਤੋਂ ਹੁਣ ਵਿਜੀਲੈਂਸ ਪੁੱਛਗਿਛ ਕਰੇਗੀ।
ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਹਾਲਾਂਕਿ ਵਿਜੀਲੈਂਸ ਅਮਨ ਤੋਂ ਕਿਸ ਮਾਮਲੇ ‘ਚ ਪੁੱਛਗਿੱਛ ਕਰਨ ਵਾਲੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਵਿਜੀਲੈਂਸ ਅਮਨ ਤੋਂ ਆਮਦਨ ਤੋਂਂ ਵੱਧ ਜਾਇਦਾਦ ਮਾਮਲੇ ‘ਚ ਸਵਾਲ-ਜਵਾਬ ਕਰ ਸਕਦੀ ਹੈ।
ਲਗਜ਼ਰੀ ਲਾਈਫ ਸਟਾਈਲ ਰਿਹਾ ਚਰਚਾ ‘ਚ
ਅਮਨਦੀਪ ਕੌਰ ਨੂੰ ਹਾਲ ਹੀ ਵਿੱਚ ਇੱਕ ਡਰੱਗ ਨਾਲ ਸਬੰਧਤ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਸੀ। ਉਹ ਆਪਣੇ ਲਗਜ਼ਰੀ ਲਾਈਫ ਸਟਾਈਲ, ਰੋਲੈਕਸ ਘੜੀ, ਥਾਰ ਐਸਯੂਵੀ ਅਤੇ ਮਹਿੰਗੇ ਘਰ ਲਈ ਸੋਸ਼ਲ ਮੀਡੀਆ ਅਤੇ ਮੀਡੀਆ ‘ਤੇ ਸੁਰਖੀਆਂ ਵਿੱਚ ਰਹੀ।
ਇੱਕ ਹਾਲੀਆ ਇੰਟਰਵਿਊ ਵਿੱਚ, ਅਮਨਦੀਪ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਝੂਠੇ ਫਸਾਇਆ ਗਿਆ ਹੈ ਅਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਸਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਦੇ ਇਨਪੁਟ ਮਿਲੇ।