Coronavirus in India: ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪਿਛਲੇ ਇੱਕ ਹਫ਼ਤੇ ਵਿੱਚ ਦੇਸ਼ ਭਰ ਤੋਂ 1000 ਤੋਂ ਵੱਧ ਮਾਮਲੇ ਸਾਹਮਣੇ ਆਏ। ਮੰਗਲਵਾਰ ਨੂੰ ਨੋਇਡਾ ਵਿੱਚ 9 ਨਵੇਂ ਮਾਮਲੇ ਸਾਹਮਣੇ ਆਏ।
Covid 19 Cases Update in India: ਦੇਸ਼ ਭਰ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੱਲ੍ਹ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ। ਸੋਮਵਾਰ ਨੂੰ ਲਏ ਗਏ ਟੈਸਟ ਸੈਂਪਲ ਵਿੱਚ 9 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਨੋਇਡਾ ਵਿੱਚ ਕੁੱਲ 10 ਐਕਟਿਵ ਕੇਸ ਹਨ। ਫਿਲਹਾਲ ਸਾਰੇ ਮਰੀਜ਼ਾਂ ਨੂੰ ਹੋਮ ਆਈਸੋਲੈਸ਼ਨ ‘ਚ ਰੱਖਿਆ ਗਿਆ ਹੈ।
ਉਧਰ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਪਹਿਲਾ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ ਸੀ। ਜਿੱਥੇ ਇੱਕ 55 ਸਾਲਾਂ ਔਰਤ ਕੋਵਿਡ ਪੌਜ਼ੇਟਿਵ ਪਾਈ ਗਈ ਸੀ। ਉਦੋਂ ਤੋਂ, ਪ੍ਰਸ਼ਾਸਨ ਨੇ ਟੈਸਟਿੰਗ ਵਧਾਉਣ ਦੀ ਗੱਲ ਕੀਤੀ। ਇਹੀ ਕਾਰਨ ਸੀ ਕਿ ਮੰਗਲਵਾਰ ਨੂੰ ਇੱਕੋ ਸਮੇਂ 9 ਨਵੇਂ ਮਾਮਲੇ ਸਾਹਮਣੇ ਆਏ ਹਨ।
ਹਾਲਾਂਕਿ, ਪ੍ਰਸ਼ਾਸਨ ਨੇ ਕਿਹਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦੱਸ ਦੇਈਏ ਕਿ ਸਾਰੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਮਰੀਜ਼ਾਂ ਵਿੱਚ 5 ਔਰਤਾਂ ਤੇ 4 ਪੁਰਸ਼ ਸ਼ਾਮਲ ਹਨ। ਇਸ ਦੇ ਨਾਲ ਹੀ, ਸਾਵਧਾਨੀ ਲਈ ਜ਼ਿਲ੍ਹਾ ਹਸਪਤਾਲ ਵਿੱਚ ਜਲਦੀ ਹੀ ਇੱਕ ਕੋਵਿਡ ਵਾਰਡ ਬਣਾਇਆ ਜਾਵੇਗਾ।
ਭਾਰਤ ‘ਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 1010, ਹੁਣ ਤੱਕ 6 ਦੀ ਮੌਤ
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਅੱਜ ਭਾਰਤ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 1010 ਹੈ, ਜੋ ਕਿ ਕੱਲ੍ਹ ਨਾਲੋਂ ਇੱਕ ਵੱਧ ਹੈ। ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ 15 ਸਰਗਰਮ ਮਾਮਲੇ ਹਨ, ਜਦੋਂ ਕਿ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸੋਮਵਾਰ ਨੂੰ ਇੱਕ ਨੌਜਵਾਨ ਕੋਵਿਡ-19 ਨਾਲ ਸੰਕਰਮਿਤ ਪਾਇਆ ਗਿਆ।
ਦੂਜੇ ਪਾਸੇ, ਜੇਕਰ ਅਸੀਂ ਦਿੱਲੀ ਵਿੱਚ ਮੌਜੂਦਾ ਐਕਟਿਵ ਮਾਮਲਿਆਂ ਦੀ ਗੱਲ ਕਰੀਏ, ਤਾਂ ਇਹ ਗਿਣਤੀ 104 ਹੈ। ਕੇਰਲ ਵਿੱਚ ਸਭ ਤੋਂ ਵੱਧ ਐਕਟਿਵ ਮਾਮਲੇ 430 ਹਨ। ਪਿਛਲੇ ਨੌਂ ਦਿਨਾਂ ਵਿੱਚ, ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਚੋਂ 3 ਮਹਾਰਾਸ਼ਟਰ ਤੋਂ, 2 ਕੇਰਲ ਤੋਂ ਅਤੇ 1 ਕਰਨਾਟਕ ਤੋਂ ਹੈ।
ਨਵੇਂ ਮਾਮਲਿਆਂ ਵਿੱਚ, ਕੇਰਲ ਵਿੱਚ ਸਭ ਤੋਂ ਵੱਧ ਐਕਟਿਵ ਮਾਮਲੇ ਹਨ। ਮਹਾਰਾਸ਼ਟਰ ਦੂਜੇ ਨੰਬਰ ‘ਤੇ ਹੈ ਅਤੇ ਦਿੱਲੀ ਤੀਜੇ ਨੰਬਰ ‘ਤੇ ਹੈ। ਨੋਇਡਾ ਦਿੱਲੀ ਦੇ ਨਾਲ ਲੱਗਦਾ ਹੈ। ਇਹੀ ਕਾਰਨ ਹੈ ਕਿ ਇੱਥੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।