Banner
Banner

Faridkot ਦੇ ਨਹਿਰੂ ਸ਼ੌਪਿੰਗ ਸੈਂਟਰ ਚ ਦੂਜੀ ਰਾਤ ਵੀ ਦੋ ਦੁਕਾਨਾਂ ਨੂੰ ਚੋਰਾਂ ਨੇ ਫਿਰ ਬਣਾਇਆ ਨਿਸ਼ਾਨਾ

ਰਾਤ ਸਮੇਂ ਮੌਕੇ ਤੇ ਪਹੁੰਚੇ PCR ਦੇ ਮੁਲਾਜ਼ਮ ਤਾਂ ਚੋਰਾਂ ਵੱਲੋਂ ਮੌਕੇ ਤੋਂ ਭਜਾਈ ਕਾਰ ਜਦੋਂ ਰੋਕਣ ਦੀ ਕੀਤੀ ਕੋਸ਼ਿਸ਼ ਤਾਂ PCR ਦੀ ਟੀਮ ਤੇ ਚੋਰਾਂ ਵੱਲੋਂ ਕਾਰ ਨਾਲ ਹਮਲਾ ਕਰਨ ਦੀ ਕੀਤੀ ਕੋਸ਼ਿਸ Faridkot News: ਫਰੀਦਕੋਟ ਸ਼ਹਿਰ ਅੰਦਰ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਜਿਸ ਕਰਕੇ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ […]
ਮਨਵੀਰ ਰੰਧਾਵਾ
By : Updated On: 27 May 2025 12:08:PM
Faridkot ਦੇ ਨਹਿਰੂ ਸ਼ੌਪਿੰਗ ਸੈਂਟਰ ਚ ਦੂਜੀ ਰਾਤ ਵੀ ਦੋ ਦੁਕਾਨਾਂ ਨੂੰ ਚੋਰਾਂ ਨੇ ਫਿਰ ਬਣਾਇਆ ਨਿਸ਼ਾਨਾ

ਰਾਤ ਸਮੇਂ ਮੌਕੇ ਤੇ ਪਹੁੰਚੇ PCR ਦੇ ਮੁਲਾਜ਼ਮ ਤਾਂ ਚੋਰਾਂ ਵੱਲੋਂ ਮੌਕੇ ਤੋਂ ਭਜਾਈ ਕਾਰ ਜਦੋਂ ਰੋਕਣ ਦੀ ਕੀਤੀ ਕੋਸ਼ਿਸ਼ ਤਾਂ PCR ਦੀ ਟੀਮ ਤੇ ਚੋਰਾਂ ਵੱਲੋਂ ਕਾਰ ਨਾਲ ਹਮਲਾ ਕਰਨ ਦੀ ਕੀਤੀ ਕੋਸ਼ਿਸ

Faridkot News: ਫਰੀਦਕੋਟ ਸ਼ਹਿਰ ਅੰਦਰ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਜਿਸ ਕਰਕੇ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਉਹ ਵੀ ਕੋਤਵਾਲੀ ਤੋ ਮਹਿਜ਼ 100 ਮੀਟਰ ਦੀ ਦੂਰੀ ਤੇ ਬਣੀ ਮਾਰਕੀਟ ਚ ਬਣੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ,ਕੱਲ ਰਾਤ ਫਰੀਦਕੋਟ ਚ ਚੋਰਾਂ ਵੱਲੋਂ ਇੱਕੋ ਰਾਤ ਚ ਚਾਰ ਦੁਕਾਨਾਂ ਦੇ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਮਾਂਨ ਅਤੇ ਨਕਦੀ ਚੋਰੀ ਕੀਤੀ ਸੀ ।ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਜਿਸ ਚ ਚੋਰ ਇੱਕ ਕਾਰ ਤੇ ਆਏ ਅਤੇ ਬੇਖੌਫ ਹੋ ਚੋਰੀ ਕਰ ਫ਼ਰਾਰ ਹੋ ਗਏ ਤੇ ਅੱਜ ਮੁੜ ਚੋਰਾਂ ਨੇ ਉਸੇ ਨਹਿਰੂ ਸ਼ੌਪਿੰਗ ਮਾਰਕੀਟ ਨੂੰ ਮੁੜ ਆਪਣਾ ਨਿਸ਼ਾਨਾ ਬਣਾਇਆ ।

ਜਿੱਥੇ ਬਿਜਲੀ ਅਤੇ ਬੇਟਰੀਆ ਦੇ ਸਮਾਨ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਚੋਰੀ ਦੀਆ ਵਾਰਦਾਤਾਂ ਨੂੰ ਲੈਕੇ ਦੁਕਾਨ ਦਾਰਾ ਚ ਸਹਿਮ ਦਾ ਮਹੌਲ ਹੈ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਫਰੀਦਕੋਟ ਚ ਕੁਜ ਵੀ ਸੁਰੱਖਿਅਤ ਨਹੀਂ ਉਹ ਆਪਣੇ ਘਰ ਚੈਨ ਨਾਲ ਸੋ ਵੀ ਨਹੀਂ ਸਕਦੇ।ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਅੱਜ ਉਨ੍ਹਾਂ ਦੀ ਦੁਕਾਨ ਚੋ ਕੀਮਤੀ ਬੇਟਰੀਆ,ਨਕਦੀ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ ,ਪਰ ਪੁਲਿਸ ਸਿਰਫ ਭਰੋਸਾ ਹੀ ਦੇ ਰਹੀ ਹੈ ਚੋਰਾਂ ਤੱਕ ਨਹੀਂ ਪੁਹੰਚ ਰਹੀ।

ਇਸ ਮੌਕੇ PCR ਦੇ ਮੁਲਾਜ਼ਮ ਹੌਲਦਾਰ ਗੁਰਦਾਸ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਦੇ ਕਰੀਬ ਜਦੋ ਉਹ ਹੂਟਰ ਮਾਰਦੇ ਲੰਘ ਰਹੇ ਸਨ ਤਾਂ ਇਕ ਕਾਰ ਨਹਿਰੂ ਸ਼ੌਪਿੰਗ ਸੈਂਟਰ ਦੀਆਂ ਦੁਕਾਨਾਂ ਦੇਬਾਹਰ ਖੜੀ ਦਿਖੀ ।ਜਿਸ ਦੀਆਂ ਲਾਈਟਾਂ ਜਗ ਰਹਿਆ ਸਨ ਜਦੋਂ ਸ਼ੱਕ ਦੇ ਤੌਰ ਤੇ ਉਸ ਵਲ ਜਾਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਵੱਲੋਂ ਕਾਰ ਭਜਾ ਲਈ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਉਨ੍ਹਾਂ ਉਪਰ ਵਾਰ ਵਾਰ ਫੇਟ ਮਾਰਨ ਦੀ ਕੋਸ਼ਿਸ਼ ਕੀਤੀ। ਇਸਦੇ ਚਲਦੇ ਉਨ੍ਹਾਂ ਲਗਾਤਾਰ ਕਾਰ ਦਾ ਪਿੱਛਾ ਜਿਸਦਾ ਨੰਬਰ ਦਿਖਿਆ ਨਹੀਂ ਪਰ ਸਾਦਿਕ ਵਾਲੇ ਪਾਸੇ ਭਜਾ ਕੇ ਫਰਾਰ ਹੋ ਗਏ।

Read Latest News and Breaking News at Daily Post TV, Browse for more News

Ad
Ad