Banner
Banner

ਬਠਿੰਡਾ ਦੌਰੇ ਦੌਰਾਨ ਬੇਹੋਸ਼ ਹੋਕੇ ਡਿੱਗੇ ਬਜ਼ੁਰਗ ਦੀ ਡਾ. ਰਵਜੋਤ ਸਿੰਘ ਨੇ ਬਚਾਈ ਜਾਨ

Punjab News: ਬਠਿੰਡਾ ਦੌਰੇ ਦੌਰਾਨ ਕੈਬਨਿਟ ਮੰਤਰੀ ਡਾਕਟਰ ਰਵਜੋਤ ਨੇ ਡਾਕਟਰ ਹੋਣ ਦਾ ਫ਼ਰਜ਼ ਕੀਤਾ ਅਦਾ, ਬਠਿੰਡਾ ਦੌਰੇ ਦੌਰਾਨ ਬੇਹੋਸ਼ ਹੋਕੇ ਡਿੱਗੇ ਬਜ਼ੁਰਗ ਦੀ ਜਾਨ ਬਚਾਈ ਹੈ। ਡਾ. ਰਵਜੋਤ ਨੇ ਅੱਜ ਬਠਿੰਡਾ ਦੀ ਆਪਣੀ ਫੇਰੀ ਦੌਰਾਨ ਸੀਪੀਆਰ ਦੇ ਕੇ ਇੱਕ ਬਜ਼ੁਰਗ ਆਦਮੀ ਦੀ ਜਾਨ ਬਚਾਈ। ਜਿਸ ਦੀ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਟਵਿਟਰ ‘ਤੇ […]
Dailypost News
By : Updated On: 27 May 2025 21:26:PM
ਬਠਿੰਡਾ ਦੌਰੇ ਦੌਰਾਨ ਬੇਹੋਸ਼ ਹੋਕੇ ਡਿੱਗੇ ਬਜ਼ੁਰਗ ਦੀ ਡਾ. ਰਵਜੋਤ ਸਿੰਘ ਨੇ ਬਚਾਈ ਜਾਨ

Punjab News: ਬਠਿੰਡਾ ਦੌਰੇ ਦੌਰਾਨ ਕੈਬਨਿਟ ਮੰਤਰੀ ਡਾਕਟਰ ਰਵਜੋਤ ਨੇ ਡਾਕਟਰ ਹੋਣ ਦਾ ਫ਼ਰਜ਼ ਕੀਤਾ ਅਦਾ, ਬਠਿੰਡਾ ਦੌਰੇ ਦੌਰਾਨ ਬੇਹੋਸ਼ ਹੋਕੇ ਡਿੱਗੇ ਬਜ਼ੁਰਗ ਦੀ ਜਾਨ ਬਚਾਈ ਹੈ। ਡਾ. ਰਵਜੋਤ ਨੇ ਅੱਜ ਬਠਿੰਡਾ ਦੀ ਆਪਣੀ ਫੇਰੀ ਦੌਰਾਨ ਸੀਪੀਆਰ ਦੇ ਕੇ ਇੱਕ ਬਜ਼ੁਰਗ ਆਦਮੀ ਦੀ ਜਾਨ ਬਚਾਈ।

ਜਿਸ ਦੀ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਟਵਿਟਰ ‘ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਤੁਸੀ ਵੇਖ ਸਕਦੇ ਹੋ ਕਿ ਡਾ ਰਵਜੋਤ ਕਿਵੇਂ ਮਰੀਜ਼ ਦੀ ਮਦਦ ਕਰ ਰਹੇਂ ਹਨ।

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ-ਸਵੇਰੇ ਹੀ ਅਬੋਹਰ ਨਗਰ ਨਿਗਮ ਦਾ ਅਚਾਨਕ ਦੌਰਾ ਕੀਤਾ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਵਿਭਾਗ ਵਿਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਨੂੰ ਡਿਊਟੀ ‘ਚ ਅਣਗਹਿਲੀ ਕਰਨ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ।

ਡਾ. ਰਵਜੋਤ ਸਿੰਘ ਨੇ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੇ ਮੱਦੇ ਨਜ਼ਰ ਉਹ ਅਬੋਹਰ ਦੇ ਇਸ ਅਚਾਨਕ ਦੌਰੇ ਤੇ ਪਹੁੰਚੇ ਹਨ। ਉਹਨਾਂ ਨੇ ਇਸ ਦੌਰਾਨ ਸ਼ਹਿਰ ਦੇ ਕੂੜਾ ਡੰਪ, ਇੰਦਰਾ ਨਗਰੀ ਸਟੇਡੀਅਮ, ਨਹਿਰੂ ਸਟੇਡੀਅਮ, ਸਬਜ਼ੀ ਮੰਡੀ, ਕ੍ਰਿਸ਼ਨਾ ਨਗਰੀ , ਘੁਮਿਆਰ ਮੁਹੱਲਾ ਅਤੇ ਅਜੀਮਗੜ੍ਹ ਇਲਾਕੇ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੇਠਲੇ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ।

Read Latest News and Breaking News at Daily Post TV, Browse for more News

Ad
Ad