Banner
Banner

ਕਪੂਰਥਲਾ ਦੇ ਇੱਕ ਪਿੰਡ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਘਰ ਚੋਰਾਂ ਨੇ ਪਾਈ ਕਾਰਵਾਈ

Punjab News: ਕਪੂਰਥਲਾ ਦੇ ਥਾਣਾ ਬੇਗੋਵਾਲ ਅਧੀਨ ਆਉਦੇ ਪਿੰਡ ਟਾਂਡੀ ਦਾਖਲੀ ਵਿਖੇ ਚੋਰਾਂ ਨੇ ਚਿੱਟੇ ਦਿਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਧਰਮਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉਥੇ ਪਈ ਨਗਦੀ ਤੇ ਜੇਵਰ ਚੋਰੀ ਕਰ ਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਕੌਰ ਪਤਨੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨਾ ਦੇ ਪਤੀ […]
Dailypost News
By : Updated On: 29 May 2025 16:48:PM
ਕਪੂਰਥਲਾ ਦੇ ਇੱਕ ਪਿੰਡ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਘਰ ਚੋਰਾਂ ਨੇ ਪਾਈ ਕਾਰਵਾਈ

Punjab News: ਕਪੂਰਥਲਾ ਦੇ ਥਾਣਾ ਬੇਗੋਵਾਲ ਅਧੀਨ ਆਉਦੇ ਪਿੰਡ ਟਾਂਡੀ ਦਾਖਲੀ ਵਿਖੇ ਚੋਰਾਂ ਨੇ ਚਿੱਟੇ ਦਿਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਧਰਮਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉਥੇ ਪਈ ਨਗਦੀ ਤੇ ਜੇਵਰ ਚੋਰੀ ਕਰ ਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਕੌਰ ਪਤਨੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨਾ ਦੇ ਪਤੀ ਸਬ- ਇੰਸਪੈਕਟਰ ਤੇ ਪਦਉਨਤ ਹੋਣ ਲਈ ਫਿਲੋਰ ਵਿਖੇ ਟਰੇਨਿੰਗ ਤੇ ਗਏ ਹੋਏ ਤੇ ਮੈਂ ਬੀਤੇ ਕੱਲ 27 ਮਈ ਨੂੰ ਘਰ ਨੂੰ ਤਾਲਾ ਲਗਾ ਕੇ ਰਿਸ਼ਤੇਦਾਰਾਂ ਚ ਹੋ ਰਹੇ ਭੋਗ ਸਮਾਗਮ ਚ ਸ਼ਾਮਲ ਹੋਣ ਲਈ ਘਰੋ ਸਵੇਰੇ 8 ਵਜੇ ਘਰੋ ਚਲੀ ਗਈ ।

ਜਦ ਸ਼ਾਮ 4 ਵਜੇ ਘਰ ਆ ਕੇ ਮੇਨ ਗੇਟ ਦਾ ਤਾਲਾ ਖੋਹਲ ਕੇ ਅੰਦਰ ਗਈ ਤਾਂ ਅੰਦਰ ਮੇਨ ਦਰਵਾਜ਼ੇ ਦਾ ਤਾਲਾ ਟੁਟਿਆ ਹੋਇਆ ਸੀ ਤੇ ਅੰਦਰ ਕਮਰਿਆਂ ਚ ਬਣੀਆਂ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਮੈ ਇਕੱਲੀ ਹੋਣ ਕਰਕੇ ਇਹ ਸਭ ਵੇਖ ਕੇ ਡਰ ਗਈ ਤੇ ਗੁਆਂਢੀਆਂ ਨੂੰ ਸੱਦ ਕੇ ਲਿਆਦਾਂ , ਜਦ ਸਮਾਨ ਚੈੱਕ ਕੀਤਾ ਤਾਂ 40 ਹਜ਼ਾਰ ਦੀ ਨਗਦੀ, ਦੋ ਤੋਲੇ ਸੋਨਾ, ਕੀਮਤੀ ਸ਼ਰਾਬ ਤੇ ਹੋਰ ਸਮਾਨ ਗਾਇਬ ਸੀ। ਉਨਾ ਦੱਸਿਆ ਕਿ ਚੋਰ ਕੰਧ ਟੱਪ ਕੇ ਘਰ ਚ ਦਾਖਲ ਹੋਏ ਤੇ ਅੰਦਰ ਦਰਵਾਜਿਆਂ ਦਾ ਤਾਲਾ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸੰਤੋਸ਼ ਕੌਰ ਨੇ ਦੱਸਿਆ ਕਿ ਇਸ ਸਬੰਧੀ ਬੇਗੋਵਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਨਾ ਮੌਕੇ ਤੋ ਇੱਕ ਲੋਹੇ ਦੀ ਸੱਬਲ ਆਪਣੇ ਕਬਜ਼ੇ ਚ ਲੈ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad