Banner
Banner

Latest News: ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ

Latest News: ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਪਹਿਲੇ ਗੇੜ ਵਿੱਚ ਜਿਨਾਂ ਜਿਲਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਹੈ ਉਸ ਵਿੱਚ ਫਾਜਿਲਕਾ ਜਿਲਾ ਵੀ ਸ਼ਾਮਿਲ ਹੈ ਜੀ ਹਾਂ ਅਸੀਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 15 ਜੂਨ ਤੋਂ […]
ਮਨਵੀਰ ਰੰਧਾਵਾ
By : Updated On: 01 Jun 2025 13:18:PM
Latest News: ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ

Latest News: ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਪਹਿਲੇ ਗੇੜ ਵਿੱਚ ਜਿਨਾਂ ਜਿਲਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਹੈ ਉਸ ਵਿੱਚ ਫਾਜਿਲਕਾ ਜਿਲਾ ਵੀ ਸ਼ਾਮਿਲ ਹੈ ਜੀ ਹਾਂ ਅਸੀਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਅਮਲ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਪੰਜਾਬ ਸਰਕਾਰ ਨੇ 15 ਦਿਨ ਪਹਿਲਾਂ ਹੀ ਕਰੀਬ ਇੱਕ ਜੂਨ ਤੋਂ ਕੁਝ ਜਿਲ੍ਹਿਆਂ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨ ਆਪਣੇ ਖੇਤ ਤਿਆਰ ਕਰਨ ਲੱਗ ਪਏ ਹਨ ਇਹ ਵੀ ਦੇਖਿਆ ਗਿਆ ਹੈ ਕਿ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਸਾਂਭਿਆ ਜਾ ਰਿਹਾ ਹੈ

ਕੁਝ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵਾਰ ਬਾਸਮਤੀ ਦੀ ਕਾਸਤ ਕਰਨ ਵਿੱਚ ਉਹਨਾਂ ਵੱਲੋਂ ਜਿਆਦਾ ਦਿਲਚਸਪੀ ਲਈ ਜਾਏਗੀ ਇਸ ਦਾ ਅਸਲ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਝੋਨੇ ਦੀ ਕਾਸ਼ਤ ਕਰਨ ਤੇ ਪਾਬੰਦੀ ਲਗਾਈ ਗਈ ਹੈ ਜਿਸ ਤੇ ਚਲਦਿਆਂ ਫਾਜਿਲਕਾ ਅਤੇ ਨਾਲ ਲੱਗਦੇ ਜਿਲਿਆਂ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਇਥੋਂ ਦੇ ਕਿਸਾਨ ਹਾਈਬ੍ਰਿਡ ਝੋਨੇ ਦੀ ਕਾਸਤ ਕਰਦੇ ਸਨ ਪਰ ਝੋਨੇ ਤੇ ਪਾਬੰਦੀ ਹੋਣ ਕਾਰਨ ਕਿਸਾਨਾਂ ਵੱਲੋਂ ਇਸ ਵਾਰ ਬਾਸਮਤੀ ਦੇ ਵੱਲ ਰੁੱਖ ਕਰ ਲਿਆ ਹੈ ।

ਕਿਸਾਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ ਕਿਸਾਨਾਂ ਨੇ ਉਧਰ ਕਿਹਾ ਕਿ ਉਹ ਅੱਠ ਘੰਟੇ ਮਿਲ ਰਹੀ ਬਿਜਲੀ ਸਪਲਾਈ ਤੋਂ ਖੁਸ਼ ਹਨ ਪਰ ਨਹਿਰੀ ਪਾਣੀ ਦੀ ਘਾਟ ਜਰੂਰ ਕਿਤੇ ਨਾ ਕਿਤੇ ਰੜਕਦੀ ਹੈ ਕਿਉਂਕਿ ਨਹਿਰਾਂ ਦੇ ਵਿੱਚ ਪਾਣੀ ਨਹੀਂ ਜਿਸ ਕਰਕੇ ਉਹ ਫਿਲਹਾਲ ਪੰਜ ਤੋਂ ਸੱਤ ਦਿਨਾਂ ਦੇ ਬਾਅਦ ਹੀ ਬਜਾਈ ਕਰ ਸਕਣਗੇ ਫਿਲਹਾਲ ਕਿਸਾਨਾਂ ਨੂੰ ਲੇਬਰ ਦੀ ਕੋਈ ਸਮੱਸਿਆ ਨਹੀਂ ਹੈ

Read Latest News and Breaking News at Daily Post TV, Browse for more News

Ad
Ad