Corona Alert: ਪੰਜਾਬ ਦੇ ਲੋਕ ਕਰੋਨਾ ਨੂੰ ਲੈ ਕੇ ਵਰਤਨ ਸਾਵਧਾਨੀਆਂ : ਡਾ. ਬਲਵੀਰ ਸਿੰਘ 

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਜਖਵਾਲੀ ਦੇ ਨਜ਼ਦੀਕ ਬਣੇ ਪਰਾਲੀ ਦੇ ਡੰਪ ਦਾ ਨਿਰੀਖਣ ਕੀਤਾ । Corona Alert: ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ  ਰਿਹਾਇਸ਼ੀ ਖੇਤਰ ਨੂੰ ਦੇਖਦਿਆਂ ਹੋਇਆਂ ਇੱਥੇ ਭਾਵੇਂ ਪਹਿਲਾਂ ਹੀ ਸਾਵਧਾਨੀਆਂ ਨੂੰ ਲੈ ਕੇ ਪ੍ਰਬੰਧ ਜਰੂਰ ਕੀਤੇ ਗਏ ਹਨ ਪ੍ਰੰਤੂ ਜੋ ਰਿਹਾਇਸ਼ੀ […]
ਮਨਵੀਰ ਰੰਧਾਵਾ
By : Updated On: 02 Jun 2025 10:37:AM
Corona Alert: ਪੰਜਾਬ ਦੇ ਲੋਕ ਕਰੋਨਾ ਨੂੰ ਲੈ ਕੇ ਵਰਤਨ ਸਾਵਧਾਨੀਆਂ : ਡਾ. ਬਲਵੀਰ ਸਿੰਘ 
Dr.Balbir Singh

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਜਖਵਾਲੀ ਦੇ ਨਜ਼ਦੀਕ ਬਣੇ ਪਰਾਲੀ ਦੇ ਡੰਪ ਦਾ ਨਿਰੀਖਣ ਕੀਤਾ ।

Corona Alert: ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ  ਰਿਹਾਇਸ਼ੀ ਖੇਤਰ ਨੂੰ ਦੇਖਦਿਆਂ ਹੋਇਆਂ ਇੱਥੇ ਭਾਵੇਂ ਪਹਿਲਾਂ ਹੀ ਸਾਵਧਾਨੀਆਂ ਨੂੰ ਲੈ ਕੇ ਪ੍ਰਬੰਧ ਜਰੂਰ ਕੀਤੇ ਗਏ ਹਨ ਪ੍ਰੰਤੂ ਜੋ ਰਿਹਾਇਸ਼ੀ ਏਰੀਏ ਦੇ ਨਜ਼ਦੀਕ ਪਰਾਲੀ ਦੀਆਂ ਗੰਡਾਂ ਹਨ ਉਨਾਂ ਨੂੰ ਪਹਿਲਾਂ ਚੁਕਾਇਆ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਪੇਸ਼ ਆ ਸਕੇ ਗੰਢਾਂ ਦੇ ਦਰਮਿਆਨ ਗਰੀਨ ਬੈਲਟ ਤਾਂ ਜਰੂਰ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, 

ਕਿਉਂਕਿ ਕੁਝ ਦਿਨ ਪਹਿਲਾਂ ਪਟਿਆਲਾ ਜਿਲਾ ਦੇ ਪਿੰਡ ਦੰਦਰਾਲਾ ਵਿੱਚ  ਤੂੜੀ ਦੇ ਕੁੱਪ ਦੇ ਨਾਲ ਪਾਥੀਆਂ ਪਈਆਂ ਸਨ ਜਿੱਥੇ ਅੱਗ ਲੱਗਣ ਵਰਗੀ ਘਟਨਾ ਘਟੀ ਜਿੱਥੇ ਕੋਈ ਨਾ ਜਾ ਸਕਿਆ, ਜਿਸ ਕਾਰਨ ਉਥੇ ਫਾਇਰ ਬ੍ਰਿਗਡ ਦੀਆਂ ਗੱਡੀਆਂ ਬੁਲਾ ਕੇ  ਅੱਗ ਤੇ ਕਾਬੂ ਆਉਣ ਲਈ ਚਾਰ ਘੰਟੇ ਤੱਕ ਲੱਗ ਗਏ, ਤੇ ਇਸ ਅੱਗ ਕਾਰਨ ਕਾਫੀ ਨੁਕਸਾਨ ਵੀ ਹੋਇਆ ਤੇ ਅਜਿਹੇ ਕੇਸਾਂ ਵਿੱਚ ਕਿਸਾਨ ਤੱਕ ਵੀ ਝੁਲਸ ਚੁੱਕੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਣਕ ਦੀਆਂ ਫਸਲਾਂ ਦੇ ਵਿੱਚ ਹਰਾ ਚਾਰਾ ਜਰੂਰ ਉਗਾਉਣ ਤਾਂ ਜੋ ਅੱਗ ਲੱਗਣ ਵਰਗੀਆਂ ਘਟਨਾਵਾਂ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਰੂਰ ਐਂਟਰ ਕਰ ਸਕਣ। 

ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੰਢਾਂ ਦਾ ਕਿਸਾਨਾਂ ਨੂੰ ਕਾਫੀ ਆਰਥਿਕ ਤੌਰ ਤੇ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਦੇ ਵਿੱਚ 

ਦੇਸ਼ ਭਰ ਵਿੱਚ ਕਰੋਨਾ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਦੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਵਧਾਨੀਆਂ ਵਰਤਣ ਦੀ ਲੋੜ ਹੈ। 

ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਚੰਗੇ ਹਨ ਤੇ ਸਿਹਤ ਵਿਭਾਗ ਵੱਲੋਂ ਵੀ ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚੋਂ ਜੋ ਕੇਸ ਸਾਹਮਣੇ ਆ ਰਹੇ ਹਨ, ਉਹ ਵੀ ਦੇਸ਼ ਦੇ ਕਈ ਹਿਸਿਆ ਕੇਰਲ, ਕਰਨਾਟਕਾ, ਮਹਾਰਾਸ਼ਟਰਾ, ਦਿੱਲੀ, ਯੂਪੀ ਦੇ ਆਸ ਪਾਸ ਗੁੜਗਾਉਂ ਬਾਅਦ ਵਿੱਚ ਜਰੂਰ ਦੇਖਣ ਨੂੰ ਮਿਲੇ ਹਨ ਤੇ ਪੰਜਾਬ ਵਿੱਚ ਅਜਿਹੇ ਕੇਸ ਆਪਸੀ ਕੋਂਟੈਕਟ ਵਿੱਚੋਂ ਹੀ ਨਿਕਲੇ ਹਨ, ਜਿਨਾ ਨੂੰ ਸਿਹਤ ਵਿਭਾਗ ਵੱਲੋਂ ਫਾਇੰਡ ਆਊਟ ਕੀਤਾ ਜਾ ਰਿਹਾ ਹੈ, ਤੇ ਉਨਾਂ ਨੂੰ ਕੁਰੰਟਾਨ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕਿਸੇ ਕਰੋਨਾ ਨੂੰ ਲੈ ਕੇ ਕਿਸੇ ਪ੍ਰਕਾਰ ਤੋਂ ਭੈਭੀਤ ਹੋਣ ਦੀ ਲੋੜ ਨਹੀਂ ਕਿਉਂਕਿ ਸਿਹਤ ਵਿਭਾਗ ਵੱਲੋਂ ਕਰੋਨਾ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰੰਤੂ ਫਿਰ ਵੀ ਗਰਭਪਤੀ ਔਰਤਾਂ, ਬਜ਼ੁਰਗ, ਡਾਇਲਸਿਸ ਤੋਂ ਪ੍ਰਭਾਵਿਤ ਵਿਅਕਤੀਆਂ, ਆਦ ਨੂੰ ਧਿਆਨ ਰੱਖਣ ਦੀ ਲੋੜ ਹੈ ਤੇ ਉਹ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਜਰੂਰ ਕਰਨ  ਤੇ ਜਿਸ ਨੂੰ ਵੀ ਖਾਂਸੀ ਜੁਕਾਮ ਬੁਖਾਰ ਦੀ ਸ਼ਿਕਾਇਤ ਹੈ ਉਹ ਆਪਣਾ ਟੈਸਟ ਕਰਵਾਉਣ। 

Read Latest News and Breaking News at Daily Post TV, Browse for more News

Ad
Ad