Smartphones Usage: ਪੰਜਾਬ ‘ਚ 93.7% ਔਰਤਾਂ ਕੋਲ ਸਮਾਰਟ ਫ਼ੋਨ ਹਨ। ਇਸ ‘ਚ 98.5% ਸ਼ਹਿਰੀ ਅਤੇ 91% ਪੇਂਡੂ ਔਰਤਾਂ ਸ਼ਾਮਲ ਹਨ।
Punjab’s Women Smartphone Usage: ਪੰਜਾਬ ਦੀਆਂ ਔਰਤਾਂ ਨੇ ਸਮਾਰਟ ਫੋਨ ਦੀ ਵਰਤੋਂ ‘ਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ 96.7 ਫੀਸਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ, ਜਦੋਂ ਕਿ 94 ਪ੍ਰਤੀਸ਼ਤ ਮਰਦ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ। ਪਿੰਡਾਂ ਵਿੱਚ ਵੀ 91.2 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ।
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀ ਤਾਜ਼ਾ ਸਰਵੇਖਣ ਰਿਪੋਰਟ ਮੁਤਾਬਕ, ਪੰਜਾਬ ਦੀਆਂ ਔਰਤਾਂ ਸਮਾਰਟ ਫੋਨ ਦੀ ਵਰਤੋਂ ‘ਚ ਦੇਸ਼ ਵਿੱਚ ਤੀਜੇ ਸਥਾਨ ‘ਤੇ ਹਨ। ਇਹ ਸਰਵੇਖਣ ਇਹ ਪਤਾ ਲਗਾਉਣ ਲਈ ਕੀਤਾ ਗਿਆ ਸੀ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਰਦਾਂ ਅਤੇ ਔਰਤਾਂ ਦੁਆਰਾ ਕਿਸ ਕਿਸਮ ਦੇ ਮੋਬਾਈਲ ਦੀ ਵਰਤੋਂ ਵਧੇਰੇ ਕੀਤੀ ਜਾ ਰਹੀ ਹੈ।
ਮੰਤਰਾਲੇ ਨੇ ਇਹ ਸਰਵੇਖਣ 15 ਤੋਂ 29 ਸਾਲ ਦੀ ਉਮਰ ਦੀਆਂ ਔਰਤਾਂ ‘ਤੇ ਕੀਤਾ, ਜਿਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸਮਾਰਟ ਫੋਨ ਦੀ ਵਰਤੋਂ ਕੀਤੀ। ਸ਼ਹਿਰੀ ਔਰਤਾਂ ਵਿੱਚ ਸਮਾਰਟ ਫੋਨ ਦੀ ਵਰਤੋਂ ਵਿੱਚ ਗੋਆ ਸਿਖਰ ‘ਤੇ ਹੈ, ਜਿੱਥੇ 100 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ। ਮਨੀਪੁਰ 97.9 ਪ੍ਰਤੀਸ਼ਤ ਦੇ ਨਾਲ ਦੂਜੇ ਸਥਾਨ ‘ਤੇ ਹੈ। ਕੇਂਦਰ ਸ਼ਾਸਤ ਪ੍ਰਦੇਸ਼ਾਂ ਚੋਂ, ਪੁਡੂਚੇਰੀ, ਲਕਸ਼ਦੀਪ ਅਤੇ ਲੱਦਾਖ 100% ਨਾਲ ਸਿਖਰ ‘ਤੇ ਹਨ। ਜੇਕਰ ਅਸੀਂ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੀ ਗੱਲ ਕਰੀਏ, ਤਾਂ 93.2% ਔਰਤਾਂ ਸਮਾਰਟ ਫ਼ੋਨ ਵਰਤ ਰਹੀਆਂ ਹਨ। ਸਿਰਫ਼ 2.9% ਔਰਤਾਂ ਆਮ ਮੋਬਾਈਲ ਫ਼ੋਨ ਵਰਤ ਰਹੀਆਂ ਹਨ।
93.7% ਔਰਤਾਂ ਕੋਲ ਸਮਾਰਟ ਫ਼ੋਨ
ਸੂਬੇ ‘ਚ 93.7% ਔਰਤਾਂ ਕੋਲ ਸਮਾਰਟ ਫ਼ੋਨ ਹਨ। ਇਸ ‘ਚ 98.5% ਸ਼ਹਿਰੀ ਅਤੇ 91% ਪੇਂਡੂ ਔਰਤਾਂ ਸ਼ਾਮਲ ਹਨ। ਇਸੇ ਤਰ੍ਹਾਂ, ਪਿੰਡਾਂ ਵਿੱਚ ਜ਼ਿਆਦਾਤਰ ਔਰਤਾਂ ਕੋਲ ਆਮ ਮੋਬਾਈਲ ਫ਼ੋਨ ਹਨ, ਜਿਸਦੀ ਪ੍ਰਤੀਸ਼ਤਤਾ 5.3 ਹੈ। ਸ਼ਹਿਰਾਂ ਵਿੱਚ, ਸਿਰਫ਼ 0.7% ਔਰਤਾਂ ਕੋਲ ਆਮ ਮੋਬਾਈਲ ਫ਼ੋਨ ਹਨ।
ਪੇਂਡੂ ਔਰਤਾਂ ਕਰ ਰਹੀਆਂ ਇੰਟਰਨੈੱਟ ਦੀ ਜ਼ਿਆਦਾ ਵਰਤੋਂ
ਰਿਪੋਰਟ ਮੁਤਾਬਕ, ਪੰਜਾਬ ਦੀਆਂ 95% ਔਰਤਾਂ ਦਿਨ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਜ਼ਰੂਰ ਕਰਦੀਆਂ ਹਨ। ਜਦੋਂ ਕਿ ਪਿੰਡਾਂ ਵਿੱਚ 96.4% ਔਰਤਾਂ ਦਿਨ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਕਰ ਰਹੀਆਂ ਹਨ, ਸ਼ਹਿਰੀ ਔਰਤਾਂ ਦੀ ਪ੍ਰਤੀਸ਼ਤਤਾ 92.5% ਹੈ। ਇਸੇ ਤਰ੍ਹਾਂ, 4.9% ਔਰਤਾਂ ਹਫ਼ਤੇ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਕਰ ਰਹੀਆਂ ਹਨ। ਇਸ ਵਿੱਚ, ਸ਼ਹਿਰੀ ਔਰਤਾਂ ਦੀ ਪ੍ਰਤੀਸ਼ਤਤਾ 7.3% ਹੈ ਅਤੇ ਪੇਂਡੂ ਔਰਤਾਂ ਦੀ ਪ੍ਰਤੀਸ਼ਤਤਾ 3.6 ਹੈ। ਇਹ ਡੇਟਾ ਪਿਛਲੇ ਤਿੰਨ ਮਹੀਨਿਆਂ ਦੌਰਾਨ ਇੰਟਰਨੈੱਟ ਦੀ ਵਰਤੋਂ ਦੀ ਬਾਰੰਬਾਰਤਾ ਦੇ ਅਨੁਸਾਰ ਇਕੱਠਾ ਕੀਤਾ ਗਿਆ ਹੈ।
ਪਿੰਡਾਂ ਵਿੱਚ 26.8% ਲੋਕ ਕਰਦੇ ਆਨਲਾਈਨ ਖਰੀਦਦਾਰੀ
ਪਿਛਲੇ ਇੱਕ ਮਹੀਨੇ ਦੌਰਾਨ ਕੀਤੇ ਗਏ ਸਰਵੇਖਣ ਅਨੁਸਾਰ, ਪਿੰਡਾਂ ਵਿੱਚ 26.8% ਲੋਕ ਔਨਲਾਈਨ ਖਰੀਦਦਾਰੀ ਕਰ ਰਹੇ ਹਨ। 11.4% ਲੋਕ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦੇ ਰਹੇ ਹਨ, ਜਦੋਂ ਕਿ 73.9% ਲੋਕ ਗੈਰ-ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਆਰਡਰ ਦੇ ਰਹੇ ਹਨ।
ਸਮਾਰਟ ਫੋਨ ਦੀ ਜ਼ਿਆਦਾ ਵਰਤੋਂ ਦੇ ਨੁਕਸਾਨ
- ਦੇਰ ਰਾਤ ਤੱਕ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
- ਅੱਖਾਂ ਵਿੱਚ ਜਲਣ ਅਤੇ ਥਕਾਵਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਵਧ ਸਕਦੀਆਂ ਹਨ।
- ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ।