ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਹੋਇਆ ਹੰਗਾਮਾ, ਲੋਹੇ ਦੀ ਰਾਡ ਨਾਲ ਹਮਲਾ, ਦੋ ਜ਼ਖ਼ਮੀ
Sangrur News: ਪਿੰਡ ਦੇ ਵਿਅਕਤੀਆਂ ਦੀ ਪਾਰਕਿੰਗ ਵਿੱਚ ਲੱਗੇ ਪਰਚੀ ਕੱਟਣ ਵਾਲੇ ਮੁੰਡਿਆਂ ਵੱਲੋਂ ਕੁੱਟਮਾਰ ਕਰ ਰਾੜ ਨਾਲ ਹਮਲਾ ਕੀਤਾ ਗਿਆ।
Fight over Parking Slip: ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਾਰਕਿੰਗ ਦੇ ਠੇਕੇਦਾਰ ਵੱਲੋਂ ਰੱਖੇ ਵਿਅਕਤੀਆਂ ਵੱਲੋਂ ਦੂਜੇ ਵਿਅਕਤੀਆਂ ਨਾਲ ਲੜਾਈ ਕੀਤੀ ਗਈ। ਲੜਾਈ ‘ਚ ਪਾਰਕਿੰਗ ਦੀਆਂ ਪਰਚੀਆਂ ਕੱਟਣ ਵਾਲਿਆਂ ਵੱਲੋਂ ਰਾੜ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਵਿਅਕਤੀ ਜ਼ਖ਼ਮੀ ਹੋਇਆ ਅਤੇ ਉਸ ਨੂੰਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਖ਼ਮੀ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੱਚੇ ਦਾ ਨਾਂਅ ਬਦਲੀ ਸਬੰਧੀ ਅਤੇ ਸਰਕਾਰੀ ਹਸਪਤਾਲ ਆਇਆ ਸੀ ਤਾਂ ਉੱਥੇ ਜਦੋਂ ਉਸਨੇ ਆਪਣੀ ਮੋਟਰਸਾਈਕਲ ਹਸਪਤਾਲ ਕੋਲ ਖੜ੍ਹੀ ਕੀਤੀ ਤਾਂ ਪਾਰਕਿੰਗ ਵਾਲੇ ਨੇ ਉਸ ਨਾਲ ਲੜਣਾ ਸ਼ੁਰੂ ਕਰ ਦਿੱਤਾ। ਉਸ ਨੇ ਪੀੜਤ ਨੂੰ ਕਿਹਾ ਕਿ ਉਹ ਆਪਣੀ ਬਾਈਕ ਜਾਂ ਤਾਂ ਅੰਦਰ ਲੈ ਜਾਣ ਜਾਂ ਫਿਰ ਇੱਥੇ ਨਾ ਖੜ੍ਹੀ ਕਰਨ, ਨਹੀਂ ਤਾਂ ਉਹ ਬਾਈਕ ਨੂੰ ਤੋੜ ਦੇਣਗੇ। ਜਿਸ ਤੋਂ ਬਾਅਦ ਬਹਿਸਬਾਜ਼ੀ ਸ਼ੁਰੂ ਗਈ ਅਤੇ ਇਸੇ ਦੌਰਾਨ ਪਾਰਕਿੰਗ ਵਾਲੇ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਕੀਤਾ ਅਤੇ ਨਾਲ ਹੀ ਉਸਦੇ ਸਾਥੀ ‘ਤੇ ਵੀ ਹਮਲਾ ਕਰ ਦਿੱਤਾ।

ਉੱਥੇ ਹੀ ਦੂਜੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਜਾ ਰਹੇ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦੇ ਪਿੰਡ ਦੇ ਵਿਅਕਤੀਆਂ ਦੀ ਪਾਰਕਿੰਗ ਵਿੱਚ ਲੱਗੇ ਪਰਚੀ ਕੱਟਣ ਵਾਲੇ ਮੁੰਡਿਆਂ ਵੱਲੋਂ ਕੁੱਟਮਾਰ ਕੀਤੀ ਗਈ ਜਦੋਂ ਉਹ ਆਪਣੇ ਜਾਣਕਾਰ ਨੂੰ ਛੁੱਡਾਉਣ ਗਏ ਤਾਂ ਉਨ੍ਹਾਂ ‘ਤੇ ਵੀ ਹਮਲਾ ਕੀਤਾ ਗਿਆ।
ਇਸ ਦੇ ਨਾਲ ਹੀ ਪਿੰਡ ਦੇ ਬਾਕੀ ਲੋਕ ਵੀ ਇਸ ਮਾਮਲੇ ਤੋਂ ਬਾਅਦ ਸਰਕਾਰੀ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਪਾਰਕਿੰਗ ਵਾਲਿਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ ਰਾਕਾ ਤੇ ਪ੍ਰਕਾਸ਼ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਨੇ ਉਨ੍ਹਾਂ ਦੇ ਪਿੰਡ ਦੀਆਂ ਲੋਕਾਂ ‘ਤੇ ਹਮਲਾ ਕੀਤਾ ਸੀ। ਜਿਨਾਂ ਨੂੰ ਪੁਲਿਸ ਵੱਲੋਂ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।