Victory Parade of Royal Challengers Bangalore: ਰਾਇਲ ਚੈਲੇਂਜਰਜ਼ ਬੰਗਲੌਰ ਦੀ ਵਿਕਟਰੀ ਪਰੇਡ ਦੌਰਾਨ, ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਦੀ ਖ਼ਬਰ ਹੈ।
RCB Victory Parade Stampede: ਬੰਗਲੌਰ ਵਿੱਚ ਵਿਕਟਰੀ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਨੇੜੇ ਭਗਦੜ ਮਚ ਗਈ। ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਰਾਇਲ ਚੈਲੇਂਜਰਜ਼ ਬੰਗਲੌਰ ਦੀ ਵਿਕਟਰੀ ਪਰੇਡ ਦੌਰਾਨ, ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਚਿੰਨਾਸਵਾਮੀ ਸਟੇਡੀਅਮ ਦੇ ਮੁੱਖ ਗੇਟ ਨੇੜੇ ਵਾਪਰਿਆ।
ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ – BY ਵਿਜੇਂਦਰ
ਕਰਨਾਟਕ ਭਾਜਪਾ ਪ੍ਰਧਾਨ BY ਵਿਜੇਂਦਰ ਬੰਗਲੁਰੂ ਵਿੱਚ ਭਗਦੜ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਬਾਊਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ, “11 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੁਖਾਂਤ ਲਈ ਰਾਜ ਸਰਕਾਰ ਜ਼ਿੰਮੇਵਾਰ ਹੈ ਅਤੇ ਮੁੱਖ ਮੰਤਰੀ ਨੂੰ ਮਾਮਲੇ ਨੂੰ ਨਿਆਂਇਕ ਜਾਂਚ ਲਈ ਭੇਜਣਾ ਚਾਹੀਦਾ ਹੈ।”
ਉਮੀਦ ਨਹੀਂ ਸੀ ਲੱਖਾਂ ਲੋਕ ਪਹੁੰਚਣਗੇ – ਰਾਜੀਵ ਸ਼ੁਕਲਾ
ਰਾਜੀਵ ਸ਼ੁਕਲਾ ਨੇ ਕਿਹਾ, “ਇਹ ਉਮੀਦ ਨਹੀਂ ਸੀ ਕਿ ਲੱਖਾਂ ਲੋਕ ਪਹੁੰਚਣਗੇ। ਕਿਸੇ ਨੂੰ ਪਤਾ ਨਹੀਂ ਸੀ ਕਿ ਲੀਗ ਮੈਚ ਲਈ ਇੰਨੇ ਸਾਰੇ ਲੋਕ ਇਕੱਠੇ ਹੋਣਗੇ। ਇਹ ਹਾਦਸਾ ਸਾਡੇ ਲਈ ਇੱਕ ਸਬਕ ਹੈ।”
ਇਹ ਭਗਦੜ ਚਿੰਨਾਸਵਾਮੀ ਸਟੇਡੀਅਮ ਦੇ ਗੇਟ ਦੇ ਨੇੜੇ ਹੋਈ। ਆਰਸੀਬੀ ਦੀ ਜਿੱਤ ਪਰੇਡ ਲਈ ਚਿੰਨਾਸਵਾਮੀ ਸਟੇਡੀਅਮ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਭੀੜ ਨੂੰ ਕਾਬੂ ਕਰਨ ਦੌਰਾਨ, ਪੁਲਿਸ ਨੂੰ ਹਲਕਾ ਬਲ ਵਰਤਣਾ ਪਿਆ।
ਇਸ ਤੋਂ ਬਾਅਦ, ਭਗਦੜ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ। ਜਿਸ ਵਿੱਚ ਲੋਕ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੇ ਦਿਖਾਈ ਦਿੱਤੇ ਅਤੇ ਇੱਥੋਂ ਤੱਕ ਕਿ ਸਥਾਨਕ ਲੋਕ ਵੀ ਭਗਦੜ ਵਿੱਚ ਡਿੱਗੇ ਲੋਕਾਂ ਨੂੰ ਸੀਪੀਆਰ ਦਿੰਦੇ ਦਿਖਾਈ ਦਿੱਤੇ।
ਹਾਦਸੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ, “ਮੈਂ ਅਜੇ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਮੈਂ ਮੌਕੇ ‘ਤੇ ਜਾ ਰਿਹਾ ਹਾਂ।”
ਭਗਦੜ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਹਨ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਕਮੀਆਂ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਐਮ. ਚਿੰਨਾਸਵਾਮੀ ਸਟੇਡੀਅਮ ਦੀਆਂ ਕੰਧਾਂ ‘ਤੇ ਚੜ੍ਹੇ ਫੈਨਸ
ਆਪਣੀ ਚੈਂਪੀਅਨ ਟੀਮ ਦੀ ਇੱਕ ਝਲਕ ਪਾਉਣ ਲਈ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਆਰਸੀਬੀ ਫੈਨਸ ਇਕੱਠੇ ਹੋਏ। ਫੈਨਸਐਮ. ਚਿੰਨਾਸਵਾਮੀ ਸਟੇਡੀਅਮ ਦੀਆਂ ਕੰਧਾਂ ‘ਤੇ ਚੜ੍ਹ ਗਏ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਸਾਰੇ ਆਰਸੀਬੀ ਖਿਡਾਰੀਆਂ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।