ਮੌਜੂਦਾ ਸਰਪੰਚ ਦੇ ਪੁੱਤਰ ਦੀ ਓਵਰਡੋਜ ਕਾਰਨ ਹੋਈ ਮੌਤ
Fazilka News: ਪੁਲਿਸ ਥਾਣਾ ਅਰਨੀਵਾਲਾ ਅਧੀਨ ਪੈਂਦੇ ਪਿੰਡ ਇਸਲਾਮ ਵਾਲਾ ਦੇ ਮੌਜੂਦਾ ਸਰਪੰਚ ਸੁਖਪਾਲ ਸਿੰਘ ਦੇ ਬੇਟੇ ਦੀ ਵੀਰਵਾਰ ਦੀ ਰਾਤ ਨੂੰ ਚਿੱਟੇ ਦੀ ਓਵਰਡੋਜ ਲਗਾਉਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ 24 ਸਾਲਾ ਰੁਪਿੰਦਰ ਸਿੰਘ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਚਿੱਟਾ ਲਗਾਉਣ ਦਾ ਆਦੀ ਹੋ ਗਿਆ ਸੀ। ਇਸੇ ਦੌਰਾਨ ਬੀਤੀ ਰਾਤ ਵੀ ਉਸ ਨੂੰ ਇੱਕ ਵਿਅਕਤੀ ਘਰ ਵਿੱਚ ਹੀ ਨਸ਼ੇ ਦੀ ਡਿਲੀਵਰੀ ਦੇ ਕੇ ਗਿਆ ਸੀ ।ਜਿਸ ਤੋਂ ਬਾਅਦ ਮ੍ਰਿਤਕ ਨੇ ਉਸ ਨੂੰ ਆਪਣੀ ਬਾਂਹ ਵਿੱਚ ਟੀਕੇ ਰਾਹੀਂ ਚਿੱਟਾ ਲਗਾ ਲਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮੌਜੂਦਾ ਸਰਪੰਚ ਦਾ ਪੁੱਤਰ ਹੈ। ਉਧਰ ਚਿੱਟੇ ਦਾ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਫੜ ਲੈ ਗਿਆ ਹੈ ਤੇ ਉਸ ਤੋਂ 20 ਗ੍ਰਾਮ ਹੀਰੋਇਨ ਬਰਾਮਦ ਕਰਕੇ ਉਸ ਉੱਪਰ ਐਨ ਡੀਪੀਐਸ ਐਕਟ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਬਲਰਾਜ ਸਿੰਘ ਵਜੋਂ ਹੋਈ ਹੈ।
ਉਧਰ ਇਸ ਦੀ ਪੁਸ਼ਟੀ ਕਰਦਿਆਂ ਪੁਲਿਸ ਥਾਣਾ ਮੁਖੀ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਜਿਸ ਵਿਅਕਤੀ ਵੱਲੋਂ ਚਿੱਟਾ ਦਿੱਤਾ ਗਿਆ ਸੀ ਉਸ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਇਸਲਾਮ ਵਾਲਾ ਵਿਖੇ ਕਰ ਦਿੱਤਾ ਗਿਆ ਹੈ।