ਫਿਰ ਮੁਲਤਵੀ ਹੋਇਆ ਸ਼ੁਭਾਂਸ਼ੂ ਸ਼ੁਕਲਾ ਦਾ ਪੁਲਾੜ ਮਿਸ਼ਨ! ਸਪੇਸਐਕਸ ਕੰਪਨੀ ਨੇ ਦਿੱਤੀ ਜਾਣਕਾਰੀ, ਜਾਣੋ ਕੀ ਰਿਹਾ ਕਾਰਨ
Axiom-4 Mission: ਸ਼ੁਭਾਂਸ਼ੂ ਸ਼ੁਕਲਾ ਪੁਲਾੜ ਮਿਸ਼ਨ ਮੁਲਤਵੀ: ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦਾ ਐਕਸੀਓਮ-4 ਪੁਲਾੜ ਮਿਸ਼ਨ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਸਪੇਸਐਕਸ ਨੇ ਇਹ ਜਾਣਕਾਰੀ ਦਿੱਤੀ ਹੈ।
Shubhanshu Shukla Space Mission: ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀਆਂ ਲਈ ਸਪੇਸ ਸਟੇਸ਼ਨ ਤੱਕ ਦੀ ਇਤਿਹਾਸਕ ਯਾਤਰਾ ਐਕਸੀਓਮ-4 ਨੂੰ ਇੱਕ ਵਾਰ ਫਿਰ ਮੁਲਤਵੀ ਹੋ ਗਿਆ। ਇਸ ਮਿਸ਼ਨ ਦੇ ਤਹਿਤ, ਉਨ੍ਹਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਭੇਜਿਆ ਜਾਣਾ ਸੀ। ਸਪੇਸਐਕਸ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ।
ਸਪੇਸਐਕਸ ਕੰਪਨੀ ਨੇ ਕਿਹਾ ਕਿ ਰਾਕੇਟ ਦੇ ਇੱਕ ਹਿੱਸੇ ਵਿੱਚ ਤਰਲ ਆਕਸੀਜਨ (LOx) ਦਾ ਲੀਕ ਪਾਇਆ ਗਿਆ, ਜਿਸ ਕਾਰਨ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਇਹ ਲੀਕ ਰਾਕੇਟ ਦੇ ਨਿਰੀਖਣ ਦੌਰਾਨ ਸਾਹਮਣੇ ਆਈ। ਹੁਣ ਤਕਨੀਕੀ ਟੀਮ ਇਸ ਸਮੱਸਿਆ ਨੂੰ ਹੱਲ ਕਰ ਰਹੀ ਹੈ। ਮੁਰੰਮਤ ਪੂਰੀ ਹੋਣ ਅਤੇ ਲਾਂਚ ਦੀ ਇਜਾਜ਼ਤ ਮਿਲਣ ਤੱਕ ਕੋਈ ਨਵੀਂ ਤਾਰੀਖ ਨਹੀਂ ਦਿੱਤੀ ਜਾਵੇਗੀ।
ਮੌਸਮ ਵੀ ਰੁਕਾਵਟ ਦਾ ਕਾਰਨ
ਇਸ ਦੇ ਨਾਲ, ਮੌਸਮ ਵੀ ਚਿੰਤਾ ਦਾ ਕਾਰਨ ਬਣ ਸਕਦਾ ਸੀ। ਮੌਸਮ ਵਿਭਾਗ ਦੇ ਅਨੁਸਾਰ, 11 ਅਤੇ 12 ਜੂਨ ਨੂੰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲਾਂਚਿੰਗ ਵਿੱਚ ਰੁਕਾਵਟ ਆ ਸਕਦੀ ਸੀ।
ਸ਼ੁਭਾਂਸ਼ੂ ਆਈਐਸਐਸ ਜਾਣ ਵਾਲੇ ਪਹਿਲੇ ਭਾਰਤੀ ਹੋਣਗੇ
ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਦੇ ਪਾਇਲਟ ਹਨ। ਉਹ ਆਈਐਸਐਸ ਜਾਣ ਵਾਲੇ ਪਹਿਲੇ ਭਾਰਤੀ ਹੋਣਗੇ ਅਤੇ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣ ਜਾਣਗੇ। ਉਨ੍ਹਾਂ ਦੇ ਨਾਲ ਅਮਰੀਕਾ, ਪੋਲੈਂਡ ਅਤੇ ਹੰਗਰੀ ਦੇ ਯਾਤਰੀ ਵੀ ਮਿਸ਼ਨ ਵਿੱਚ ਸ਼ਾਮਲ ਹਨ। ਇਹ ਮਿਸ਼ਨ ਲਗਭਗ 2 ਤੋਂ 3 ਹਫ਼ਤਿਆਂ ਤੱਕ ਚੱਲੇਗਾ ਅਤੇ ਪੁਲਾੜ ਸਟੇਸ਼ਨ ‘ਤੇ ਵਿਗਿਆਨਕ ਪ੍ਰਯੋਗ ਕੀਤੇ ਜਾਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਸਪੇਸਐਕਸ ਦੀ ਮੁਰੰਮਤ ਪ੍ਰਕਿਰਿਆ ਅਤੇ ਮੌਸਮ ਦੀ ਸਥਿਤੀ ‘ਤੇ ਹਨ।