ਫੌਜੀ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ, 75 ਸਾਲਾਂ ਬਜ਼ੁਰਗ ‘ਤੇ ਪਿੰਡ ਦੇ ਨੌਜਵਾਨ ਨੇ ਕੀਤਾ ਅਟੈਕ
Gurdaspur News: ਬੀਤੀ ਦਿਨ ਤੜਕਸਾਰ ਬਜ਼ੁਰਗ ਹਰਭਜਨ ਸਿੰਘ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ।
75-year-old man attacked in Dera Baba Nanak: ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖੰਨਾ ਚਮਾਰਾਂ ‘ਚ ਮਾਮੂਲੀ ਤਕਰਾਰ ਨੂੰ ਲੈ ਕੇ ਪਿੰਡ ਦੇ ਹੀ ਨੌਜਵਾਨਾਂ ਨੇ 75 ਸਾਲਾਂ ਬਜ਼ੁਰਗ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਾਸਲ ਜਾਣਕਾਰੀ ਮੁਤਾਬਕ ਨੌਜਵਾਨ ਨੇ ਅਣਪਛਾਤੇ ਸਾਥੀਆਂ ਦੀ ਮਦਦ ਨਾਲ ਬਜ਼ੁਰਗ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਜ਼ਖਮੀ ਕਰ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਦੀ ਨੂੰਹ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਭਜਨ ਸਿੰਘ ਬੀਤੀ ਦਿਨ ਤੜਕਸਾਰ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਖੇਤਾਂ ਵਿੱਚ ਹੀ ਪਿੰਡ ਦੇ ਹੀ ਇੱਕ ਨੌਜਵਾਨ ਨੇ ਆਪਣੇ ਅਣਪਛਾਤੇ ਸਾਥੀਆਂ ਸਮੇਤ 75 ਸਾਲਾਂ ਬਜ਼ੁਰਗ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਜ਼ਖਮੀ ਕਰ ਦਿੱਤਾ। ਹਮਲਾ ਕਰਨ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਜ਼ਖਮੀ ਹਾਲਤ ‘ਚ 75 ਸਾਲਾਂ ਬਜ਼ੁਰਗ ਹਰਭਜਨ ਸਿੰਘ ਨੂੰ ਆਸ ਪਾਸ ਦੇ ਖੇਤਾਂ ‘ਚ ਕੰਮ ਰਹੇ ਮਜ਼ਦੂਰਾਂ ਅਤੇ ਪਿੰਡਵਾਸੀਆਂ ਨੇ ਡੇਰਾ ਬਾਬਾ ਨਾਨਕ ਹਸਪਤਾਲ ‘ਚ ਲਜਾਇਆ ਗਿਆ। ਬਜ਼ੁਰਗ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਰੈਫਰ ਕਰ ਦਿੱਤਾ।
ਇਸ ਸਮੇਂ ਬਜ਼ੁਰਗ ਹਰਭਜਨ ਸਿੰਘ ਆਰਮੀ ਹਸਪਤਾਲ ‘ਚ ਜੇਰੇ ਇਲਾਜ਼ ਹੈ। ਦੱਸ ਦਈਏ ਕਿ ਪੀੜਤ ਬਜ਼ੁਰਗ ਦਾ ਪੁੱਤਰ ਇੰਡੀਅਨ ਆਰਮੀ ‘ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇਸ ਮੌਕੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇੰਨਸਾਫ ਦੀ ਗੁਹਾਰ ਲਗਾਈ ਹੈ।
ਉਧਰ ਇਸ ਸਾਰੇ ਮਾਮਲੇ ‘ਚ ਪੁਲਿਸ ਚੌਕੀ ਧਰਮਕੋਟ ਦੇ ਅਧਿਕਾਰੀਆਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋਂ ਵੀ ਤੱਥ ਸਾਹਮਣੇ ਆਉਣਗੇ ਉਸ ਤਹਿਤ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।