ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤੀ ਜੰਮ੍ਹਾਬੰਦੀ ਪੋਰਟਲ ਦੀ ਕੀਤੀ ਸ਼ੁਰੂਆਤ
Punjab News: ਪੰਜਾਬ ਵਿਚ ਅੱਜ ਜੰਮ੍ਹਾਬੰਦੀ ਪੋਰਟਲ ਦੀ ਸ਼ੁਰੂਆਤ ਹੋ ਗਈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਲਾਂਚ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫ਼ਰਦ ਜਾਂ ਜੰਮ੍ਹਾਬੰਦੀ ਲਈ ਤਹਿਸੀਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਰੇ ਕੰਮ ਆਨਲਾਈਨ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ […]
By :
Dailypost News
Updated On: 12 Jun 2025 14:04:PM
Punjab News: ਪੰਜਾਬ ਵਿਚ ਅੱਜ ਜੰਮ੍ਹਾਬੰਦੀ ਪੋਰਟਲ ਦੀ ਸ਼ੁਰੂਆਤ ਹੋ ਗਈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਲਾਂਚ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫ਼ਰਦ ਜਾਂ ਜੰਮ੍ਹਾਬੰਦੀ ਲਈ ਤਹਿਸੀਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਰੇ ਕੰਮ ਆਨਲਾਈਨ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਵਟਸਐਪ ’ਤੇ ਜਮ੍ਹਾਂਬੰਦੀ ਡਿਜ਼ੀਲਟ ਸਾਈਨ ਤੇ ਕਿਊ.ਆਰ. ਕੋਡ ਵਾਲੀ ਕਾਪੀ ਮਿਲੇਗੀ ਤੇ ਨਾਲ ਹੀ ਰਜਿਸਟਰੀ ਦੇ 30 ਦਿਨ ਬਾਅਦ ਮਾਲਕੀ ਦੇ ਹੱਕਾਂ ਵਿਚ ਆਪਣੇ ਆਪ ਬਦਲਾਅ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਮੀਨ ਦੇ ਕਾਂਗਜ਼ਾਂ ਵਿਚ ਗਲਤੀ ਆਨਲਾਈਨ ਹੀ ਠੀਕ ਕਰਵਾਈ ਜਾ ਸਕੇਗੀ।