Banner
Banner

87 ਸਾਲ ਦੀ ਉਮਰ ‘ਚ ਸ਼ਬਾਨਾ ਆਜ਼ਮੀ ਨੂੰ Kiss ਕਰਨ ‘ਤੇ ਧਰਮਿੰਦਰ ਬੋਲੇ…

ਜਦੋਂ 87 ਸਾਲਾ ਧਰਮਿੰਦਰ (Dharmendra) ਨੇ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਚੁੰਮਿਆ, ਤਾਂ ਹਰ ਪਾਸੇ ਹੰਗਾਮਾ ਹੋ ਗਿਆ। ਇਸ ਫਿਲਮ ਦਾ ਨਾਮ ਸੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਜਿਸ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਹੁਣ ਧਰਮਿੰਦਰ (Dharmendra) ਨੇ ਇਸ ਕਿਸਿੰਗ ਸੀਨ ਬਾਰੇ ਪਹਿਲੀ ਵਾਰ ਕੁਝ ਪ੍ਰਤੀਕਿਰਿਆ ਦਿੱਤੀ […]
Amritpal Singh
By : Updated On: 16 Jun 2025 20:37:PM
87 ਸਾਲ ਦੀ ਉਮਰ ‘ਚ ਸ਼ਬਾਨਾ ਆਜ਼ਮੀ ਨੂੰ Kiss ਕਰਨ ‘ਤੇ ਧਰਮਿੰਦਰ ਬੋਲੇ…

ਜਦੋਂ 87 ਸਾਲਾ ਧਰਮਿੰਦਰ (Dharmendra) ਨੇ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਚੁੰਮਿਆ, ਤਾਂ ਹਰ ਪਾਸੇ ਹੰਗਾਮਾ ਹੋ ਗਿਆ। ਇਸ ਫਿਲਮ ਦਾ ਨਾਮ ਸੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਜਿਸ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਹੁਣ ਧਰਮਿੰਦਰ (Dharmendra) ਨੇ ਇਸ ਕਿਸਿੰਗ ਸੀਨ ਬਾਰੇ ਪਹਿਲੀ ਵਾਰ ਕੁਝ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਜੋ ਵੀ ਕਿਹਾ ਉਹ ਕਾਫ਼ੀ ਹੈਰਾਨੀਜਨਕ ਹੈ। ਉਮਰ ਦੇ ਇਸ ਪੜਾਅ ‘ਤੇ ਜਦੋਂ ਲੋਕ ਠੀਕ ਤਰ੍ਹਾਂ ਬੈਠ ਨਹੀਂ ਸਕਦੇ, ਧਰਮਿੰਦਰ (Dharmendra) ਲਗਾਤਾਰ ਕੰਮ ਕਰ ਰਹੇ ਹਨ।

ਅੱਜ ਵੀ ਉਹ ਆਪਣੇ ਫਾਰਮ ਹਾਊਸ ਅਤੇ ਘਰ ‘ਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਦਿਖਾਈ ਦਿੰਦੇ ਹਨ ਤੇ ਇਸ ਬਾਰੇ ਉਹ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕਰਦੇ ਹਨ ਤਾਂ ਜੋ ਉਹ ਆਪਣੇ ਫੈਨਸ ਨੂੰ ਇਸ ਬਾਰੇ ਅਪਡੇਟ ਕਰ ਸਕਨ। ਉਨ੍ਹਾਂ ਨੇ ਪਹਿਲਾਂ ਵੀ ਸ਼ਬਾਨਾ ਆਜ਼ਮੀ ਨਾਲ ਕੰਮ ਕੀਤਾ ਹੈ ਪਰ ‘ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ’ ਕੁਝ ਖਾਸ ਸੀ। ਹੁਣ ਇਸ ਦਿੱਗਜ ਅਦਾਕਾਰ ਨੇ ਆਪਣੇ ਤੇ ਸ਼ਬਾਨਾ ਆਜ਼ਮੀ ਦੇ ਵਿਚਕਾਰ ਹੋਏ ਕਿਸਿੰਗ ਸੀਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਧਰਮਿੰਦਰ (Dharmendra) ਨੇ ਕਿਸਿੰਗ ਸੀਨ ਬਾਰੇ ਕੀ ਕਿਹਾ ਧਰਮਿੰਦਰ ਨੇ ਇਸ ਕਿਸਿੰਗ ਸੀਨ ਸੰਬੰਧੀ ਬਹੁਤ ਹੀ ਮਜ਼ਾਕੀਆ ਢੰਗ ਨਾਲ ਆਪਣੀ ਚੁੱਪੀ ਤੋੜੀ ਹੈ। ਇਸ ਦੌਰਾਨ ਧਰਮ ਪਾਜੀ ਏਐਨਆਈ ਨਾਲ ਗੱਲ ਕਰ ਰਹੇ ਸਨ ਅਤੇ ਕਿਹਾ ਕਿ ਇਹ ਸੀਨ ਬਹੁਤ ਸੁੰਦਰ ਸੀ।

ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਰੋਮਾਂਸ ਲਈ ਕੋਈ ਉਮਰ ਨਹੀਂ ਹੁੰਦੀ। ਇਸ ਤੋਂ ਇਲਾਵਾ, ਧਰਮਿੰਦਰ ਨੇ ਕਿਹਾ, “ਮੈਂ ਰਣਵੀਰ ਨੂੰ ਕਿਹਾ ਸੀ ਕਿ ਤੁਸੀਂ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਕਈ ਵਾਰ ਕਿਸਿੰਗ ਸੀਨ ਕੀਤਾ ਹੈ… ਪਰ ਮੇਰੇ ਇੱਕ ਕਿਸਿੰਗ ਸੀਨ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।” ਧਰਮਿੰਦਰ (Dharmendra) ਦੀ ਇਹ ਗੱਲ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਬਾਲੀਵੁੱਡ ਅਦਾਕਾਰ ਨੇ ਇਸ ਉਮਰ ਵਿੱਚ ਕਿਸਿੰਗ ਸੀਨ ਦਿੱਤਾ ਹੈ। ਧਰਮਿੰਦਰ (Dharmendra) ਅਜੇ ਵੀ ਫਿਲਮਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਮਸ਼ਹੂਰ ਹਨ ਅਤੇ ਸ਼ਾਇਰੀ ਪੋਸਟ ਕਰਦੇ ਰਹਿੰਦੇ ਹਨ।

Read Latest News and Breaking News at Daily Post TV, Browse for more News

Ad
Ad