Banner
Banner

ਤਨਖਾਹਾਂ ਨਾ ਮਿਲਣ ਸਬੰਧੀ ਬਠਿੰਡਾ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਚੱਕਾ ਜਾਮ 

ਮੁਫਤ ਮਹਿਲਾ ਬਸ ਸਰਵਿਸ ਦਾ 650 ਕਰੋੜ ਪੀਆਰਟੀਸੀ ਪਨਬਸ ਦਾ ਬਕਾਇਆ ਨਾ ਰਿਲੀਜ਼ ਪੰਜਾਬ ਸਰਕਾਰ ਤੇ ਆਰੋਪ  ਪੰਜਾਬ ਪੀਆਰਟੀਸੀ ਪਨ ਬਸ ਕੋਂਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਬਠਿੰਡਾ ਬੱਸ ਸਟੈਂਡ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ਼ ਵਜੋਂ ਦੋ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ ਜਿਸ ਦੌਰਾਨ ਬੱਸਾਂ ਵਿੱਚ ਸਫਰ ਕਰਨ ਵਾਲੀ ਸਵਾਰੀਆਂ ਨੂੰ ਕਈ ਘੰਟਿਆਂ […]
Khushi
By : Updated On: 17 Jun 2025 14:32:PM
ਤਨਖਾਹਾਂ ਨਾ ਮਿਲਣ ਸਬੰਧੀ ਬਠਿੰਡਾ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਚੱਕਾ ਜਾਮ 

ਮੁਫਤ ਮਹਿਲਾ ਬਸ ਸਰਵਿਸ ਦਾ 650 ਕਰੋੜ ਪੀਆਰਟੀਸੀ ਪਨਬਸ ਦਾ ਬਕਾਇਆ ਨਾ ਰਿਲੀਜ਼ ਪੰਜਾਬ ਸਰਕਾਰ ਤੇ ਆਰੋਪ 

ਪੰਜਾਬ ਪੀਆਰਟੀਸੀ ਪਨ ਬਸ ਕੋਂਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਬਠਿੰਡਾ ਬੱਸ ਸਟੈਂਡ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ਼ ਵਜੋਂ ਦੋ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ ਜਿਸ ਦੌਰਾਨ ਬੱਸਾਂ ਵਿੱਚ ਸਫਰ ਕਰਨ ਵਾਲੀ ਸਵਾਰੀਆਂ ਨੂੰ ਕਈ ਘੰਟਿਆਂ ਤੱਕ ਖੱਜਲ ਖੁਆਰ ਹੋਣਾ ਪਿਆ। ਇਸ ਮੌਕੇ ਤੇ ਪੀਆਰਟੀਸੀ ਪਨਬਸ ਕੋਂਟਰੈਕਟ ਵਰਕਰ ਯੂਨੀਅਨ ਦੇ ਬਠਿੰਡਾ ਡੀਪੂ ਦੇ ਪ੍ਰਧਾਨ ਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਸਾਡੀ ਜਥੇਬੰਦੀ ਦੇ ਵੱਲੋਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਘੱਟ ਤਨਖਾਹਾਂ ਵਿੱਚ ਕੰਮ ਕਰਨ ਵਾਲੇ ਕੰਟਰੈਕਟਰ ਵਰਕਰਾਂ ਦੀ ਤਨਖਾਹਾਂ ਸਬੰਧੀ ਨੋਟਿਸ ਦਿੱਤਾ ਜਾ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਮਈ ਮਹੀਨੇ ਦੀ ਤਨਖਾਹ ਹੁਣ ਤੱਕ ਨਹੀਂ ਦਿੱਤੀ ਗਈ ਹੈ।

ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਪਹਿਲਾਂ 11 ਮਈ ਨੂੰ ਮੁਕੰਮਲ ਤਰੀਕੇ ਨਾਲ ਆਪਣਾ ਰੋਸ ਜਾਹਰ ਕਰਦਿਆਂ ਬੱਸ ਸਟੈਂਡ ਉੱਪਰ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਸਵਾਰੀਆਂ ਦੀ ਖੱਜਲ ਖੁਆਰੀ ਨੂੰ ਵੇਖਦਿਆਂ ਹੋਇਆਂ। ਉਹਨਾਂ ਦੀ ਜਥੇਬੰਦੀ ਵੱਲੋਂ 17 ਜੂਨ ਦਾ ਫੈਸਲਾ ਲਿਆ ਗਿਆ। ਜਿਸ ਨੂੰ ਲੈ ਕੇ ਅੱਜ ਦੋ ਘੰਟੇ ਤੱਕ ਬਠਿੰਡਾ ਬੱਸ ਸਟੈਂਡ ਡਿਪੂ ਉੱਪਰ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ।ਤਨਖਾਹਾਂ ਨਾ ਮਿਲਣ ਤੇ ਮੁਕੰਮਲ ਬੱਸ ਅੱਡਿਆਂ ਨੂੰ ਕੋਂਟਰੈਕਟ ਵਰਕਰ ਯੂਨੀਅਨ ਵੱਲੋਂ ਮੁਕੰਮਲ ਚਕਾ ਜਾਮ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ।

ਇਸ ਦੌਰਾਨ ਬਠਿੰਡਾ ਬਸ ਡਿੱਪੂ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਫਰੀ ਬੱਸ ਸਰਵਿਸ ਮੁਹਈਆ ਕਰਵਾਉਣ ਦਾ ਪਨਬਸ ਪੀਆਰਟੀਸੀ ਮਹਿਕਮੇ ਦਾ 650 ਕਰੋੜ ਬਕਾਇਆ ਹੈ ।ਜਿਸ ਨੂੰ ਪੰਜਾਬ ਸਰਕਾਰ ਨੇ ਹਾਲੇ ਤੱਕ ਰਿਲੀਜ਼ ਨਹੀਂ ਕੀਤਾ ਜੇਕਰ ਉਹ ਵੀ ਰਿਲੀਜ਼ ਕੀਤਾ ਜਾਂਦਾ ਤਾਂ ਕੰਟਰੈਕਟ ਵਰਕਰਾਂ ਤੇ ਵਿੱਤੀ ਸੰਕਟ ਨਾ ਆਉਂਦਾ ਪਰ ਪੰਜਾਬ ਸਰਕਾਰ ਵੱਲੋਂ ਨਾ ਤਾਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਬਕਾਇਆ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਉਹਨਾਂ ਨੂੰ ਮਜਬੂਰਨ ਬਸ ਸਾਂ ਦਾ ਚੱਕਾ ਜਾਮ ਕਰਨਾ ਪੈ ਰਿਹਾ ਹੈ। ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀ ਮੰਗ ਨਾ ਸੁਣੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਹੋਇਆ ਸੂਬੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। 

Read Latest News and Breaking News at Daily Post TV, Browse for more News

Ad
Ad