Banner
Banner

ਅੰਮ੍ਰਿਤਸਰ ਪੁਲਿਸ ਨੇ ਕੀਤੇ ਨਸ਼ਾ ਤਸਕਰ ਦਾ ਐਨਕਾਊਂਟਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਸ਼ਾ ਤਸਕਰ ਤੋਂ ਇੱਕ ਪਿਸਟਲ ਅਤੇ 534 ਗ੍ਰਾਮ ਹੀਰੋਇਨ ਵੀ ਕੀਤੀ ਬਰਾਮਦ Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਅਟਾਰੀ ਦੇ ਪਿੰਡ ਤੇ ਟਰੈਪ ਲਗਾਇਆ ਗਿਆ ਸੀ, ਤੇ ਉਸੀ ਦੌਰਾਨ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਦੀ ਕੀਤੀ ਗਈ ਸੀ ਫਾਇਰਿੰਗ ਅਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੀਤੀ […]
Khushi
By : Updated On: 17 Jun 2025 18:01:PM
ਅੰਮ੍ਰਿਤਸਰ ਪੁਲਿਸ ਨੇ ਕੀਤੇ ਨਸ਼ਾ ਤਸਕਰ ਦਾ ਐਨਕਾਊਂਟਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਸ਼ਾ ਤਸਕਰ ਤੋਂ ਇੱਕ ਪਿਸਟਲ ਅਤੇ 534 ਗ੍ਰਾਮ ਹੀਰੋਇਨ ਵੀ ਕੀਤੀ ਬਰਾਮਦ

Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਅਟਾਰੀ ਦੇ ਪਿੰਡ ਤੇ ਟਰੈਪ ਲਗਾਇਆ ਗਿਆ ਸੀ, ਤੇ ਉਸੀ ਦੌਰਾਨ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਦੀ ਕੀਤੀ ਗਈ ਸੀ ਫਾਇਰਿੰਗ ਅਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੀਤੀ ਗਈ ਫਾਇਰਿੰਗ ਅਤੇ ਨਸ਼ਾ ਤਸਕਰ ਦੀ ਲੱਤ ਤੇ ਵੱਜੀ ਗੋਲੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਘਰੀਂਦਾ ਪੁਲਿਸ ਸਟੇਸ਼ਨ ਤੇ ਹੀਰੋਇਨ ਮਾਮਲੇ ਤੇ ਵਾਂਟਿਡ ਆਰੋਪੀ ਦਾ ਇਨਕਾਊਂਟਰ ਕੀਤਾ ਗਿਆ।ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਦੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਪੰਜ ਕਿਲੋ ਹੈਰੋਇਨ ਫੜੀ ਗਈ ਸੀ। ਇੱਕ ਨਸ਼ਾ ਤਸਕਰ ਦੇ ਕੋਲੋਂ ਪਰ ਉਸ ਵਕਤ ਨਸ਼ਾ ਤਸਕਰ ਭੱਜਣ ਤੇ ਕਾਮਯਾਬ ਹੋ ਗਿਆ ਸੀ, ਤੇ ਅੱਜ ਵੀ ਉਨਾਂ ਦੇ ਵੱਲੋ ਅਟਾਰੀ ਇਲਾਕੇ ਦੇ ਵਿੱਚ ਟਰੈਪ ਲਗਾਇਆ ਗਿਆ ਸੀ, ਤੇ ਜਦੋਂ ਨਸ਼ਾ ਤਸਕਰ ਉੱਥੇ ਪਹੁੰਚਦਾ ਹੈ ਤਾਂ ਨਸ਼ਾ ਤਸਕਰ ਹੈਪੀ ਦੇ ਵੱਲੋਂ ਪੁਲਿਸ ਦੇ ਉੱਤੇ ਕੀਤੀ ਜਾਂਦੀ ਹੈ ਫਾਇਰਿੰਗ, ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਉੱਤੇ ਕੀਤੀ ਗਈ ਫਾਇਰਿੰਗ ਜਿਸ ਦੇ ਵਿੱਚ ਨਸ਼ਾ ਤਸਕਰ ਦੀ ਲੱਤ ‘ਚ ਵੱਜੀ ਗੋਲੀ ।

ਇਸ ਤੋਂ ਬਾਅਦ ਨਸ਼ਾ ਤਸਕਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ । ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮੌਕੇ ਤੋਂ ਨਸ਼ਾ ਤਸਕਰ ਤੋਂ ਇੱਕ ਪਿਸਟਲ ਅਤੇ 534 ਗ੍ਰਾਮ ਹੀਰੋਇਨ ਵੀ ਕੀਤੀ ਬਰਾਮਦ।

Read Latest News and Breaking News at Daily Post TV, Browse for more News

Ad
Ad