Social Media ‘ਤੇ ਲੱਚਰ ਕੰਟੈਂਟ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਸੋਸ਼ਲ ਮੀਡੀਆ ‘ਤੇ ਵਧ ਰਹੀ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਗੰਨ ਕਲਚਰ ਨੂੰ ਪ੍ਰਚਾਰਤ ਕਰਨ ਵਾਲੀਆਂ ਵੀਡੀਓਜ਼ ਖਿਲਾਫ਼ ਹੁਣ ਚਾਈਲਡ ਰਾਈਟਸ ਕਮਿਸ਼ਨ ਨੇ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ। ਕਮਿਸ਼ਨ ਵੱਲੋਂ ADGP ਸਾਈਬਰ ਸੈੱਲ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਉੱਤੇ ਤੁਰੰਤ ਰੋਕ ਲਾਈ ਜਾਵੇ ਅਤੇ ਉਨ੍ਹਾਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ […]
Khushi
By : Updated On: 20 Jun 2025 16:08:PM
Social Media ‘ਤੇ ਲੱਚਰ ਕੰਟੈਂਟ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਸੋਸ਼ਲ ਮੀਡੀਆ ‘ਤੇ ਵਧ ਰਹੀ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਗੰਨ ਕਲਚਰ ਨੂੰ ਪ੍ਰਚਾਰਤ ਕਰਨ ਵਾਲੀਆਂ ਵੀਡੀਓਜ਼ ਖਿਲਾਫ਼ ਹੁਣ ਚਾਈਲਡ ਰਾਈਟਸ ਕਮਿਸ਼ਨ ਨੇ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ। ਕਮਿਸ਼ਨ ਵੱਲੋਂ ADGP ਸਾਈਬਰ ਸੈੱਲ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਉੱਤੇ ਤੁਰੰਤ ਰੋਕ ਲਾਈ ਜਾਵੇ ਅਤੇ ਉਨ੍ਹਾਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਵਧ ਰਹੀ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਗੰਨ ਕਲਚਰ ਨੂੰ ਪ੍ਰਚਾਰਤ ਕਰਨ ਵਾਲੀਆਂ ਵੀਡੀਓਜ਼ ਖਿਲਾਫ਼ ਹੁਣ ਚਾਈਲਡ ਰਾਈਟਸ ਕਮਿਸ਼ਨ ਨੇ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ। ਕਮਿਸ਼ਨ ਵੱਲੋਂ ADGP ਸਾਈਬਰ ਸੈੱਲ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਉੱਤੇ ਤੁਰੰਤ ਰੋਕ ਲਾਈ ਜਾਵੇ ਅਤੇ ਉਨ੍ਹਾਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕਮਿਸ਼ਨ ਨੇ ਚਿੱਠੀ ਲਿਖੀ :

  • ਲੱਚਰ ਭਾਸ਼ਾ ਅਤੇ ਅਸ਼ਲੀਲ ਵੀਡੀਓਜ਼ ਨੂੰ ਤੁਰੰਤ ਬੈਨ ਕੀਤਾ ਜਾਵੇ।
  • ਨਸ਼ਿਆਂ ਅਤੇ ਗੰਨ ਕਲਚਰ ਨੂੰ ਉਤਸ਼ਾਹਤ ਕਰਦੀਆਂ ਵੀਡੀਓਜ਼ ਵੀ ਹਟਾਈਆਂ ਜਾਣ।
  • ਨੋਡਲ ਅਧਿਕਾਰੀ ਨਿਯੁਕਤ ਕਰਕੇ ਅਜਿਹੀ ਸਮੱਗਰੀ ‘ਤੇ ਨਿਗਰਾਨੀ ਰੱਖੀ ਜਾਵੇ।
  • ਜੇ ਵਿਦੇਸ਼ਾਂ ਤੋਂ ਅਜਿਹਾ ਕੰਟੈਂਟ ਅਪਲੋਡ ਹੋ ਰਿਹਾ ਹੋਵੇ ਤਾਂ ਉਨ੍ਹਾਂ ਵੈੱਬਸਾਈਟਾਂ ਨੂੰ ਬੈਨ ਕੀਤਾ ਜਾਵੇ।
  • ਅਜਿਹੀ ਸਮੱਗਰੀ ਅਪਲੋਡ ਕਰਨ ਵਾਲਿਆਂ ਖ਼ਿਲਾਫ਼ FIR ਦਰਜ ਕੀਤੀ ਜਾਵੇ।

ਚਾਈਲਡ ਕਮਿਸ਼ਨ ਮੁਤਾਬਕ, ਅਜਿਹੀ ਸਮੱਗਰੀ ਬੱਚਿਆਂ ਦੇ ਮਨ ਤੇ ਨਕਾਰਾਤਮਕ ਅਸਰ ਛੱਡ ਰਹੀ ਹੈ ਜੋ ਉਨ੍ਹਾਂ ਦੀ ਮਨੋਵਿਗਿਆਨਿਕ ਵਿਕਾਸ ਲਈ ਖ਼ਤਰਨਾਕ ਹੈ। ਇਹ ਕਾਰਵਾਈ ਪੰਡਿਤ ਰਾਓ ਧਰੇਨਵਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਸ਼ੁਰੂ ਹੋਈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਇੰਟਰਨੈੱਟ ‘ਤੇ ਵਧ ਰਿਹਾ ਗਲਤ ਕੰਟੈਂਟ ਨੌਜਵਾਨਾਂ ‘ਚ ਬੁਰੀਆਂ ਲਤਾਂ ਵਧਾ ਰਿਹਾ ਹੈ। ਕਮਿਸ਼ਨ ਨੇ ਸਾਈਬਰ ਸੈੱਲ ਨੂੰ ਸਲਾਹ ਦਿੱਤੀ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਾਂਝ ਬਣਾਉਣ ਤੇ ਵੀ ਚਿੰਤਨ ਕਰੇ ਤਾਂ ਜੋ ਲੋਕੇਟ ਕਰਕੇ ਇਸ ਸਮੱਗਰੀ ਨੂੰ ਰੋਕਿਆ ਜਾ ਸਕੇ।

Read Latest News and Breaking News at Daily Post TV, Browse for more News

Ad
Ad