ਲੀਡਜ਼ ਟੈਸਟ ਦੇ ਪਹਿਲੇ ਦਿਨ ਯਸ਼ਸਵੀ-ਸ਼ੁਭਮਨ ਨੇ ਜੜਿਆ ਸੈਂਕੜਾ, ਪੰਤ ਨੇ ਪੂਰਾ ਕੀਤਾ ਅਰਧ ਸੈਂਕੜਾ; ਦੂਜੇ ਦਿਨ ਦੀ ਖੇਡ ਦੁਪਹਿਰ 3:30 ਵਜੇ ਹੋਵੇਗੀ ਸ਼ੁਰੂ
Tendulkar-Anderson Trophy 2025; ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦਾ ਖੇਡ ਸ਼ਨੀਵਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇੱਥੇ ਭਾਰਤੀ ਟੀਮ 359/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕਰੇਗੀ। ਕਪਤਾਨ ਸ਼ੁਭਮਨ ਗਿੱਲ 127 ਅਤੇ ਰਿਸ਼ਭ ਪੰਤ 65 ਦੌੜਾਂ ਨਾਲ ਆਪਣੀ ਪਾਰੀ ਜਾਰੀ ਰੱਖਣਗੇ।
ਮੈਚ ਦੇ ਪਹਿਲੇ ਦਿਨ ਯਸ਼ਸਵੀ ਜੈਸਵਾਲ (101 ਦੌੜਾਂ) ਅਤੇ ਕੇਐਲ ਰਾਹੁਲ (41 ਦੌੜਾਂ) ਆਊਟ ਹੋ ਗਏ ਸਨ। ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ ਜ਼ੀਰੋ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ 2 ਵਿਕਟਾਂ ਲਈਆਂ। ਬ੍ਰਾਈਡਨ ਕਾਰਸੇ ਨੂੰ ਇੱਕ ਵਿਕਟ ਮਿਲੀ।
ਮੌਸਮ ਰਿਪੋਰਟ
ਲੀਡਜ਼ ਟੈਸਟ ਦੇ ਦੂਜੇ ਦਿਨ ਮੌਸਮ ਵਿੱਚ ਥੋੜ੍ਹਾ ਬਦਲਾਅ ਹੋਵੇਗਾ। ਦੁਪਹਿਰ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ, ਅਤੇ 60% ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਦੋਵਾਂ ਟੀਮਾਂ ਦੇ ਪਲੇਇੰਗ-11
ਇੰਗਲੈਂਡ: ਬੇਨ ਸਟੋਕਸ (ਕਪਤਾਨ), ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਸ਼ ਟੰਗ ਅਤੇ ਸ਼ੋਏਬ ਬਸ਼ੀਰ।
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਕਰੁਣ ਨਾਇਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ।
