ਰੁਪਾਲੀ ਗਾਂਗੁਲੀ ਦੇ ਸ਼ੋਅ ਅਨੁਪਮਾ ਦੇ ਸੈੱਟ ‘ਤੇ ਵੱਡਾ ਹਾਦਸਾ, ਸ਼ੂਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਸੈੱਟ ‘ਤੇ ਲੱਗੀ ਭਿਆਨਕ ਅੱਗ
Hindi television show ‘Anupama’: ਜਾਣਕਾਰੀ ਮੁਤਾਬਕ ਮੁੰਬਈ ਵਿੱਚ ਸੀਰੀਅਲ ਅਨੁਪਮਾ ਦੇ ਸੈੱਟ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਅੱਗ ਲੱਗਣ ਕਾਰਨ ਸੈੱਟ ‘ਤੇ ਹਫੜਾ-ਦਫੜੀ ਮਚ ਗਈ।
Fire Broke Out at Set of Anupama: ਟੀਵੀ ਸੀਰੀਅਲ ਅਨੁਪਮਾ ਬਾਰੇ ਵੱਡੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਮੁੰਬਈ ਵਿੱਚ ਸੀਰੀਅਲ ਅਨੁਪਮਾ ਦੇ ਸੈੱਟ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਅੱਗ ਲੱਗਣ ਕਾਰਨ ਸੈੱਟ ‘ਤੇ ਹਫੜਾ-ਦਫੜੀ ਮਚ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਸ਼ੂਟਿੰਗ ਥੋੜ੍ਹੀ ਦੇਰ ਬਾਅਦ ਸੈੱਟ ‘ਤੇ ਹੋਣੀ ਸੀ।
ਅੱਗ ਕਦੋਂ ਲੱਗੀ
ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਨੁਪਮਾ ਦੀ ਸ਼ੂਟਿੰਗ ਸੋਮਵਾਰ ਸਵੇਰੇ ਹੋਣੀ ਸੀ, ਇਸ ਤੋਂ ਪਹਿਲਾਂ ਅੱਗ ਲੱਗ ਗਈ ਸੀ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਹਾਦਸੇ ਸਮੇਂ ਸੈੱਟ ‘ਤੇ ਬਹੁਤ ਸਾਰੇ ਲੋਕ ਮੌਜੂਦ ਸੀ। ਇਹ ਹਾਦਸਾ ਮੁੰਬਈ ਦੇ ਫਿਲਮ ਸਿਟੀ ਵਿੱਚ ਵਾਪਰਿਆ।
