Punjab Crime News: ਹਾਸਲ ਜਾਣਕਾਰੀ ਮੁਤਾਬਕ ਝਾਰਖੰਡ ਤੋਂ ਘੁੰਮਣ ਆਏ ਆਟੋ ‘ਚ ਬੈਠੇ ਸੈਲਾਨੀਆਂ ਦੇ ਨਾਲ ਦੋ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ।
Attempted Robbery in Amritsar: ਅੰਮ੍ਰਿਤਸਰ ‘ਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਲੋਕ ਇੱਥੇ ਗੁਰੂਘਰ ਮਥਾ ਟੇਕਣ, ਨੇੜੇ ਵਾਹਗਾ ਬਾਰਡਰ ਦੇਖਣ ਲਈ ਆਉਂਦੇ ਹਨ। ਪਰ ਜਦੋਂ ਅਜਿਹੀਆਂ ਥਾਵਾਂ ‘ਤੇ ਹੀ ਆਏ ਲੋਕਾਂ ਨਾਲ ਲੁੱਟਖੋਹ ਵਰਗੀਆਂ ਵਾਰਦਾਤਾਂ ਹੋਣ ਲੱਗ ਜਾਣ ਤਾਂ ਬੇਹੱਦ ਸ਼ਰਮ ਦੀ ਗੱਲ ਹੈ।
ਤਾਜ਼ਾ ਮਾਮਲਾ ਝਾਰਖੰਡ ਤੋਂ ਘੁੰਮਣ ਆਏ ਸੈਲਾਨੀਆਂ ਦੇ ਨਾਲ ਹੋਈ ਲੁੱਟ ਦੀ ਵਾਰਦਾਤ ਦਾ ਹੈ। ਹਾਸਲ ਜਾਣਕਾਰੀ ਮੁਤਾਬਕ ਝਾਰਖੰਡ ਤੋਂ ਘੁੰਮਣ ਆਏ ਆਟੋ ‘ਚ ਬੈਠੇ ਸੈਲਾਨੀਆਂ ਦੇ ਨਾਲ ਦੋ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਚਾਅ ਕਰਦਿਆਂ ਹੋਈ ਖਿੱਚ-ਧੁਹ ‘ਚ ਯਾਤਰੀਆਂ ਨਾਲ ਭਰਿਆ ਆਟੋ ਹੀ ਪਲਟ ਗਿਆ। ਹਾਦਸੇ ‘ਚ ਆਟੋ ਚਾਲਕ ਅਤੇ ਪੂਰਾ ਪਰਿਵਾਰ ਗੰਭੀਰ ਰੂਪ ਨਾਲ ਜਖ਼ਮੀ ਹੋਇਆ।
ਇਸ ਦੌਰਾਨ ਜਖ਼ਮੀ ਹੋਏ ਪਰਿਵਾਰ ਨੇ ਦੱਸਿਆ ਕਿ ਅਸੀਂ ਵਾਗਾ ਬਾਰਡਰ ਤੋਂ ਪਰੇਡ ਦੇਖ ਕੇ ਵਾਪਸ ਆ ਰਹੇ ਸੀ ਉਸ ਸਮੇਂ ਇਹ ਹਾਦਸਾ ਵਾਪਰਿਆ। ਵਾਹਗਾ ਬਾਰਡਰ ਰੋਡ ‘ਤੇ ਹਾਦਸਾ ਵਾਪਰਨ ਕਾਰਨ ਬੀਐਸਐਫ ਅਧਿਕਾਰੀਆਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।